‘ਗੋ ਏਅਰ’ ਦੇ ਜਹਾਜ਼ ’ਚ ਉਡਾਣ ਭਰਦੇ ਸਮੇਂ ਲੱਗੀ ਅੱਗ, ਵਾਲ-ਵਾਲ ਬਚੇ ਯਾਤਰੀ

02/18/2020 12:47:11 PM

ਮੁੰਬਈ— ਅਹਿਮਦਾਬਾਦ ਤੋਂ ਬੈਂਗਲੁਰੂ ਜਾ ਰਹੇ ‘ਗੋ ਏਅਰ’ ਦੇ ਇਕ ਜਹਾਜ਼ ਦੇ ਇੰਜਣ ’ਚ ਅੱਜ ਯਾਨੀ ਮੰਗਲਵਾਰ ਨੂੰ ਉਡਾਣ ਭਰਦੇ ਸਮੇਂ ਮਾਮੂਲੀ ਜਿਹੀ ਅੱਗ ਲੱਗ ਗਈ। ਏਅਰਲਾਈਨ ‘ਗੋ ਏਅਰ’ ਨੇ ਬਿਆਨ ’ਚ ਦੱਸਿਆ ਕਿ ਅੱਗ ’ਚ ਕਾਬੂ ਪਾ ਲਿਆ ਗਿਆ ਹੈ ਅਤੇ ਯਾਤਰੀ ਅਤੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ। ਜਹਾਜ਼ ਨੂੰ ਰਣਵੇਅ ਤੋਂ ਹਟਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ’ਚੋਂ ਉਤਾਰਿਆ ਜਾਵੇਗਾ। ਜਹਾਜ਼ ’ਚ ਕਿੰਨੇ ਲੋਕ ਸਵਾਰ ਸਨ, ਇਸ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ।

PunjabKesariਬਿਆਨ ’ਚ ਕਿਹਾ,‘‘ਅਹਿਮਦਾਬਾਦ ਤੋਂ ਬੈਂਗਲੁਰੂ ਜਾਣ ਵਾਲੇ ‘ਗੋ ਏਅਰ’ ਜਹਾਜ਼ ਜੀ8802 ਦੇ ਸੱਜੇ ਇੰਜਣ ’ਚ ਉਡਾਣ ਭਰਦੇ ਸਮੇਂ ਕਿਸੇ ਬਾਹਰੀ ਵਸਤੂ (ਐੱਫ.ਓ.ਡੀ.) ਨਾਲ ਨੁਕਸਾਨ ਪਹੁੰਚਣ ਦਾ ਖਦਸ਼ਾ ਹੈ, ਜਿਸ ਨਾਲ ਇਸ ’ਚ ਮਾਮੂਲੀ ਅੱਗ ਲੱਗ ਗਈ।’’ ਉਸ ਨੇ ਕਿਹਾ ਕਿ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ‘ਗੋ ਏਅਰ’ ਨੇ ਕਿਹਾ ਕਿ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ‘ਗੋ ਏਅਰ’ ਨੇ ਕਿਹਾ ਕਿ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਬੇਹੱਦ ਮਹੱਤਵਪੂਰਨ ਹੈ ਅਤੇ ਏਅਰਲਾਈਨ ਉਸ ਦੇਯਾਤਰੀਆਂ ਨੂੰ ਹੋਈ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ’ਤੇ ਦੁਖ ਜਤਾਉਂਦੀ ਹੈ।


DIsha

Content Editor

Related News