UPSC ''ਚ ਪਾਸ ਹੋਈਆਂ ਕੁੜੀਆਂ ਨੇ ਦੱਸੀ ਆਪਣੀ ਸਫ਼ਲਤਾ ਦੀ ਕਹਾਣੀ

05/24/2023 2:53:00 PM

ਨਵੀਂ ਦਿੱਲੀ- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ.) ਵੱਲੋਂ ਮੰਗਲਵਾਰ ਨੂੰ ਐਲਾਨੇ ਸਿਵਲ ਸੇਵਾ ਪ੍ਰੀਖਿਆ 2022 ਦੇ ਨਤੀਜਿਆਂ ’ਚ ਦਿੱਲੀ ਯੂਨੀਵਰਸਿਟੀ (ਡੀ.ਯੂ.) ਤੋਂ ਗ੍ਰੈਜੂਏਟ ਇਸ਼ਿਤਾ ਕਿਸ਼ੋਰ ਦੇ ਪਹਿਲਾ ਸਥਾਨ ਹਾਸਲ ਕਰਨ ਦੇ ਨਾਲ ਹੀ ਸਿਖਰਲੇ 4 ਸਥਾਨਾਂ ’ਤੇ ਔਰਤਾਂ ਨੇ ਸਫ਼ਲਤਾ ਹਾਸਲ ਕੀਤੀ ਹੈ। ਐਲਾਨੇ ਨਤੀਜਿਆਂ ਅਨੁਸਾਰ ਗਰਿਮਾ ਲੋਹੀਆ, ਉਮਾ ਹਰਤੀ ਐੱਨ. ਅਤੇ ਸਮ੍ਰਿਤੀ ਮਿਸ਼ਰਾ ਨੇ ਪ੍ਰੀਖਿਆ ’ਚ ਕ੍ਰਮਵਾਰ ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਮਹਿਲਾ ਉਮੀਦਵਾਰਾਂ ਨੇ ਵੱਕਾਰੀ ਪ੍ਰੀਖਿਆ ’ਚ ਸਿਖਰਲੇ ਤਿੰਨ ਰੈਂਕ ਹਾਸਲ ਕੀਤੇ ਹਨ।

ਇਸ਼ਿਤਾ ਨੇ ਸਖਤ ਮਿਹਨਤ ਅਤੇ ਮਾਂ ਨੂੰ ਦਿੱਤਾ ਸਫਲਤਾ ਦਾ ਸਿਹਰਾ

ਇਸ਼ਿਤਾ ਕਿਸ਼ੋਰ (26) ਨੇ ਆਪਣੀ ਸਫ਼ਲਤਾ ਦਾ ਸਿਹਰਾ ਸਖ਼ਤ ਮਿਹਨਤ ਅਤੇ ਆਪਣੀ ਮਾਂ ਨੂੰ ਦਿੱਤਾ ਹੈ। ਦਿੱਲੀ ਯੂਨੀਵਰਸਿਟੀ ਦੇ ਸ਼੍ਰੀਰਾਮ ਕਾਲਜ ਆਫ ਕਾਮਰਸ ਤੋਂ ਗ੍ਰੈਜੂਏਟ ਇਸ਼ਿਤਾ ਕਿਸ਼ੋਰ ਲੱਖਾਂ ਉਮੀਦਵਾਰਾਂ ਦੀ ਰੋਲ ਮਾਡਲ ਬਣ ਗਈ ਹੈ। ਇਸ਼ਿਤਾ ਕਹਿੰਦੀ ਹੈ ਕਿ ਇਕ ਏਅਰਫੋਰਸ ਅਧਿਕਾਰੀ ਦੇ ਪਰਿਵਾਰ ’ਚ ਜਨਮ ਲੈਣ ਕਾਰਨ ਸੇਵਾ ਅਤੇ ਫਰਜ਼ ਉਨ੍ਹਾਂ ਦੇ ਸੰਸਕਾਰਾਂ ਦਾ ਹਿੱਸਾ ਹੈ। ਇਹ ਸਫਲਤਾ ਉਸ ਨੂੰ ਤੀਜੀ ਕੋਸ਼ਿਸ਼ ’ਚ ਮਿਲੀ ਹੈ। ਉਸ ਦੀ ਖੁਆਹਿਸ਼ ਸੀ ਕਿ ਇਕ ਆਈ.ਏ.ਐੱਸ. ਅਧਿਕਾਰੀ ਦੇ ਰੂਪ ’ਚ ਦੇਸ਼ ਦੀ ਸੇਵਾ ਕਰਨੀ ਹੈ। ਗ੍ਰੇਟਰ ਨੋਇਡਾ ਦੀ ਰਹਿਣ ਵਾਲੀ ਇਸ਼ਿਤਾ ਨੇ ਕਿਹਾ,‘‘ਮੈਨੂੰ ਮੇਰੇ ਪਰਿਵਾਰ ਵੱਲੋਂ ਲਗਾਤਾਰ ਸਮਰਥਨ ਮਿਲਿਆ ਹੈ।’’ ਇਸ਼ਿਤਾ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੀ ਮਾਂ ਨੂੰ ਦਿੰਦੇ ਹੋਏ ਕਿਹਾ ਕਿ ਉਸ ਦੀ ਸਫ਼ਲਤਾ ’ਚ ਬਹੁਤ ਲੋਕਾਂ ਦਾ ਹੱਥ ਹੈ। ਉਸ ਨੇ ਕਿਹਾ,‘‘ਉਸ ਦੀ ਮਾਂ ਹੀ ਹੈ, ਜਿਸ ਨੇ ਯੂ.ਪੀ.ਐੱਸ.ਸੀ. ਦੀ ਤਿਆਰੀ ਲਈ ਅਨੁਕੂਲ ਮਾਹੌਲ ਮੁਹੱਈਆ ਕਰਾਇਆ ਅਤੇ ਕਿਹਾ ਕਿ ਤੂੰ ਸਿਰਫ਼ ਪੜ੍ਹਾਈ ਕਰ, ਬਾਕੀ ਮੈਂ ਸਭ ਵੇਖ ਲਵਾਂਗੀ।’’

ਗਰਿਮਾ ਲੋਹੀਆ (ਬਕਸਰ, ਬਿਹਾਰ) 

ਗਰਿਮਾ ਨੇ ਦਿੱਲੀ ਯੂਨੀਵਰਸਿਟੀ ਦੇ ਕਿਰੋੜੀਮਲ ਕਾਲਜ ਤੋਂ ਕਾਮਰਸ 'ਚ ਗਰੈਜੂਏਸ਼ਨ ਕੀਤਾ। 6ਵੇਂ ਸਮੈਸਟਰ 'ਚ ਕੋਰੋਨਾ ਦੌਰਾਨ ਉਹ ਬਕਸਰ ਆ ਗਈ ਅਤੇ ਸਿਵਲ ਸੇਵਾ ਦੀ ਤਿਆਰੀ ਸ਼ੁਰੂ ਕੀਤੀ। ਉਸ ਨੇ ਪ੍ਰੀਖਿਆ 'ਚ ਆਪਣਾ ਵੈਕਲਪਿਕ ਵਿਸ਼ਾ ਕਾਰਮਸ ਅਤੇ ਅਕਾਊਂਟੈਂਸੀ ਨੂੰ ਬਣਾਇਆ। ਗਰਿਮਾ ਨੇ ਬਕਸਰ 'ਚ ਰਹਿ ਕੇ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕੀਤੀ। ਉਸ ਨੇ ਕਿਹਾ,''ਕੋਰੋਨਾ ਦੌਰਾਨ ਉਸ ਨੇ ਘਰ ਰਹ ਕੇ ਹੀ ਤਿਆਰੀਆਂ ਸ਼ੁਰੂ ਕੀਤੀਆਂ ਸਨ। ਆਨਲਾਈਨ ਪਾਠ ਸਮੱਗਰੀ ਅਤੇ ਯੂ-ਟਿਊਬ ਦੀ ਮਦਦ ਲਈ। ਹਾਲਾਂਕਿ ਮੈਨੂੰ ਇੰਨੀ ਚੰਗੀ ਰੈਂਕ ਦੀ ਉਮੀਦ ਨਹੀਂ ਸੀ।

ਉਮਾ ਹਰਤੀ ਐੱਨ (ਤੇਲੰਗਾਨਾ)

ਆਈ.ਆਈ.ਟੀ. ਹੈਦਰਾਬਾਦ ਤੋਂ ਸਿਵਲ ਇੰਜੀਨੀਅਰਿੰਗ 'ਚ ਬੀਟੈੱਕ ਉਮਾ ਹਰਤੀ ਨੇ ਏਥ੍ਰੋਪੋਲਾਜੀ ਨੂੰ ਆਪਣਾ ਵੈਕਲਪਿਕ ਵਿਸ਼ਾ ਬਣਾਇਆ ਸੀ। ਉਸ ਨੇ ਦੱਸਿਆ ਕਿ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਉਸ ਨੇ 6 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ।

ਸਮ੍ਰਿਤੀ ਮਿਸ਼ਰਾ (ਪ੍ਰਯਾਗਰਾਜ)

ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਤੋਂ ਬੀ.ਐੱਸ.ਸੀ. ਕਰਨ ਵਾਲੀ ਸਮ੍ਰਿਤੀ ਨੇ ਜੀਵ ਵਿਗਿਆਨ ਨੂੰ ਆਪਣਾ ਵੈਕਲਪਿਕ ਵਿਸ਼ਾ ਚੁਣਿਆ ਸੀ। ਉਸ ਦਾ ਪਰਿਵਾਰ ਪ੍ਰਯਾਗਰਾਜ ਦਾ ਹੈ। ਹਾਲਾਂਕਿ ਸਮ੍ਰਿਤੀ ਆਗਰਾ 'ਚ ਵੱਡੀ ਹੋਈ ਅਤੇ ਸਕੂਲੀ ਪੜ੍ਹਾਈ ਵੀ ਇੱਥੇ ਹੋਈ। ਇਸ ਤੋਂ ਬਾਅਦ ਉਹ ਦਿੱਲੀ ਚਲੀ ਗਈ, ਜਿੱਥੇ ਉਸ ਨੇ ਗਰੈਜੂਏਸ਼ਨ ਕੀਤੀ। ਉਸ ਨੇ ਦੱਸਿਆ ਕਿ ਉਹ ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਵੀ ਕਰ ਰਹੀ ਹੈ ਅਤੇ ਇਸ ਸਮੇਂ ਐੱਲ.ਐੱਲ.ਬੀ. ਦੇ ਅੰਤਿਮ ਸਾਲ 'ਚ ਹੈ। ਸਮ੍ਰਿਤੀ ਦੇ ਪਿਤਾ ਰਾਜਕੁਮਾਰ ਮਿਸ਼ਰਾ ਪੁਲਸ ਅਧਿਕਾਰੀ ਹਨ ਅਤੇ ਬਰੇਲੀ 'ਚ ਤਾਇਨਾਤ ਹਨ। ਕਾਨੂੰਨ ਦੀ ਵਿਦਿਆਰਥਣ ਸਮ੍ਰਿਤੀ ਹੁਣ ਅਧਿਕਾਰੀ ਬਣ ਕੇ ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ ਔਰਤਾਂ ਦੇ ਹਿੱਤ 'ਚ ਕੰਮ ਕਰਨਾ ਚਾਹੁੰਦੀ ਹੈ।

ਗਹਿਨਾ ਨਵਿਆ ਜੇਮਸ (ਕੇਰਲ)

ਕੇਰਲ ਦੇ ਸੇਂਟ ਥਾਮਸ ਕਾਲਜ ਤੋਂ ਇਤਿਹਾਸ ਆਨਰਸ ਤੋਂ ਗਰੈਜੂਏਟ ਗਹਿਨਾ ਦੱਸਦੀ ਹੈ, ਬਚਪਨ ਤੋਂ ਲੋਕ ਸੇਵਾਕ ਬਣਨਾ ਚਾਹੁੰਦੀ ਸੀ, ਅੱਜ ਸੁਫ਼ਨਾ ਸੱਚ ਹੋ ਗਿਆ। ਉਸ ਨੇ ਅਖ਼ਬਾਰ ਅਤੇ ਇੰਟਰਨੈੱਟ ਤੋਂ ਆਪਣੀ ਤਿਆਰੀ ਕੀਤੀ ਹੈ। ਇਹ ਉਸ ਦੀ ਦੂਜੀ ਕੋਸ਼ਿਸ਼ ਹੈ। ਨਵਿਆ ਦੇ ਪਿਤਾ ਰਿਟਾਇਰਡ ਪ੍ਰੋਫੈਸਰ ਹਨ। 

DIsha

This news is Content Editor DIsha