ਭਾਰਤੀ ਫ਼ੌਜ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

04/15/2024 11:18:04 AM

ਨਵੀਂ ਦਿੱਲੀ- ਭਾਰਤੀ ਫ਼ੌਜ 'ਚ ਅਧਿਕਾਰੀ ਬਣਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਭਾਰਤੀ ਫ਼ੌਜ ਨੇ ਇਸ ਲਈ 140ਵੇਂ ਟੈਕਨਿਕਲ ਗਰੈਜੂਏਟ ਕੋਰਸ (ਟੀਜੀਸੀ-140) ਲਈ ਭਰਤੀ ਕੱਢੀ ਹੈ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਸਿਵਲ- 7 ਅਹੁਦੇ
ਕੰਪਿਊਟਰ ਸਾਇੰਸ- 7 ਅਹੁਦੇ
ਇਲੈਕਟ੍ਰਿਕਲ- 3 ਅਹੁਦੇ
ਇਲੈਕਟ੍ਰਾਨਿਕਸ- 4 ਅਹੁਦੇ
ਮੈਕੇਨਿਕਲ- 7 ਅਹੁਦੇ
ਫੁਟਕਲ ਇੰਜੀਨੀਅਰਿੰਗ ਸਟ੍ਰੀਮ- 2 ਅਹੁਦੇ
ਕੁੱਲ 30 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।

ਉਮਰ

ਉਮੀਦਵਾਰ ਦੀ ਉਮਰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 27 ਸਾਲ ਹੋਣੀ ਚਾਹੀਦੀ ਹੈ।

ਸਿੱਖਿਆ ਯੋਗਤਾ

ਉਮੀਦਵਾਰ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਸੰਬੰਧਤ ਵਿਸ਼ੇ 'ਚ ਇੰਜੀਨੀਅਰਿੰਗ ਦੀ ਡਿਗਰੀ ਹੋਣੀ ਚਾਹੀਦੀ ਹੈ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

DIsha

This news is Content Editor DIsha