ਅੱਜ ਵੀ ਨਹੀਂ ਹੈ ਕੁੜੀਆਂ ਨੂੰ ਇੰਟਰਨੈੱਟ ਦੀ ਵਰਤੋਂ ਦੀ ਆਜ਼ਾਦੀ, ਜਾਣੋ ਕੀ ਹਨ ਕਾਰਨ

04/29/2016 12:22:20 PM

ਨਵੀਂ ਦਿੱਲੀ— ਅੱਜ ਅਸੀਂ ਭਾਵੇਂ ਹੀ ਆਜ਼ਾਦ ਭਾਰਤ ''ਚ ਰਹਿੰਦੇ ਹਾਂ ਪਰ ਕਿਤੇ ਨਾ ਕਿਤੇ ਅੱਜ ਵੀ ਕੁੜੀਆਂ ਨਾਲ ਭੇਦਭਾਵ ਕੀਤਾ ਜਾਂਦਾ ਹੈ। ਪਿੰਡਾਂ ਹੀ ਨਹੀਂ ਸਗੋਂ ਕਿ ਸ਼ਹਿਰਾਂ ''ਚ ਵੀ ਕੁੜੀਆਂ ਸਮਾਜਿਕ ਬੰਧਨਾਂ ''ਚ ਬੱਝੀਆਂ ਹੋਈਆਂ ਹਨ। ਰਾਸ਼ਟਰੀ ਨਮੂਨਾ ਸਰਵੇਖਣ ਸੰਗਠਨ (ਐਨ. ਐਸ. ਐਸ. ਓ.) ਦੇ ਸਰਵੇਖਣ ਮੁਤਾਬਕ ਕੰਪਿਊਟਰ, ਇੰਟਰਨੈੱਟ ਅਤੇ ਈ-ਮੇਲ ਦੀ ਵਰਤੋਂ ''ਚ ਕੁੜੀਆਂ ਮੁੰਡਿਆ ਦੇ ਮੁਕਾਬਲੇ ਕਾਫੀ ਪਿੱਛੇ ਹਨ। ਮਾਹਰ ਮੰਨਦੇ ਹਨ ਕਿ ਪਿੰਡ ਹੋਵੇ ਜਾਂ ਸ਼ਹਿਰ ਅੱਜ ਵੀ ਸਮਾਜ ਦੀ ਸੋਚ ਨਹੀਂ ਬਦਲੀ ਹੈ। ਮਾਹਰ ਮੰਨਦੇ ਹਨ ਕਿ ਸੋਸ਼ਲ ਮੀਡੀਆ ਇਸਤੇਮਾਲ ਕਰਨ ''ਚ ਕੁੜੀਆਂ ਨੂੰ ਇੰਨੀ ਆਜ਼ਾਦੀ ਨਹੀਂ ਹੈ। ਉਨ੍ਹਾਂ ''ਤੇ ਮੁੰਡਿਆਂ ਦੇ ਮੁਕਾਬਲੇ ਜ਼ਿਆਦਾ ਰੋਕ-ਟੋਕ ਕੀਤੀ ਜਾਂਦੀ ਹੈ।
ਐਨ. ਐਸ. ਐਸ. ਓ. 2015 ਦੇ ਸਰਵੇ ਕਹਿੰਦਾ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਕੰਪਿਊਟਰ ਅਤੇ ਉਸ ਨੂੰ ਇਸਤੇਮਾਲ ਕਰਨ ਨੂੰ ਲੈ ਕੇ ਕਾਫੀ ਫਰਕ ਹੈ। ਪਿੰਡਾਂ ਵਿਚ ਬੇਹੱਦ ਘੱਟ ਲੋਕਾਂ ਦੀ ਕੰਪਿਊਟਰ ਅਤੇ ਇੰਟਰਨੈੱਟ ਤੱਕ ਪਹੁੰਚ ਹੈ ਪਰ ਪਿੰਡਾਂ ਅਤੇ ਸ਼ਹਿਰਾਂ ''ਚ ਇਕ ਚੀਜ਼ ਵਿਚ ਸਮਾਨਤਾ ਹੈ ਕਿ ਉੱਥੇ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਕਾਫੀ ਪਿੱਛੇ ਹਨ। ਮੱਧ ਵਰਗ ''ਚ ਕੁੜੀਆਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹਨ। ਉਨ੍ਹਾਂ ਨੂੰ ਸਕੂਲ ਅਤੇ ਕਾਲਜ ਤਾਂ ਭੇਜਿਆ ਤਾਂ ਜਾਂਦਾ ਹੈ ਪਰ ਮਾਤਾ-ਪਿਤਾ ਵਲੋਂ ਰੋਕ-ਟੋਕ ਅਤੇ ਕੰਟਰੋਲ ਹੁੰਦਾ ਹੈ। ਉੱਚ ਵਰਗ ''ਚ ਕੁੜੀਆਂ ਆਜ਼ਾਦ ਤਾਂ ਹੋ ਸਕਦੀਆਂ ਹਨ ਪਰ ਹੇਠਲੇ ਅਤੇ ਮੱਧ ਵਰਗ ''ਚ ਅਜੇ ਵੀ ਕੁੜੀਆਂ ਨੂੰ ਮੁੰਡਿਆਂ ਦੇ ਮੁਕਾਬਲੇ ਘੱਟ ਛੋਟ ਮਿਲੀ ਹੈ। ਇਸ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਜ਼ਿਆਦਾਤਰ ਕੁੜੀਆਂ ਆਪਣੇ ਮਾਪਿਆਂ ਦੀ ਇੱਛਾ ਮੁਤਾਬਕ ਹੀ ਪੜ੍ਹ ਰਹੀਆਂ ਹਨ। 12ਵੀਂ ਜਾਂ ਫਿਰ ਗਰੈਜੂਏਟ ਹੋਣ ਤੋਂ ਬਾਅਦ ਪੜ੍ਹਾਈ ਛੱਡ ਕੇ ਵਿਆਹ ਕਰ ਲੈਂਦੀਆਂ ਹਨ। ਇਨ੍ਹਾਂ ਕਾਰਨਾਂ ਕਰਕੇ ਵੀ ਕੰਪਿਊਟਰ ਅਤੇ ਇੰਟਰਨੈੱਟ ''ਚ ਕੁੜੀਆਂ ਮੁੰਡਿਆਂ ਨਾਲੋਂ ਪਿੱਛੇ ਹੋ ਸਕਦੀਆਂ ਹਨ। 

Tanu

This news is News Editor Tanu