ਇਸ ਲੜਕੀ ਦੇ CM ਯੋਗੀ ਨੂੰ ਕੀਤੇ Tweet ਨਾਲ ਹਿੱਲਿਆ ਪ੍ਰਸ਼ਾਸਨ, ਖੁਦ SSP ਪੁੱਜੀ ਘਰ

11/20/2017 2:13:21 PM

ਮੇਰਠ— ਮੇਰਠ 'ਚ ਇਕ ਲੜਕੀ ਦੇ ਟਵੀਟ ਨੇ ਪੂਰੇ ਪ੍ਰਸ਼ਾਸਨ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਦੱਸ ਦਈਏ ਕਿ ਆਪਣੀ ਬੀਮਾਰ ਗਾਂ ਦਾ ਇਲਾਜ ਕਰਵਾਉਣ ਲਈ ਜੋਤੀ ਉਸ ਨੂੰ ਹਸਪਤਾਲ ਨਹੀਂ ਲਿਜਾ ਸਕੀ। ਪ੍ਰਸ਼ਾਸਨ ਤੋਂ ਵੀ ਮਦਦ ਮੰਗਣ 'ਤੇ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ। ਜਿਸ ਦੇ ਬਾਅਦ ਜੋਤੀ ਨੇ ਸੀ.ਐਮ ਯੋਗੀ ਨੂੰ ਟਵੀਟ ਕੀਤਾ। ਜੋਤੀ ਦੇ ਟਵੀਟ ਦਾ ਹੀ ਕਮਾਲ ਹੈ ਕਿ ਐਸ.ਐਸ.ਪੀ ਤੋਂ ਲੈ ਕੇ ਡੀ.ਐਮ ਤੱਕ ਸਭ ਉਸ ਦੀ ਗਾਂ ਦਾ ਇਲਾਜ ਕਰਵਾਉਣ ਲਈ ਦੌੜ ਪਏ।
ਜਾਣਕਾਰੀ ਮੁਤਾਬਕ ਕੰਕਰਖੇੜਾ ਖੇਤਰ ਦੇ ਪਿੰਡ ਲਾਲਾ ਮੋਹਮਦਪੁਰ ਵਾਸੀ ਜੋਤੀ ਠਾਕੁਰ ਦੀ ਗਾਂ ਮੋਨੀ 2 ਮਹੀਨੇ ਪਹਿਲੇ ਬੀਮਾਰ ਹੋ ਗਈ ਸੀ। ਪਸ਼ੂ ਡਾਕਟਰਾਂ ਨੇ ਗਾਂ ਨੂੰ ਵਧੀਆ ਇਲਾਜ ਲਈ ਬਰੇਲੀ ਸਥਿਤ ਇੰਡੀਅਨ ਵੇਟਨਰੀ ਰਿਚਰਸ ਇੰਸਟੀਚਿਊਟ ਲੈ ਜਾਣ ਦੀ ਸਲਾਹ ਦਿੱਤੀ। ਜੋਤੀ ਨੇ ਗਾਂ ਨੂੰ ਲੈ ਕੇ ਜਾਣ ਲਈ ਵਾਹਨ ਦੀ ਤਲਾਸ਼ ਕੀਤੀ ਪਰ ਗਊ ਰੱਖਿਅਕ ਦੇ ਡਰ ਤੋਂ ਕੋਈ ਵੀ ਗਾਂ ਨੂੰ ਲੈ ਕੇ ਬਰੇਲੀ ਜਾਣ ਲਈ ਤਿਆਰ ਨਹੀਂ ਹੋਇਆ। ਜੋਤੀ ਨੇ ਜ਼ਿਲਾ ਪ੍ਰਸ਼ਾਸਨ ਤੋਂ ਵੀ ਗੁਹਾਰ ਲਗਾਈ ਪਰ ਉਥੇ ਵੀ ਕਿਸੇ ਨੇ ਨਹੀਂ ਸੁਣੀ।
ਜਿਸ ਦੇ ਬਾਅਦ ਜੋਤੀ ਨੇ ਪ੍ਰਦੇਸ਼ ਦੇ ਸੀ.ਐਮ ਯੋਗੀ ਆਦਿਤਿਆਨਾਥ ਨੂੰ ਟਵੀਟ ਅਤੇ ਮੇਲ ਭੇਜ ਕੇ ਮਦਦ ਦੀ ਗੁਹਾਰ ਲਗਾਈ। ਸੀ.ਐਮ ਦੇ ਮੁਖ ਸਕੱਤਰ ਨੇ ਜੋਤੀ ਨਾਲ ਫੋਨ 'ਤੇ ਗੱਲ ਕੀਤੀ ਅਤੇ ਮਦਦ ਦਾ ਭਰੋਸਾ ਦਿੱਤਾ। ਸੀ.ਐਮ ਤੱਕ ਗੱਲ ਪੁੱਜਦੇ ਹੀ ਮੇਰਠ ਦਾ ਪੂਰਾ ਪ੍ਰਸ਼ਾਸਨ ਗਾਂ ਨੂੰ ਬਚਾਉਣ ਲਈ ਪੁੱਜ ਗਿਆ। ਖੁਦ ਐਸ.ਐਸ.ਪੀ ਮੰਜਿਲ ਸੈਨੀ ਪਿੰਡ ਪੁੱਜੀ ਅਤੇ ਗਾਂ ਨੂੰ ਬਰੇਲੀ ਵਧੀਆ ਇਲਾਜ ਲਈ ਰਵਾਨਾ ਕੀਤਾ ਗਿਆ।