ਰਾਹਤ ਭਰੀ ਖਬਰ, ਰੇਮਡੇਸਿਵਿਰ ਨਾਲ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਵਧੀ

07/10/2020 11:23:00 PM

ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਦੌਰਾਨ ਇਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਗਿਲਿਅਡ ਸਾਇੰਸਿਜ਼ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੱਕ ਲੇਟ-ਸਟੇਜ ਅਧਿਐਨ ਦੇ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਇਸ ਦੇ ਐਂਟੀਵਾਇਰਲ ਰੇਮਡੇਸਿਵਿਰ ਨੇ ਕਲੀਨਿਕਲ ਰਿਕਵਰੀ 'ਚ ਕਾਫ਼ੀ ਸੁਧਾਰ ਕੀਤਾ ਹੈ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ 'ਚ ਮੌਤ ਦਾ ਖਤਰਾ ਵੀ ਘੱਟ ਹੋਇਆ ਹੈ। ਕੰਪਨੀ ਨੂੰ ਕਿਹਾ ਗਿਆ ਕਿ ਸੰਭਾਵਿਤ ਕਲੀਨਿਕਲ ਟ੍ਰਾਇਲਜ਼ 'ਚ ਇਸ ਖੋਜ ਦੀ ਪੁਸ਼ਟੀ ਦੀ ਜ਼ਰੂਰਤ ਹੈ।

ਗਿਲਿਅਡ ਨੇ ਕਿਹਾ ਕਿ ਇੱਕ ਲੇਟ-ਸਟੇਜ ਪੜਾਅ ਦੇ ਅਧਿਐਨ 'ਚ ਇਲਾਜ ਕਰਾਉਣ ਵਾਲੇ 312 ਮਰੀਜ਼ਾਂ ਦੇ ਡਾਟਾ ਦਾ ਵਿਸ਼ਲੇਸ਼ਣ ਕੀਤਾ ਅਤੇ ਅਧਿਐਨ 'ਚ ਉਸੇ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਬੀਮਾਰੀ ਦੀ ਗੰਭੀਰਤਾ ਦੇ ਨਾਲ 818 ਮਰੀਜ਼ਾਂ ਦੀ ਵੱਖਰੇ ਤਰ੍ਹਾਂ ਨਾਲ ਪ੍ਰੀਖਣ ਕੀਤਾ ਗਿਆ। ਕੰਪਨੀ ਨੇ ਕਿਹਾ ਕਿ ਇਸਦੇ ਲੇਟ-ਸਟੇਜ ਅਧਿਐਨ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਰੇਮਡੇਸਿਵਿਰ ਨਾਲ ਇਲਾਜ ਕੀਤੇ ਜਾ ਰਹੇ 74.4% ਮਰੀਜ਼ 14 ਦਿਨਾਂ 'ਚ ਠੀਕ ਹੋ ਗਏ, ਜਦੋਂ ਕਿ ਆਮਤੌਰ 'ਤੇ ਇਹ ਦਰ 59.0 ਫੀਸਦੀ ਰਿਹਾ ਸੀ।

ਵਿਸ਼ਲੇਸ਼ਣ 'ਚ ਰੇਮਡੇਸਿਵਿਰ ਨਾਲ ਇਲਾਜ ਕੀਤੇ ਗਏ ਮਰੀਜ਼ਾਂ ਦੀ ਮੌਤ ਦਰ 14 ਦਿਨ 'ਚ 7.6 ਫੀਸਦੀ ਰਹੀ, ਜਦੋਂ ਕਿ ਰੇਮਡੇਸਿਵਿਰ ਤੋਂ ਬਿਨਾਂ ਇਲਾਜ ਕੀਤੇ ਜਾ ਰਹੇ ਮਰੀਜ਼ਾਂ 'ਚ ਮੌਤ ਦੀ ਦਰ 12.5 ਫੀਸਦੀ ਸੀ। ਕੋਰੋਨਾ ਸੰਕਟ ਦੇ ਦੌਰ 'ਚ ਗਿਲਿਅਡ ਕੰਪਨੀ ਦੇ ਸ਼ੇਅਰ 'ਚ ਉਛਾਲ ਦੇਖਿਆ ਜਾ ਰਿਹਾ ਹੈ ਅਤੇ 2 ਫੀਸਦੀ ਦੇ ਵਾਧੇ ਨਾਲ 76.14 ਪ੍ਰਤੀ ਡਾਲਰ ਹੋ ਗਿਆ।

Inder Prajapati

This news is Content Editor Inder Prajapati