ਬਾਰਸ਼ ਨਾਲ ਲੋਕਾਂ ਦੇ ਘਰਾਂ ''ਚ ਭਰਿਆ ਗੋਡਿਆਂ ਤੱਕ ਪਾਣੀ, ਲੋਕ ਹੋਏ ਪਰੇਸ਼ਾਨ (ਦੇਖੋ ਤਸਵੀਰਾਂ)

07/24/2016 1:08:39 PM

ਯਮੁਨਾਨਗਰ—ਹਰਿਆਣਾ ਦੇ ਯਮੁਨਾ ਨਗਰ ਜਿਲੇ ''ਚ ਸ਼ਨੀਵਾਰ ਨੂੰ 183 ਐੱਮ ਐੱਮ ਬਾਰਸ਼ ਹੋਈ ਹੈ। ਬਾਰਸ਼ ਦੇ ਪਾਣੀ ਦੀ ਨਿਕਾਸੀ ਨਹੀਂ ਹੋਣ ਦੇ ਕਾਰਨ ਲੋਕਾਂ ਦਾ ਜਨ-ਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਲੋਕਾਂ ਦੇ ਘਰਾਂ ''ਚ ਪਾਣੀ ਭਰਨ ਤੋਂ ਬਾਅਦ ਸਾਰਾ ਸਾਮਾਨ ਡੂਬ ਗਿਆ ਹੈ। ਰੇਲਵੇ ਟਰੈਕ ''ਤੇ 4 ਫੁੱਟ ਪਾਣੀ ਜਮਾ ਹੋਣ ਨਾਲ ਟਰੈਫਿਕ ਬੰਦ ਹੋ ਗਏ ਹਨ। ਭਾਰੀ ਬਾਰਸ਼ ਤੋਂ ਬਾਅਦ ਘਰਾਂ ''ਚ ਗੋਡਿਆਂ ਤੱਕ ਪਾਣੀ ਭਰ ਗਿਆ ਹੈ। ਇਸ ਤੋਂ ਬਾਅਦ ਕਈ ਘਰਾਂ ਤੋਂ ਪਾਣੀ ਕੱਢਣ ਲੱਗੇ ਤਾਂ ਕੁਝ ਲੋਕ ਆਪਣੇ ਘਰਾਂ ਦੇ ਸਮਾਣ ਬਚਾਉਣ ਲੱਗੇ। ਇਸ ਤੋਂ ਬਾਅਦ ਕੁਝ ਲੋਕ ਆਪਣੀ ਜਾਨ ਬਚਾਅ ਕੇ ਜ਼ਰੂਰਤ ਦੀਆਂ ਚੀਜ਼ਾ ਲੈ ਕੇ ਛੱਤ ''ਤੇ ਚਲੇ ਗਏ।
ਸਵੇਰ ਤੋਂ ਦੁਪਹਿਰ ਹੋ ਗਈ ਪਾਣੀ ਘੱਟ ਹੋਣ ਦੀ ਬਜਾਏ ਵੱਧਦਾ ਹੀ ਗਿਆ। ਫਿਰ ਦੁਪਹਿਰ ਤੋਂ ਰਾਤ ਹੋ ਗਈ ਤਾਂ ਵੀ ਪਾਣੀ ਘੱਟ ਨਹੀਂ ਹੋਇਆ। ਸੜਕਾਂ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਲੋਕਾਂ ਨੇ ਆਪਣੇ ਘਰ ਖਾਲੀ ਕਰਕੇ ਸਾਮਾਨ ਗਲੀ ''ਚ ਰੱਖ ਦਿੱਤਾ ਹੋਵੇ। ਹਰ ਕਾਲੋਨੀ ਦੀਆਂ ਗਲੀਆਂ ਅਤੇ ਛੱਤਾਂ ''ਤੇ ਟੀ.ਵੀ. ਬੈਡ, ਫਰਿੱਜ, ਸੋਫੇ, ਅਲਮਾਰੀ, ਅਤੇ ਕਈ ਹੋਰ ਸਾਮਾਨ ਵੀ ਪਿਆ ਸੀ। ਕਈ ਕਾਲੋਨੀਆਂ ਇਸ ਤਰ੍ਹਾਂ ਦੀਆਂ ਸੀ, ਜਿੱਥੇ ਬਾਰਸ਼ ਰੁਕਣ ਤੋਂ ਬਾਅਦ ਵੀ ਪਾਣੀ ਨਹੀਂ ਘਟਿਆ। ਕਈ ਕਾਲੋਨੀਆਂ ''ਚ ਮੀਹ ਦਾ ਪਾਣੀ ਘਰਾਂ ''ਚ ਆਉਣ ਕਾਰਨ ਲੋਕ ਪਰੇਸ਼ਾਨ ਰਹੇ ਅਤੇ ਕੁਝ ਟਰੇਨਾਂ ਵੀ ਦੇਰ ਨਾਲ ਚੱਲੀਆਂ ਪਾਣੀਪਤ, ਕਰਨਾਲ, ਕੁਰੂਕਸ਼ੇਤਰ ਸਮੇਤ ਕਈ ਜਿਲਿਆਂ ''ਚ ਬੂੰਦਾਬਾਦੀ ਹੋਈ। ਇਸ ਨਾਲ ਤਾਪਮਾਨ ''ਚ 4 ਤੋਂ 5 ਡਿਗਰੀ ਸੈਲਸੀਅਸ ਦੀ ਕਮੀ ਆਈ। ਮੌਸਮ ਵਿਭਾਗ ਦੇ ਮੁਤਾਬਕ 24 ਤੋਂ 31 ਜੁਲਾਈ ਤੱਕ ਕਿਤੇ-ਕਿਤੇ ਬਾਰਸ਼ ਹੋਣ ਦਾ ਸੰਭਾਵਨਾ ਹੈ।