ਸੂਡਾਨ ਤੋਂ ਆਈਆਂ 4 ਮਹਿਲਾ ਯਾਤਰੀ ਗ੍ਰਿਫ਼ਤਾਰ, ਜੁੱਤੀਆਂ ਹੇਠ ਲੁਕੋ ਕੇ ਲਿਆਈਆਂ ਸੀ 7.89 ਕਰੋੜ ਦਾ ਸੋਨਾ

02/23/2023 3:00:14 PM

ਹੈਦਰਾਬਾਦ- ਇੱਥੋਂ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਸੂਡਾਨ ਤੋਂ ਆਈਆਂ ਮਹਿਲਾ ਯਾਤਰੀਆਂ ਕੋਲੋਂ 7.89 ਕਰੋੜ ਰੁਪਏ ਦਾ 14.9 ਕਿਲੋ ਸੋਨਾ ਜ਼ਬਤ ਕੀਤਾ ਗਿਆ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੈਦਰਾਬਾਦ ਕਸਟਮ ਵਿਭਾਗ ਵੱਲੋਂ ਹਵਾਈ ਅੱਡੇ ’ਤੇ ਜ਼ਬਤ ਕੀਤੀ ਗਈ ਸੋਨੇ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। 

ਇਹ ਵੀ ਪੜ੍ਹੋ- NIA ਦੇ ਹੱਥੇ ਚੜ੍ਹਿਆ ਭਗੌੜਾ ਅੱਤਵਾਦੀ ਅਰਸ਼ਦੀਪ ਡੱਲਾ ਦਾ ਸਾਥੀ ਲੱਕੀ ਖੋਖਰ, 6 ਹੋਰ ਲੋਕਾਂ ਸਮੇਤ ਗ੍ਰਿਫ਼ਤਾਰ

ਖ਼ੁਫੀਆ ਸੂਚਨਾ ਦੇ ਆਧਾਰ 'ਤੇ ਹੈਦਰਾਬਾਦ ਕਸਟਮ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਏਅਰਪੋਰਟ ਕਸਟਮ ਅਧਿਕਾਰੀਆਂ ਦੇ ਨਾਲ ਮਿਲ ਕੇ  ਬੁੱਧਵਾਰ ਨੂੰ ਇਕ ਫਲਾਈਟ 'ਚ ਸ਼ਾਰਜਾਹ ਦੇ ਰਸਤੇ ਸੂਡਾਨ ਤੋਂ ਪਹੁੰਚੀਆਂ 23 ਮਹਿਲਾ ਯਾਤਰੀਆਂ ਨੂੰ ਰੋਕਿਆ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਰਿਸ਼ਵਤ ਮਾਮਲੇ 'ਚ 'ਆਪ' MLA ਅਮਿਤ ਰਤਨ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ

ਕਸਟਮ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਯਾਤਰੀਆਂ ਦੇ ਸਾਮਾਨ ਦੀ ਵਿਆਪਕ ਤਲਾਸ਼ੀ ਲੈਣ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੇ ਜੁੱਤੀਆਂ ਦੇ ਹੇਠਾਂ ਅਤੇ ਆਪਣੇ ਕੱਪੜਿਆਂ 'ਚ ਸੋਨਾ ਲੁਕੋਇਆ ਹੋਇਆ ਸੀ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 'ਚੋਂ 4 ਮਹਿਲਾ ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  25 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਆਟੋ ਡਰਾਈਵਰ ਹੁਣ ਹੋਰਨਾਂ ਨੂੰ ਵੀ ਬਣਾ ਰਿਹੈ 'ਕਰੋੜਪਤੀ'

Tanu

This news is Content Editor Tanu