ਅਧਿਐਨ 'ਚ ਦਾਅਵਾ, ਕੋਰੋਨਾ ਕਾਰਨ 67 ਫ਼ੀਸਦੀ ਕੁੜੀਆਂ ਰਹੀਆਂ ਪੜ੍ਹਾਈ ਤੋਂ ਵਾਂਝੀਆਂ

03/02/2022 4:15:03 PM

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਦੌਰਾਨ 67 ਫੀਸਦੀ ਕੁੜੀਆਂ ਪੜ੍ਹਾਈ ਤੋਂ ਵਾਂਝੀਆਂ ਰਹੀਆਂ, 67 ਫੀਸਦੀ ਨੂੰ ਸਿਹਤ ਅਤੇ ਪੋਸ਼ਣ ਸੇਵਾਵਾਂ ਮਿਲ ਸਕੀਆਂ ਅਤੇ 56 ਫੀਸਦੀ ਘਰਾਂ 'ਚ ਬੰਦ ਹੋ ਕੇ ਰਹਿ ਗਈਆਂ। ਇਕ ਅਧਿਐਨ ਅਨੁਸਾਰ ਬਦਲੀਆਂ ਹੋਈਆਂ ਸਥਿਤੀਆਂ 'ਚ ਜ਼ਿਆਦਾਤਰ ਮਾਂਵਾਂ ਨੇ ਸਵੀਕਾਰ ਕੀਤਾ ਕਿ ਕੋਰੋਨਾ ਕਾਰਨ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦਾ ਵਿਆਹ ਜਲਦੀ ਕੀਤੇ ਜਾਣ ਦੀ ਸੰਭਾਵਨਾ ਵਧ ਹੋ ਗਈ ਹੈ। ਸਮਾਜਿਕ ਸੰਸਥਾ 'ਸੇਵ ਦਿ ਚਿਲਡਰਨ ਵਿੰਗਸ 2022' 'ਚ ਝੁੱਗੀਆਂ 'ਚ ਰਹਿਣ ਵਾਲੀਆਂ ਕੁੜੀਆਂ 'ਤੇ ਕੋਰੋਨਾ ਦੇ ਪ੍ਰਭਾਵ 'ਤੇ ਇਕ ਰਿਪੋਰਟ 'ਸਪਾਟਲਾਈਟ ਆ ਏਡੋਲੋਸੈਂਟ ਗਰਲਜ਼ ਐਮਿਡ ਕੋਵਿਡ-19'  'ਸੇਵ ਦਿ ਚਿਲਡਰ ਵਿੰਗਸ 2022' 'ਚ ਖ਼ੁਲਾਸਾ ਹੋਇਆ ਕਿ ਸ਼ਹਿਰੀ ਝੁੱਗੀਆਂ 'ਚ ਜ਼ਿਆਦਾਤਰ ਕੁੜੀਆਂ ਮਹਾਮਾਰੀ ਦੌਰਾਨ ਮੁੰਡਿਆਂ ਦੀ ਤੁਲਨਾ 'ਚ ਸਿਹਤ ਅਤੇ ਸਿੱਖਿਆ ਸੇਵਾਵਾਂ ਤੋਂ ਵਾਂਝੀਆਂ ਰਹੀਆਂ। 68 ਫੀਸਦੀ ਕੁੜੀਆਂ ਨੂੰ ਸਿਹਤ ਅਤੇ ਪੋਸ਼ਣ ਦੀਆਂ ਸੇਵਾਵਾਂ ਪ੍ਰਾਪਤ ਕਰਨ 'ਚ ਚੁਣੌਤੀਆਂ ਆਈਆਂ। ਇਸ ਤੋਂ ਇਲਾਵਾ ਆਰਥਿਕ ਤਣਾਅ ਅਤੇ ਘਰੇਲੂ ਸਥਿਤੀਆਂ ਕਾਰਨ 67 ਫੀਸਦੀ ਕੁੜੀਆਂ ਲਾਕਡਾਊਨ ਦੌਰਾਨ ਆਨਲਾਈਨ ਜਮਾਤਾਂ 'ਚ ਹਾਜ਼ਰ ਨਹੀਂ ਰਹੀਆਂ। ਅਧਿਐਨ ਅਨੁਸਾਰ 56 ਫੀਸਦੀ ਮੁੰਡਿਆਂ ਨੂੰ ਲਾਕਡਾਊਨ ਦੌਰਾਨ 'ਆਊਟਡੋਰ ਖੇਡ' ਅਤੇ 'ਰਿਕ੍ਰੀਏਸ਼ਨ' ਲਈ ਸਮਾਂ ਨਹੀਂ ਮਿਲਿਆ। ਉਹ ਜ਼ਿਆਦਾਤਰ ਸਮਾਂ ਘਰਾਂ 'ਚ ਬੰਦ ਰਹੀਆਂ। 

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਹੁਣ ਤੱਕ 9 ਹਜ਼ਾਰ ਤੋਂ ਵੱਧ ਭਾਰਤੀ ਵਤਨ ਪਰਤੇ, ਇਕ ਵਿਦਿਆਰਥੀ ਦੀ ਮੌਤ

ਅਧਿਐਨ 'ਚ ਸ਼ਾਮਲ ਅੱਧੇ ਤੋਂ ਵਧ ਮਾਂਵਾਂ ਨੇ ਸਵੀਕਾਰ ਕੀਤਾ ਕਿ ਕੋਰੋਨਾ ਮਹਾਮਾਰੀ ਕਾਰਨ ਆਰਥਿਕ ਦਬਾਅ ਵਧ ਗਿਆ ਹੈ ਅਤੇ ਕੋਰੋਨਾ ਕਾਰਨ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦਾ ਵਿਆਹ ਜਲਦੀ ਕੀਤੇ ਜਾਣ ਦੀ ਸੰਭਾਵਨਾ ਜ਼ਿਆਦਾ ਹੈ। ਇਸ ਰਿਪੋਰਟ 'ਚ ਦੇਸ਼ 'ਚ ਮਹਾਮਾਰੀ ਕਾਰਨ ਲੱਗੇ ਲਾਕਡਾਊਨ ਦੌਰਾਨ ਅਤੇ ਉਸ ਤੋਂ ਬਾਅਦ ਕੁੜੀਆਂ ਦੀ ਸਥਿਤੀ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਅਧਿਐਨ 'ਚ ਉਨ੍ਹਾਂ ਦੀ ਅਸੁਰੱਖਿਆ ਦੇ ਸੰਪੂਰਨ ਸੰਦਰਭ 'ਚ ਹੋਣ ਵਾਲੇ ਤਬਦੀਲੀਆਂ 'ਤੇ ਕੇਂਦਰਿਤ ਰਹਿੰਦੇ ਹੋਏ ਸਿਹਤ, ਸਿੱਖਿਆ, ਖੇਡ ਅਤੇ ਮਨੋਰੰਜਨ ਦੇ ਮੌਕਿਆਂ 'ਚ ਆਈਆਂ ਰੁਕਾਵਟਾਂ ਦਾ ਖ਼ੁਲਾਸਾ ਕੀਤਾ ਗਿਆ। ਇਸ 'ਚ ਸਿਹਤ ਅਤੇ ਪੋਸ਼ਣ ਦੀਆਂ ਵਧਦੀਆਂ ਅਸੁਰੱਖਿਆਵਾਂ, ਪੜ੍ਹਾਈ ਦੇ ਮੌਕਿਆਂ 'ਚ ਆਈ ਅਚਾਨਕ ਗਿਰਾਵਟ, ਜਲਦੀ ਵਿਆਹ ਕਰਨ ਦਾ ਦਬਾਅ, ਖੇਡ ਅਤੇ ਮਨੋਰੰਜਨ ਦੀਆਂ ਸੀਮਿਤ ਸਹੂਲਤਾਂ ਨਾਲ ਪਰਿਵਾਰਾਂ ਦੇ ਰਵੱਈਏ ਨੂੰ ਸਮਝਣਾ ਸ਼ਾਮਲ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha