ਲੜਕੀ ਨੂੰ ਬਦਮਾਸ਼ਾਂ ਨੇ ਰੋਕਿਆ, ਆਈ ਲਵ ਯੂ ਨਹੀਂ ਬੋਲਿਆ ਤਾਂ ਰਾਡ ਨਾਲ ਕੁੱਟਿਆ

12/11/2017 2:57:24 PM

ਛਪਰਾ— ਬਿਹਾਰ ਦੇ ਸਾਰਣ ਜ਼ਿਲੇ 'ਚ ਕੋਚਿੰਗ ਜਾ ਰਹੀ ਵਿਦਿਆਰਥਣ ਨੂੰ ਬਦਮਾਸ਼ਾਂ ਨੇ ਰਸਤੇ 'ਚ ਰੋਕ ਲਿਆ। ਇਕ ਬਦਮਾਸ਼ ਨੇ ਲੜਕੀ ਨੂੰ ਕਿਹਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ। ਤੂੰ ਵੀ ਮੈਨੂੰ ਲਵ ਯੂ ਬੋਲ। ਜਦੋਂ ਲੜਕੀ ਨੇ ਬੋਲਣ ਤੋਂ ਇਨਕਾਰ ਕੀਤਾ ਤਾਂ ਬਦਮਾਸ਼ ਵਿਅਕਤੀਆਂ ਨੇ ਲੜਕੀ ਦੇ ਘਰ ਜਾ ਕੇ ਰਾਡ ਨਾਲ ਕੁੱਟਮਾਰ ਕਰ ਦਿੱਤੀ। ਗੰਭੀਰ ਸਥਿਤੀ 'ਚ ਲੜਕੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 


ਇਹ ਘਟਨਾ ਸਾਰਣ ਜ਼ਿਲੇ ਦੇ ਮੋਹੀਆ ਪਿੰਡ ਐਤਵਾਰ ਦੀ ਹੈ। ਪੀੜਤਾ ਨੇ ਦੱਸਿਆ ਕਿ ਕੋਚਿੰਗ ਜਾਣ ਦੌਰਾਨ ਰਸਤੇ 'ਚ ਸ਼ਰਾਬ ਦੇ ਨਸ਼ੇ 'ਚ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਬੋਲਿਆ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ। ਤੂੰ ਵੀ ਜਵਾਬ ਦੇ, ਇਸ ਗੱਲ 'ਤੇ ਮੈਂ ਸਿਰਫ ਇੰਨਾ ਹੀ ਕਿਹਾ ਕਿ ਆਉਣ ਦੇ ਬਾਅਦ ਜਵਾਬ ਦਵਾਂਗੀ। ਘਰ ਪੁੱਜਣ ਦੇ ਬਾਅਦ ਪਰਿਵਾਰਕ ਮੈਬਰਾਂ ਨੂੰ ਦੱਸਿਆ ਤਾਂ ਪਰਿਵਾਰ ਦੇ ਲੋਕਾਂ ਨੇ ਦੋਹਾਂ ਲੜਕਿਆਂ ਨੂੰ ਘਰ ਬੁਲਾਇਆ। ਇਸੀ ਤੋਂ ਨਾਰਾਜ਼ ਲੜਕਿਆਂ ਨੇ ਮੇਰੇ ਸਿਰ 'ਤੇ ਰਾਡ ਮਾਰ ਦਿੱਤੀ ਅਤੇ ਪਰਿਵਾਰਕ ਲੋਕਾਂ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।