ਪਹਿਲੀ ਵਾਰ ਲੜਕੀਆਂ ਬਣਨਗੀਆਂ ਦੋ-ਪਹੀਆ ਵਾਹਨਾਂ ਦੀਆਂ ਮਕੈਨਿਕ

01/17/2017 9:55:23 AM

ਭੋਪਾਲ—ਪ੍ਰਦੇਸ਼ ਦੇ ਤਕਨੀਕੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਦੀਪਕ ਜੋਸ਼ੀ ਨੇ ਦੋ ਦਰਜਨ ਤੋਂ ਵਧ ਲੜਕੀਆਂ ਨੂੰ ਦੋ-ਪਹੀਆ ਦੀ ਮੁਰੰਮਤ ਦੇ ਲਈ ਮਕੈਨਿਕ ਟ੍ਰੈਨਿੰਗ ਕਰਨ ਦੇ ਬਾਅਦ ਪ੍ਰਮਾਣ ਪੱਤਰ ਪ੍ਰਦਾਨ ਕੀਤੇ। ਦੇਸ਼ ''ਚ ਪਹਿਲੀ ਵਾਰ ਸਰਕਾਰੀ ਪੱਧਰ ''ਤੇ ਲੜਕੀਆਂ ਨੂੰ ਦੋ-ਪਹੀਆ ਦੀ ਮੁਰੰਮਤ ਦੇ ਲਈ ਮਕੈਨਿਕ ਦੀ ਟ੍ਰੈਨਿੰਗ ਦਵਾਈ ਗਈ। ਅਧਿਕਾਰਕ ਜਾਣਕਾਰੀ ਦੇ ਮੁਤਾਬਕ ਜੋਸ਼ੀ ਨੇ 39 ਪ੍ਰਤੀਸ਼ਤ ਲੜਕੀਆਂ ਨੂੰ ਪ੍ਰਮਾਣ-ਪੱਤਰ ਅਤੇ ਟੂਲ-ਕਿੱਟ ਪ੍ਰਦਾਨ ਕੀਤਾ। ਲੜਕੀਆਂ ਨੂੰ ਮੱਧ ਪ੍ਰਦੇਸ਼ ਖਾਦੀ ਅਤੇ ਪਿੰਡ ਉਦਯੋਗ ਬੋਰਡ ਦੇ ਸਹਿਯੋਗ ਨਾਲ ਕਰਿਸਪ ਵੱਲੋਂ 3 ਮਹੀਨੇ ਦੀ ਸਿਖਲਾਈ ਦਿੱਤੀ ਗਈ ਹੈ।
ਸਿਖਲਾਈ ਲੜਕੀਆਂ ਨੂੰ ਵਰਕਸ਼ਾਪ ਖੋਲਣ ਦੇ ਲਈ ਮੁੱਖ ਮੰਤਰੀ ਨੌਜਵਾਨ ਸਵੈ-ਰੋਜ਼ਗਾਰ ਯੋਜਨਾ ''ਚ ਲੋਨ ਵੀ ਦਵਾਇਆ ਜਾਵੇਗਾ। ਜੋਸ਼ੀ ਨੇ ਕਿਹਾ ਕਿ ਲੜਕੀਆਂ ਵੱਲੋਂ ਖੋਲ੍ਹੇ ਜਾਣ ਵਾਲੇ ਪਹਿਲੇ ਵਰਕਸ਼ਾਪ ਦਾ ਉਦਘਾਟਨ ਮੁੱਖ ਮੰਤਰੀ ਤੋਂ ਕਰਵਾਉਣਗੇ। ਸਿਖਲਾਈ ਲੜਕੀਆਂ ਕਿਤੇ ਵੀ ਆਪਣਾ ਵਰਕਸ਼ਾਪ ਸ਼ੁਰੂ ਕਰ ਸਕਦੀਆਂ ਹਨ।