ਪਾਕਿ ਤੋਂ ਪਰਤੀ ਗੀਤਾ ਨੇ ਕਿਹਾ-ਮੁਸਲਿਮ ਪਰਿਵਾਰ ਦੀ ਬੇਟੀ ਨਹੀਂ ਹਾਂ

12/12/2017 10:31:32 AM

ਇੰਦੌਰ— ਬਹੁ-ਚਰਚਿਤ ਘਟਨਾਚੱਕਰ ਦੌਰਾਨ 2 ਸਾਲ ਪਹਿਲਾਂ ਭਾਰਤ ਆਈ ਗੀਤਾ ਨੇ ਬਿਹਾਰ ਦੇ ਉਸ ਮੁਸਲਿਮ ਜੋੜੇ ਨੂੰ ਪਛਾਣਨ ਤੋਂ ਸੋਮਵਾਰ ਸਪੱਸ਼ਟ ਇਨਕਾਰ ਕਰ ਦਿੱਤਾ ਜੋ ਇਸ ਗੂੰਗੀ-ਬੋਲੀ ਕੁੜੀ ਨੂੰ ਆਪਣੀ ਗੁਆਚੀ ਬੇਟੀ ਦੱਸ ਰਿਹਾ ਸੀ। ਉਸਨੇ ਇਸ਼ਾਰਿਆਂ ਨਾਲ ਕਿਹਾ ਕਿ ਉਹ ਹਿੰਦੂ ਦੇਵੀ ਦੇਵਤਿਆਂ ਦੀ ਉਪਾਸਕ ਹੈ ਅਤੇ ਮੁਸਲਿਮ ਪਰਿਵਾਰ ਨਾਲ ਸਬੰਧ ਨਹੀਂ ਰੱਖਦੀ।