ਮਾਮੂਲੀ ਵਿਵਾਦ ''ਤੇ ਸ਼ਰਾਬੀ ਨੇ ਕੀਤਾ 4 ਮਹੀਨੇ ਦੀ ਬੱਚੀ ਦਾ ਕਤਲ

12/10/2018 12:51:30 PM

ਬਰੇਲੀ— ਸ਼ਹਿਰ ਦੇ ਥਾਣਾ ਕੈਂਟ ਖੇਤਰ 'ਚ ਸ਼ਰਾਬ ਦੇ ਨਸ਼ੇ 'ਚ ਇਕ ਵਿਅਕਤੀ ਨੇ ਗੁਆਂਢੀ ਦੀ ਚਾਰ ਮਹੀਨੇ ਦੀ ਬੱਚੀ ਨੂੰ ਜ਼ਮੀਨ 'ਤੇ ਪਟਕ ਕੇ ਕਥਿਤ ਤੌਰ 'ਤੇ ਮਾਰ ਦਿੱਤਾ। ਪੁਲਸ ਕਮਿਸ਼ਨਰ ਅਭਿਨੰਦਨ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਜ਼ਿਲੇ ਦੇ ਥਾਣਾ ਹਾਫਿਜਗੰਜ ਦੇ ਨਰਈ ਪਿੰਡ 'ਚ ਰਹਿਣ ਵਾਲੀ ਰਾਮਸਖੀ ਦੇ ਪੇਕੇ ਥਾਣਾ ਕੈਂਟ ਦੇ ਹੜੌਲੀਆ ਪਿੰਡ 'ਚ ਹਨ। ਉਹ ਆਪਣੀ 4 ਮਹੀਨੇ ਦੀ ਬੱਚੀ ਮੋਨੀ ਨਾਲ ਪੇਕੇ ਹੜੌਲੀਆ ਆਈਸੀ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਗੁਆਂਢੀ ਉਮੇਸ਼ ਪਾਲ ਦੀ ਪਤਨੀ ਰਾਮਵਤੀ ਨਾਲ ਰਾਮਸਖੀ ਦਾ ਵਿਵਾਦ ਹੋ ਗਿਆ। ਇੰਨੇ'ਚ ਉਮੇਸ਼ ਪਾਲ ਆ ਗਿਆ।

ਦੱਸਿਆ ਜਾ ਰਿਹਾ ਹੈ ਕਿ ਉਹ ਸ਼ਰਾਬ ਦੇ ਨਸ਼ੇ'ਚ ਸੀ ਅਤੇ ਉਸ ਨੇ ਰਾਮਸਖੀ ਦੀ ਗੋਦ 'ਚੋਂ ਮੋਨੀ ਨੂੰ ਖੋਹ ਕੇ ਜ਼ਮੀਨ 'ਤੇ ਪਟਕ ਦਿੱਤਾ। ਬੱਚੀ ਜ਼ੋਰ ਨਾਲ ਰੋਈ ਅਤੇ ਬੋਹੇਸ਼ ਹੋ ਗਈ। ਮਾਂ ਮੋਨੀ ਨੂੰ ਲੈ ਕੇ ਡਾਕਟਰ ਕੋਲ ਗਈ ਪਰ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਦੂਜੇ ਪਾਸੇ ਵਾਰਦਾਤ ਤੋਂ ਬਾਅਦ ਦੌੜ ਰਹੇ ਦੋਸ਼ੀ ਉਮੇਸ਼ (28) ਨੂੰ ਪਿੰਡ ਵਾਲਿਆਂ ਨੇ ਫੜਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਐੱਸ.ਪੀ. ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਥਾਣਾ ਕੈਂਟ 'ਚ ਰਿਪੋਰਟ ਦਰਜ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।