ਪ੍ਰੇਮਿਕਾ ਨੂੰ ਮਿਲਣਾ ਆਸ਼ਕ ਨੂੰ ਪਿਆ ਮਹਿੰਗਾ, ਲੋਕਾਂ ਨੇ ਕੀਤੀ ਕੁੱਟਮਾਰ

05/20/2018 2:29:52 PM

ਮਊ— ਉਤਰ ਪ੍ਰਦੇਸ਼ ਦੇ ਮਊ ਜ਼ਿਲੇ 'ਚ ਇਕ ਆਸ਼ਕ ਨੂੰ ਪ੍ਰੇਮਿਕਾ ਨਾਲ ਮਿਲਣਾ ਮਹਿੰਗਾ ਪੈ ਗਿਆ, ਜਿੱਥੇ ਲੋਕਾਂ ਨੇ ਆਸ਼ਕ ਸੰਜੇ ਨੂੰ ਪ੍ਰੇਮਿਕਾ ਨਾਲ ਮਿਲਦੇ ਦੇਖ ਲਿਆ, ਜਿਸ ਤੋਂ ਬਾਅਦ ਲੋਕਾਂ ਨੇ ਨੌਜਵਾਨ ਨੂੰ ਨੰਗਾ ਕਰਕੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ। ਲੋਕਾਂ ਨੇ ਨੌਜਵਾਨ ਨੂੰ ਮਾਰ-ਮਾਰ ਕੇ ਅੱਧ ਮਰਿਆ ਕਰ ਦਿੱਤਾ।
ਜਾਣਕਾਰੀ ਮੁਤਾਬਕ ਮਾਮਲਾ ਸਰਾਏਲਖਸੀ ਥਾਣਾ ਖੇਤਰ ਦੇ ਖਾਨਪੁਰ ਮਠੀਆ ਪਿੰਡ ਦਾ ਹੈ, ਇੱਥੇ ਸੰਜੇ ਨਾਮ ਦਾ ਨੌਜਵਾਨ ਇਕ ਲੜਕੀ ਨਾਲ ਪ੍ਰੇਮ ਕਰਦਾ ਸੀ ਅਤੇ ਉਹ ਵਿਆਹ 'ਚ ਆਇਆ ਹੋਇਆ ਸੀ, ਜਿਸ ਤੋਂ ਬਾਅਦ ਸੰਜੇ ਆਪਣੀ ਪ੍ਰੇਮਿਕਾ ਨਾਲ ਮਿਲਣ ਚਲਾ ਗਿਆ, ਉਦੋਂ ਹੀ ਲੋਕਾਂ ਨੇ ਉਸ ਨੂੰ ਦੇਖ ਲਿਆ ਅਤੇ ਫੜ ਲਿਆ। ਲੋਕਾਂ ਨੇ ਸੰਜੇ ਨੂੰ ਨੰਗਾ ਕਰਕੇ ਇਕ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ।
ਕੁੱਟਮਾਰ ਕਰਨ ਤੋਂ ਬਾਅਦ ਦੀ ਹਾਲਤ ਖਰਾਬ ਹੋਣ ਲੱਗੀ, ਉਦੋਂ ਕਿਸੇ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਨੌਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ, ਇੱਥੇ ਉਸ ਦੀ ਹਾਲਤ ਗੰਭੀਰ ਦੱਸ ਜਾ ਰਹੀ ਹੈ।