''ਬਚਾਓ-ਬਚਾਓ'' ਚੀਕ ਕੇ ਸੜਕ ''ਤੇ ਦੌੜੀ ਕੁੜੀ, ਮੁੰਡੇ ਨੇ ਚਾਕੂ ਮਾਰ ਕੀਤਾ ਕਤਲ

07/27/2019 4:11:26 PM

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ 'ਚ ਦਿਲ ਦਹਿਲਾਉਣ ਵਾਲੀ ਘਟਨਾ ਹੋਈ। ਇੱਥੇ ਇਕ ਮੁੰਡੇ ਨੇ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਚਸ਼ਮਦੀਦਾਂ ਅਨੁਸਾਰ, ਦੋਸ਼ੀ ਮੁੰਡਾ ਚਾਕੂ ਨਾਲ ਕੁੜੀ ਦਾ ਉਸ ਦੇ ਦਫ਼ਤਰ ਤੋਂ ਕੁਝ ਦੂਰੀ 'ਤੇ ਹੀ ਇੰਤਜ਼ਾਰ ਕਰ ਰਿਹਾ ਸੀ। ਜਿਵੇਂ ਹੀ ਕੁੜੀ ਉਸ ਕੋਲੋਂ ਲੰਘੀ, ਮੁੰਡੇ ਨੇ ਪਿੱਛਿਓਂ ਉਸ 'ਤੇ ਚਾਕੂ ਨਾਲ 2 ਤੋਂ 3 ਵਾਰ ਕਰ ਦਿੱਤੇ। ਕੁੜੀ ਨੇ ਜਿਵੇਂ ਹੀ ਦੇਖਿਆ ਕਿ ਪਿੱਛਿਓਂ ਉਸ 'ਤੇ ਕੋਈ ਹਮਲਾ ਕਰ ਰਿਹਾ ਹੈ ਤਾਂ ਉਹ ਅੱਗੇ ਵੱਲ ਚੀਕਦੇ ਹੋਏ ਦੌੜੀ ਅਤੇ ਇਕ ਜਗ੍ਹਾ ਆ ਕੇ ਡਿੱਗ ਗਈ। ਜਿਸ ਨੇ ਵੀ ਵਾਰਦਾਤ ਨੂੰ ਦੇਖਿਆ ਉਹ ਡਰ ਗਿਆ। ਮਾਰਕੀਟ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਕਿ ਕੁੜੀ 'ਬਚਾਓ-ਬਚਾਓ' ਚੀਕਦੀ ਹੋਏ ਦੌੜੇ ਰਹੀ ਸੀ। ਇੰਨੀ ਦੇਰ 'ਚ ਪਿੱਛਿਓਂ ਆਏ ਇਕ ਮੁੰਡੇ ਨੇ ਉਸ 'ਤੇ ਚਾਕੂ ਨਾਲ ਵਾਰ ਕੀਤੇ। ਜਦੋਂ ਲੋਕਾਂ ਨੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਚਾਕੂ ਲਹਿਰਾ ਕੇ ਡਰਾਇਆ, ਉਸ ਤੋਂ ਬਾਅਦ ਕੁੜੀ ਦਾ ਗਲਾ ਕੱਟ ਦਿੱਤਾ।
 

ਜ਼ਿਆਦਾ ਖੂਨ ਵਗਣ ਕਾਰਨ ਹੋਈ ਮੌਤ
ਨੇੜੇ-ਤੇੜੇ ਦੇ ਲੋਕਾਂ ਨੇ ਕੁੜੀ ਨੂੰ ਆਟੋ 'ਤੇ ਹਸਪਤਾਲ ਪਹੁੰਚਾਇਆ ਪਰ ਉਸ ਦਾ ਜ਼ਿਆਦਾ ਖੂਨ ਵਗਣ ਕਾਰਨ ਮੌਤ ਹੋ ਚੁਕੀ ਸੀ। ਦੂਜੇ ਪਾਸੇ ਲੋਕਾਂ ਨੇ ਦੋਸ਼ੀ ਨੂੰ ਡੰਡੇ ਮਾਰ ਕੇ ਕਾਬੂ ਕੀਤਾ। ਉਹ ਵੀ ਹਸਪਤਾਲ 'ਚ ਭਰਤੀ ਹੈ। ਮ੍ਰਿਤਕ ਕੁੜੀ ਦੀ ਪਛਾਣ ਪ੍ਰੀਤੀ ਮਾਥੁਰ ਦੇ ਤੌਰ 'ਤੇ ਹੋਈ ਹੈ। ਉਹ ਸਰਾਏ ਕਲਾ ਖਾਂ ਇਲਾਕੇ 'ਚ ਪਰਿਵਾਰ ਨਾਲ ਰਹਿੰਦੀ ਸੀ। ਦੋਸ਼ੀ ਵੀ ਉਸ ਦੇ ਘਰ ਦੇ ਸਾਹਮਣੇ ਦਾ ਦੱਸਿਆ ਜਾ ਰਿਹਾ ਹੈ। ਦੋਸ਼ੀ ਦੀ ਪਛਾਣ ਮੁਨਾਜਿਰ ਦੇ ਤੌਰ 'ਤੇ ਹੋਈ ਹੈ।
 

ਡੇਢ ਮਹੀਨੇ ਪਹਿਲਾਂ ਕੀਤੀ ਸੀ ਨੌਕਰੀ ਜੁਆਇਨ
ਪ੍ਰੀਤੀ ਭੋਗਲ ਦੀ ਇਕ ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦੀ ਸੀ। ਉਸ ਨੇ ਕਰੀਬ ਡੇਢ ਮਹੀਨੇ ਪਹਿਲਾਂ ਹੀ ਨੌਕਰੀ ਜੁਆਇਨ ਕੀਤੀ ਸੀ। ਪ੍ਰੀਤੀ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਨੂੰ ਜਦੋਂ ਤੋਂ ਦਿਲ ਦਾ ਦੌਰਾ ਪਿਆ ਸੀ, ਉਦੋਂ ਤੋਂ ਪ੍ਰੀਤੀ ਉਨ੍ਹਾਂ ਦਾ ਪੂਰਾ ਧਿਆਨ ਰੱਖ ਰਹੀ ਸੀ। ਆਪਣੀ ਪਹਿਲੀ ਤਨਖਾਹ ਵੀ ਪ੍ਰੀਤੀ ਆਪਣੇ ਮਾਂ-ਪਿਤਾ ਨੂੰ ਦਿੱਤੀ ਸੀ। ਪੁਲਸ ਨੂੰ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਮੁਨਾਜਿਰ, ਪ੍ਰੀਤੀ ਦਾ ਬਹੁਤ ਦਿਨਾਂ ਤੋਂ ਪਿੱਛਾ ਕਰ ਰਿਹਾ ਸੀ। ਉਸ ਨਾਲ ਫੋਨ 'ਤੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦਾ ਸੀ ਪਰ ਪ੍ਰੀਤੀ ਉਸ ਨੂੰ ਨਜ਼ਰਅੰਦਾਜ ਕਰਦੀ ਸੀ। ਉਹ ਉਸ ਤੋਂ ਕਈ ਦਿਨਾਂ ਤੋਂ ਪਰੇਸ਼ਾਨ ਚੱਲ ਰਹੀ ਸੀ। ਪੁਲਸ ਨੇ ਇਸ ਕੇਸ 'ਚ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਲੈ ਲਈ ਹੈ ਅਤੇ ਦੋਸ਼ੀ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਹੀ ਹੈ।

DIsha

This news is Content Editor DIsha