ਅੱਖਾਂ ਦੇ ਸਾਹਮਣੇ ਸਹੇਲੀ ਦੀ ਮੌਤ ਦਾ ਮੰਜਰ ਦੇਖ ਕੇ ਸਦਮੇ ਵਿੱਚ ਗਈ ਵਿਦਿਆਰਥਣ

07/15/2017 3:57:18 PM

ਵਾਰਾਨਸੀ— ਕਾਸ਼ੀ ਦੇ ਸ਼ਿਵਪੁਰ ਥਾਣਾ ਖੇਤਰ 'ਚ ਸ਼ਨੀਵਾਰ ਦੀ ਸਵੇਰ ਇਕ ਵਿਦਿਆਰਥਣ ਟਰੱਕ ਨਾਲ ਕੁਚਲ ਕੇ ਮੌਤ ਹੋ ਗਈ। ਹਾਦਸੇ 'ਚ ਇਕ ਹੋਰ ਵਿਦਿਆਰਥਣ ਜ਼ਖਮੀ ਹੋ ਗਈ, ਜੋ ਅੱਖਾਂ ਦੇ ਸਾਹਮਣੇ ਸਹੇਲੀ ਦੀ ਮੌਤ ਦਾ ਮੰਜਰ ਦੇਖਕੇ ਸਦਮੇ 'ਚ ਹੈ। ਘਟਨਾ ਦੇ ਬਾਅਦ ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਸੜਕ 'ਤੇ ਰੱਖ ਕੇ ਜ਼ਾਮ ਲਗਾ ਦਿੱਤਾ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਕਾਰਵਾਈ ਅਤੇ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਹੈ, ਜਿਸ ਦੇ ਬਾਅਦ ਜ਼ਾਮ ਹਟਵਾਇਆ ਗਿਆ।
ਮਾਮਲਾ ਸ਼ਿਵਪੁਰ ਥਾਣਾ ਖਤੇਰ ਦੇ ਰੇਲਵੇ ਕ੍ਰਾਸਿੰਗ ਨੇੜੇ ਦਾ ਹੈ। ਟਰੱਕ ਨਾਲ ਕੁਚਲ ਕੇ 10ਵੀਂ ਦੇ ਵਿਦਿਆਰਥਣ ਪ੍ਰਿਯਾਂਸ਼ੀ ਨੂੰ ਪਿੱਛੇ ਧੱਕਾ ਦਿੱਤਾ ਅਦੇ ਡਿੱਗਦੇ ਹੀ ਉਸ ਦੀ ਚੁੰਨੀ ਪਹੀਏ 'ਚ ਫਸ ਗਈ। ਉਹ ਚੁੰਨੀ ਦੇ ਨਾਲ ਹੀ ਕਰੀਬ 20-25 ਮੀਟਰ ਤੱਕ ਘਸੀਟਦੀ ਚਲੀ ਗਈ। ਇਸ ਦੌਰਾਨ ਪ੍ਰਿਯਾਂਸ਼ੀ ਸ਼ੌਰ ਮਚਾਉਂਦੀ ਰਹੀ ਪਰ ਟਰੱਕ ਵਾਲੇ ਨੇ ਦੇਖਿਆ ਵੀ ਰੁੱਕਿਆ ਨਹੀਂ। ਟਰੱਕ ਨੇ ਹਲਕੀ ਜਿਹਾ ਟਰਨ ਕੀਤਾ ਅਤੇ ਪਹੀਆ ਪ੍ਰਿਯਾਂਸ਼ੀ ਦੇ ਉਪਰ ਚੜ੍ਹ ਗਿਆ। 25 ਮੀਟਰ ਤੱਕ ਪ੍ਰਿਯਾਂਸ਼ੀ ਨੇ ਮੌਤ ਨਾਲ ਜੰਗ ਲੜੀ। ਟਰੱਕ ਰੁੱਕ ਜਾਂਦਾ ਤਾਂ ਉਸ ਦੀ ਜ਼ਿੰਦਗੀ ਬਚ ਜਾਣੀ ਸੀ। ਪੁਲਸ ਮਾਮਲੇ ਦੀ ਜਾਂਓ ਕਰ ਰਹੀ ਹੈ।