7 ਸਾਲਾ ਬੱਚੀ ਨਾਲ ਗੈਂਗਰੇਪ, 3 ਗ੍ਰਿਫਤਾਰ

09/23/2019 1:22:28 PM

ਠਾਣੇ— ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ 7 ਸਾਲਾ ਇਕ ਬੱਚੀ ਨਾਲ ਉਸ ਦੇ ਸਕੂਲ ਨੇੜੇ ਕਥਿਤ ਤੌਰ 'ਤੇ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬਜਰਪੇਠ ਪੁਲਸ ਥਾਣੇ ਦੇ ਸੁਪਰਡੈਂਟ ਯਸ਼ਵੰਤ ਚੌਹਾਨ ਨੇ ਦੱਸਿਆ ਕਿ ਇਹ ਘਟਨਾ ਪਿਛਲੇ ਵੀਰਵਾਰ ਨੂੰ ਹੋਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਨੇ ਦੂਜੀ ਜਮਾਤ 'ਚ ਪੜ੍ਹਨ ਵਾਲੀ ਇਸ ਬੱਚੀ ਦਾ ਯੌਨ ਸ਼ੋਸ਼ਣ ਪਹਿਲਾਂ ਵੀ ਕੀਤਾ ਹੈ। ਦੋਸ਼ੀਆਂ ਦੀ ਪਛਾਣ 24 ਸਾਲਾ ਨਵੀਨ ਜਸੂਜਾ, 34 ਸਾਲਾ ਅਜੇ ਦੇਹਾਰੇ ਅਤੇ 19 ਸਾਲਾ ਵਿਕਰਮ ਪੁਰੋਹਿਤ ਦੇ ਰੂਪ 'ਚ ਹੋਈ ਹੈ। ਇਹ ਦੋਸ਼ੀ ਕਲਿਆਣ ਸ਼ਹਿਰ 'ਚ ਵੱਖ-ਵੱਖ ਦੁਕਾਨਾਂ 'ਚ ਕੰਮ ਕਰਦੇ ਹਨ।

ਅਧਿਕਾਰੀ ਨੇ ਦੱਸਿਆ ਕਿ 19 ਸਤੰਬਰ ਨੂੰ ਜਦੋਂ ਬੱਚੀ ਆਪਣੇ ਸਕੂਲ ਤੋਂ ਬਾਹਰ ਆਈ ਤਾਂ ਦੋਸ਼ੀ ਉਸ ਨੂੰ ਸਕੂਲ ਨੇੜੇ ਖਾਲੀ ਮਕਾਨ 'ਚ ਲੈ ਗਏ ਅਤੇ ਉਸ ਨਾਲ ਗੈਂਗਰੇਪ ਕੀਤਾ। ਬੱਚੀ ਨੇ ਆਪਣੇ ਮਾਤਾ-ਪਿਤਾ ਨੂੰ ਇਸ ਘਟਨਾ ਬਾਰੇ ਦੱਸਿਆ। ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀਆਂ ਨੂੰ ਪਿਛਲੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਨੂੰ ਬਾਅਦ 'ਚ ਸਥਾਨਕ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 24 ਸਤੰਬਰ ਤੱਕ ਪੁਲਸ ਹਿਰਾਸਤ 'ਚ ਭੇਜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਗੈਗਰੇਪ ਤੋਂ ਪਹਿਲਾਂ ਵੀ ਦੋਸ਼ੀ ਬੱਚੀ ਦਾ ਯੌਨ ਸ਼ੋਸ਼ਣ ਕਰਦੇ ਸਨ।

DIsha

This news is Content Editor DIsha