ਹਵਾਈ ਅੱਡੇ ਤੋਂ 18.71 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ

10/21/2017 5:00:56 PM

ਹੈਦਰਾਬਾਦ— ਏਅਰ ਇੰਟੈਲੀਜੈਂਸ ਯੂਨਿਟ ਦੇ ਕਸਟਮ ਅਧਿਕਾਰੀਆਂ ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ 2 ਲੋਕਾਂ ਤੋਂ ਲਗਭਗ 612.5 ਗ੍ਰਾਮ ਸੋਨਾ ਜ਼ਬਤ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸਾਊਦੀ ਅਰਬ ਦੇ ਜੇਦਾ ਤੋਂ ਵੱਖ-ਵੱਖ ਜਹਾਜ਼ ਤੋਂ ਇੱਥੇ ਪੁੱਜੇ 2 ਪੈਕਸ ਤੋਂ 18.71 ਲੱਖ ਰੁਪਏ ਦੀ ਕੀਮਤ ਦਾ 34 ਕੈਰੇਟ ਸੋਨੇ ਦੇ ਤਿੰਨ ਟੁੱਕੜਿਆਂ ਨੂੰ ਜ਼ਬਤ ਕੀਤਾ ਗਿਆ। ਦੋਹਾਂ ਯਾਤਰੀਆਂ ਨੇ ਸੋਨੇ ਦੇ ਪੈਕੇਟ ਗੁਪਤ ਜੇਬਾਂ 'ਚ ਲੁਕਾ ਕੇ ਰੱਖੇ ਸਨ ਅਤੇ ਕਸਟਮ ਵਿਭਾਗ ਤੋਂ ਬਚਣ ਲਈ ਕੌਮਾਂਤਰੀ ਸਵਾਗਤ ਹਾਲ ਦੇ ਗਰੀਨ ਚੈਨਲ ਤੋਂ ਹੋ ਕੇ ਲੰਘ ਗਏ। 

ਏਅਰ ਇੰਟੈਲੀਜੈਂਸ ਯੂਨਿਟ ਦੇ ਅਧਿਕਾਰੀਆਂ ਨੇ ਖਾੜੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ 'ਤੇ ਸਖਤ ਨਿਗਰਾਨੀ ਰੱਖੀ ਹੋਈ ਸੀ। ਡੂੰਘੀ ਜਾਂਚ ਦੇ ਨਤੀਜੇ ਵਜੋਂ ਪਿਛਲੇ 10 ਦਿਨਾਂ 'ਚ ਖਾੜੀ ਦੇਸ਼ਾਂ ਤੋਂ ਆਉਣ ਵਾਲੀਆਂ ਵੱਖ-ਵੱਖ ਹਵਾਈ ਸੇਵਾਵਾਂ ਦੇ ਯਾਤਰੀਆਂ ਤੋਂ ਕੁੱਲ 3.4 ਕਿਲੋ ਸੋਨਾ ਜ਼ਬਤ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।