ਸਬਜ਼ੀਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

09/24/2017 4:06:48 PM

ਟੋਹਾਨਾ— ਐਤਵਾਰ ਸਵੇਰੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸ਼ਾਖਾ ਪ੍ਰਧਾਨ ਰਾਜੇਂਦਰ ਠਕਰਾਲ ਦੇ ਗੋਦਾਮ 'ਚ ਅਚਾਨਕ ਅੱਗ ਲੱਗ ਗਈ। ਹਵਾ ਦੇ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਫਾਇਰ ਬਿਗ੍ਰੇਡ ਦੀਆਂ ਦੋ ਗੱਡੀਆਂ ਨੇ 1 ਘੰਟੇ ਦੀ ਮਿਹਨਤ ਦੇ ਬਾਅਦ ਅੱਗ 'ਤੇ ਕਾਬੂ ਪਾਇਆ। ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ ਉਦੋਂ ਤੱਕ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਅੱਗ ਦੀ ਸੂਚਨਾ ਪਾ ਕੇ ਪੁਲਸ ਵੀ ਮੌਕੇ 'ਤੇ ਪੁੱਜ ਗਈ। ਇਸ ਦੌਰਾਨ ਇਕ ਦਰਦਨਾਕ ਘਟਨਾ ਹੋਈ ਕਿ ਅੱਗ ਬੁਝਾਉਣ ਵਾਲੇ ਕਰਮਚਾਰੀ ਦਾ ਹੱਥ ਵੀ ਝੁਲਸ ਗਿਆ। ਅੱਗ ਨਾਲ ਲੱਖਾਂ ਰੁਪਏ ਦੀ ਕੀਮਤ ਦੀਆਂ ਸਬਜ਼ੀਆਂ ਅਤੇ ਫਲਾਂ ਦੀ ਕ੍ਰੇਟ ਸੜ ਕੇ ਸੁਆਹ ਹੋ ਗਈ। 


ਗੋਦਾਮ ਦੇ ਮਾਲਿਕ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਟੋਹਾਨਾ ਪ੍ਰਧਾਨ ਰਾਜੇਂਦਰ ਠਕਰਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੋਦਾਮ 'ਚ ਅੱਗ ਲੱਗ ਗਈ ਸੀ। ਉਦੋਂ ਉਨ੍ਹਾਂ ਨੇ ਫਾਇਰ ਬਿਗ੍ਰੇਡ ਦੀ ਟੀਮ ਨੂੰ ਸੂਚਨਾ ਦਿੱਤੀ। ਫਾਇਰ ਬਿਗ੍ਰੇਡ ਨੇ ਅੱਗ ਨੂੰ ਬੁਝਾ ਦਿੱਤਾ ਹੈ ਪਰ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਇਸ ਅੱਗ ਨਾਲ ਉਨ੍ਹਾਂ ਦਾ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।