ਲਿਥੀਅਮ ਤੋਂ ਬਾਅਦ ਹੁਣ ਦੇਸ਼ ’ਚ ਮਿਲਿਆ ਸੋਨੇ ਦਾ ਭੰਡਾਰ, ਇਸ ਸੂਬੇ ਦੇ 3 ਜ਼ਿਲ੍ਹਿਆਂ ''ਚ ਫੈਲਿਆ ਹੈ ਖ਼ਜ਼ਾਨਾ

03/01/2023 5:15:02 PM

ਭੁਵਨੇਸ਼ਵਰ (ਇੰਟ.) : ਜ਼ਿਆਲੋਜੀਕਲ ਸਰਵੇ ਆਫ ਇੰਡੀਆ ਦੇ ਸਰਵੇ ਵਿੱਚ ਓਡਿਸ਼ਾ ਦੇ ਤਿੰਨ ਜ਼ਿਲ੍ਹਿਆਂ ਵਿੱਚ ਸੋਨੇ ਦੇ ਭੰਡਾਰ ਪਾਏ ਗਏ ਹਨ। ਸੂਬੇ ਦੇ ਇਸਪਾਤ ਅਤੇ ਖਾਨ ਮੰਤਰੀ ਪ੍ਰਫੁੱਲ ਮਲਿਕ ਨੇ ਮੰਗਲਵਾਰ ਨੂੰ ਕਿਹਾ ਕਿ ਦੇਵਗੜ੍ਹ, ਕਿਓਂਝਰ ਅਤੇ ਮਯੂਰਭੰਜ ਜ਼ਿਲ੍ਹਿਆਂ ਵਿੱਚ ਸੋਨੇ ਦੇ ਭੰਡਾਰ ਮਿਲੇ ਹਨ। ਇਹ ਖ਼ਬਰ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ’ਚ ਭਾਰਤੀ ਭੂ-ਵਿਗਿਆਨ ਸਰਵੇਖਣ ਨੇ ਇਲੈਕਟ੍ਰਿਕ ਵਾਹਨਾਂ ਅਤੇ ਸੋਲਰ ਪੈਨਲ ਬਣਾਉਣ ’ਚ ਵਰਤੀ ਜਾਣ ਵਾਲੀ ਮਹੱਤਵਪੂਰਨ ਧਾਤੂ ਲਿਥੀਅਮ ਦੇ 5.9 ਮਿਲੀਅਨ ਟਨ ਭੰਡਾਰ ਦਾ ਪਤਾ ਲਾਇਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੋਰ ਸਖ਼ਤ ਹੋਵੇਗੀ ਕਾਨੂੰਨ-ਵਿਵਸਥਾ, ਡੀ. ਜੀ. ਪੀ. ਨੇ ਉੱਚ ਪੁਲਸ ਅਧਿਕਾਰੀਆਂ ਨੂੰ ਅਲਾਟ ਕੀਤੇ ਜ਼ਿਲ੍ਹੇ

ਮਲਿਕ ਨੇ ਵਿਧਾਨ ਸਭਾ ਵਿੱਚ ਧੇਨਕਨਾਲ ਦੇ ਵਿਧਾਇਕ ਸੁਧੀਰ ਕੁਮਾਰ ਦੇ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਸੋਨੇ ਦੇ ਭੰਡਾਰ ਕਿਓਂਝਾਰ ਅਤੇ ਮਯੂਰਭੰਜ ਜ਼ਿਲ੍ਹਿਆਂ ਵਿੱਚ 4-4 ਥਾਵਾਂ ਦੇ ਨਾਲ-ਨਾਲ ਦੇਵਗੜ੍ਹ ਵਿੱਚ ਵੀ ਮਿਲੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਲਈ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਲਾਭ ਲੈਣ ਲਈ ਸਿਰਫ਼ ਦੋ ਦਿਨ ਬਾਕੀ

ਜ਼ਿਲ੍ਹਿਆਂ ਦੇ ਵੱਖ-ਵੱਖ ਖੇਤਰਾਂ ਵਿੱਚ ਦਿਮੀਰੀਮੁੰਡਾ, ਕੁਸ਼ਾਕਲਾ, ਗੋਟੀਪੁਰ, ਗੋਪੁਰ, ਜੋਸ਼ੀਪੁਰ, ਸੂਰੀਆਗੁਡਾ, ਰੁਆਂਸੀਲਾ, ਧੂਸ਼ੁਰਾ ਪਹਾੜੀ ਅਤੇ ਅਦਾਸ ਸ਼ਾਮਲ ਹਨ। ਇਨ੍ਹਾਂ ਖੇਤਰਾਂ ਵਿੱਚ ਪਹਿਲਾ ਸਰਵੇਖਣ 1970 ਅਤੇ 1980 ਵਿੱਚ ਕੀਤਾ ਗਿਆ ਸੀ ਪਰ ਉਸ ਸਰਵੇਖਣ ਦੇ ਨਤੀਜੇ ਜਾਰੀ ਨਹੀਂ ਕੀਤੇ ਗਏ ਸਨ। ਪਿਛਲੇ 2 ਸਾਲਾਂ ਵਿੱਚ ਇਲਾਕੇ ’ਚ ਨਵਾਂ ਸਰਵੇਖਣ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਸੈਲਾਨੀਆਂ ਲਈ ਖ਼ੁਸ਼ਖ਼ਬਰੀ, ਇਹ ਦੇਸ਼ ਘੁੰਮਣ ਆਉਣ ਵਾਲਿਆਂ ਨੂੰ ਖ਼ਰਚੇ-ਪਾਣੀ ਵਜੋਂ ਦੇਵੇਗਾ 13 ਤੋਂ 54 ਹਜ਼ਾਰ ਰੁਪਏ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal