ਕੋਰੋਨਾ ਨੂੰ ਮਾਤ ਦੇਣ ਵਾਲਾ ਪਹਿਲਾ ਸੂਬਾ ਬਣਿਆ ਗੋਆ, ਸਾਰੇ ਮਰੀਜ਼ ਹੋਏ ਠੀਕ

04/19/2020 6:18:07 PM

ਪਣਜੀ - ਕੋਰੋਨਾ ਵਾਇਰਸ ਨਾਲ ਜਿਥੇ ਇਕ ਪਾਸੇ ਦੇਸ਼ ਦੀ ਰਫਤਾਰ ਹੌਲੀ ਹੋਈ ਹੈ, ਉਥੇ ਹੀ ਇਸ ਦੌਰਾਨ ਇਕ ਰਾਹਤ ਦੀ ਖਬਰ ਸਾਹਮਣੇ ਆਈ ਹੈ। ਐਤਵਾਰ ਦਾ ਦਿਨ ਭਾਰਤ ਦੇ ਤੱਟੀ ਸੂਬੇ ਗੋਆ ਲਈ ਨਵੀਂ ਉਪਲਬੱਧੀ ਲੈ ਕੇ ਆਇਆ ਹੈ। ਇਥੇ ਕੋਰੋਨਾ ਵਾਇਰਸ ਦੇ ਸਾਰੇ ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਕੋਰੋਨਾ ਦੇ ਕੁਲ 7 ਮਾਮਲੇ ਆਏ ਸਨ, ਜਿਨ੍ਹਾਂ ਵਿਚੋਂ 6 ਪਹਿਲਾਂ ਹੀ ਠੀਕ ਹੋ ਗਏ ਸਨ। ਆਖਰੀ ਮਰੀਜ਼ ਦੀ ਕੋਰੋਨਾ ਰਿਪੋਰਟ ਐਤਵਾਰ ਨੂੰ ਨੈਗੇਟਿਵ ਆਈ ਗਈ। ਜਿਸ ਤੋਂ ਬਾਅਦ ਉਸ ਨੂੰ ਵੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।

ਮੁੱਖ ਮੰਤਰੀ ਪ੍ਰਮੋਤ ਸਾਵੰਤ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, 'ਸੰਤੋਸ਼ ਅਤੇ ਰਾਹਤ ਦੀ ਗੱਲ ਹੈ ਕਿ ਗੋਆ ਦਾ ਆਖਰੀ ਪਾਜ਼ੀਟਿਵ ਕੋਰੋਨਾ ਮਰੀਜ਼ ਦੀ ਵੀ ਟੈਸਟ ਰਿਪੋਰਟ ਨੈਗੇਟਿਵ ਪਾਈ ਗਈ ਹੈ। ਡਾਕਟਰ ਅਤੇ ਸਟਾਫ ਇਸ ਲਈ ਸ਼ਲਾਘਾ ਦੇ ਕਾਬਿਲ ਹਨ। ਗੋਆ ਵਿਚ ਹੁਣ 3 ਅਪ੍ਰੈਲ ਤੋਂ ਬਾਅਦ ਕੋਈ ਵੀ ਨਵਾਂ ਕੋਰੋਨਾ ਮਰੀਜ਼ ਨਹੀਂ ਪਾਇਆ ਗਿਆ ਹੈ।

'ਗੋਆ ਦੇ ਸਾਰੇ ਧਰਮ ਦੇ ਲੋਕਾਂ ਦਾ ਮਿਲਿਆ ਪੂਰਾ ਸਾਥ'
ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਕ ਨਿਊਜ ਚੈਨਲ ਨਾਲ ਗੱਲਬਾਤ ਵਿਚ ਕਿਹਾ, 'ਅਸੀਂ ਭਾਵੇ ਛੋਟੇ ਸੂਬੇ ਹਾਂ ਪਰ ਸਾਡੇ ਇਥੇ ਟੂਰਿਸਟ ਫੁੱਟਬਾਲ ਬਹੁਤ ਜ਼ਿਆਦਾ ਹਨ। ਪੁਲਸ, ਸਥਾਨਕ ਪ੍ਰਸ਼ਾਸਨ, ਟੂਰਿਸਟ ਡਿਪਾਰਟਮੈਂਟ ਨਾਲ ਗੋਆ ਦੇ ਲੋਕਾਂ ਦਾ ਪੂਰਾ ਸਾਥ ਮਿਲਿਆ। ਇਥੇ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਸਲਾਹ ਮੰਨੀ। ਇਥੇ ਇੰਨੇ ਤਿਊਹਾਰ ਆਏ ਪਰ ਕਿਸੇ ਵੀ ਧਰਮ ਦੇ ਕਿਸੇ ਵੀ ਨਾਗਰਿਕ ਨੇ ਕੋਈ ਸਮੱਸਿਆ ਪੈਦਾ ਨਹੀਂ ਕੀਤੀ।' ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਨੇ ਲਾਕਡਾਊਨ ਦੀ ਜੋ ਲਛਮਣ ਰੇਖਾ ਖਿੱਚੀ ਹੈ ਸਾਨੂੰ ਉਸ ਦਾ 3 ਮਈ ਤਕ ਪਾਲਣ ਕਰਨਾ ਚਾਹੀਦਾ ਹੈ। ਗੋਆ ਵਿਚ ਨਿਯਮ ਮੁਤਾਕ ਕੁਝ ਰਾਬਤ ਦਿੱਤੀ ਜਾ ਸਕਦੀ ਹੈ। ਉਸ 'ਤੇ ਅਸੀਂ ਵਿਚਾਰ ਕਰਾਂਗੇ।

Inder Prajapati

This news is Content Editor Inder Prajapati