ਸਸ਼ਸਤਰ ਸੀਮਾ ਬਲ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

04/03/2024 10:49:52 AM

ਨਵੀਂ ਦਿੱਲੀ- ਸਸ਼ਸਤਰ ਸੀਮਾ ਬਲ (ਐੱਸ.ਐੱਸ.ਬੀ.) 'ਚ ਅਫ਼ਸਰ ਦੀ ਨੌਕਰੀ ਪਾਉਣ ਦਾ ਸੁਫ਼ਨਾ ਦੇਖ ਰਹੇ ਉਮੀਦਵਾਰਾਂ ਲਈ ਚੰਗੀ ਖ਼ਬਰ ਹੈ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਡਿਪਟੀ ਇੰਸਪੈਕਟਰ ਜਨਰਲ (ਵਰਕ)- 3 ਅਹੁਦੇ
ਕਮਾਂਡੈਂਟ (ਇੰਜੀਨੀਅਰ)- 2 ਅਹੁਦੇ

ਉਮਰ

ਉਮੀਦਵਾਰ ਦੀ ਉਮਰ 56 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। 

ਆਖ਼ਰੀ ਤਾਰੀਖ਼

ਉਮੀਦਵਾਰ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਵਿਗਿਆਪਨ ਦੇ ਪ੍ਰਕਾਸ਼ਿਤ ਹੋਣ ਦੀ ਤਾਰੀਖ਼ ਤੋਂ 60 ਦਿਨਾਂ ਤੱਕ ਸਕਦੇ ਹਨ। 

ਤਨਖਾਹ

ਡਿਪਟੀ ਇੰਸਪੈਕਟਰ ਜਨਰਲ (ਵਰਕ)- ਲੇਵਲ-13 ਦੇ ਅਧੀਨ 1,31,100 ਰੁਪਏ ਤੋਂ 2,16,600 ਰੁਪਏ ਤੱਕ
ਕਮਾਂਡੈਂਟ (ਇੰਜੀਨੀਅਰ)- ਲੇਵਲ-13 ਦੇ ਅਧੀਨ 1,23,100 ਰੁਪਏ ਤੋਂ 2,15,900 ਰੁਪਏ ਤੱਕ

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

DIsha

This news is Content Editor DIsha