ਹਿਮਾਚਲ ''ਚ ਗਲੇਸ਼ੀਅਰ ਡਿੱਗਣਾ ਹੋਇਆ ਸ਼ੁਰੂ

03/15/2019 11:01:11 AM

ਸ਼ਿਮਲਾ-ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲਿਆਂ 'ਚ ਇਕ ਵਾਰ ਫਿਰ ਗਲੇਸ਼ੀਅਰ ਡਿੱਗਣ ਲੱਗਾ ਹੈ। ਇਸ 'ਚ ਕਿਸੇ ਤਰਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ। ਗਲੇਸ਼ੀਅਰ ਡਿੱਗਣਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਖੂਬਸੂਰਤ ਦ੍ਰਿਸ਼ ਦੇਖਿਆ ਜਾ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਦੇ ਟੰਡੀ ਪਿੰਡ 'ਚ ਗਲੇਸ਼ੀਅਰ ਡਿੱਗਣਾ ਸ਼ੁਰੂ ਹੋਇਆ ਹੈ। ਗਲੇਸ਼ੀਅਰ ਡਿੱਗਣ ਨਾਲ ਮੌਜੂਦਾ ਰੁੱਖ ਅਤੇ ਮਕਾਨ ਬਰਫ ਦੀ ਸਫੈਦ ਚਾਦਰ ਨਾਲ ਢੱਕੇ ਗਏ ਹਨ। ਗਲੇਸ਼ੀਅਰ ਦਾ ਨਾਲੇ 'ਚ ਡਿੱਗਣ ਨਾਲ ਬਰਫੀਲਾ ਤੂਫਾਨ ਤੇਜ਼ ਗਤੀ ਨਾਲ ਚੱਲਦਾ ਹੈ।

Iqbalkaur

This news is Content Editor Iqbalkaur