CM ਸ਼ਿਵਰਾਜ ਨੇ ''ਲਾਡਲੀ ਭੈਣਾਂ'' ਲਈ ਖੋਲ੍ਹਿਆ ਖਜ਼ਾਨਾ, 450 ਦਾ ਗੈਸ ਸਿਲੰਡਰ, ਰੱਖੜੀ ਲਈ ਮਿਲਣਗੇ 250 ਰੁਪਏ

08/27/2023 6:05:35 PM

ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਈ ਵੱਡੇ ਐਲਾਨ ਕੀਤੇ ਹਨ। ਐਤਵਾਰ ਨੂੰ ਆਪਣੀ ਸਰਕਾਰ ਦੀ 'ਲਾਡਲੀ ਭੈਣ' ਯੋਜਨਾ ਤਹਿਤ ਕੀਤੇ ਗਏ ਸੰਮੇਲਨ 'ਚ ਐਲਾਨ ਕੀਤਾ ਕਿ ਸਾਉਣ ਦੇ ਮਹੀਨੇ ਵਿਚ ਰਸੋਈ ਗੈਸ ਸਿਲੰਡਰ ਸਿਰਫ 450 ਰੁਪਏ ਵਿਚ ਮਿਲੇਗਾ। ਇੰਨਾ ਹੀ ਨਹੀਂ ਮੁੱਖ ਮੰਤਰੀ ਨੇ ਰੱਖੜੀ ਦੇ ਤਿਉਹਾਰ ਨੂੰ ਵੇਖਦੇ ਹੋਏ ਪ੍ਰਦੇਸ਼ ਦੀ ਔਰਤਾਂ ਨੂੰ ਹਰ ਮਹੀਨੇ ਮਿਲਣ ਵਾਲੀ ਰਾਸ਼ੀ ਵਧਾ ਕੇ 1250 ਰੁਪਏ ਕਰ ਦਿੱਤੀ ਹੈ। ਯਾਨੀ ਕਿ ਸਿਰਫ਼ ਇਸ ਮਹੀਨੇ ਲਾਡਲੀ ਭੈਣ ਯੋਜਨਾ ਦਾ ਲਾਭ ਚੁੱਕਣ ਵਾਲੀ ਔਰਤਾਂ ਨੂੰ ਇਕ ਹਜ਼ਾਰ ਦੀ ਥਾਂ 1250 ਰੁਪਏ ਮਿਲਣਗੇ। 

ਇਹ ਵੀ ਪੜ੍ਹੋ- ਖ਼ੌਫਨਾਕ! ਪਤਨੀ ਨੂੰ ਹੋਟਲ 'ਚ ਲੈ ਗਿਆ ਪਤੀ, ਫਿਰ ਬੇਹੋਸ਼ ਕਰ ਕੇ ਵੱਢ ਦਿੱਤਾ ਹੱਥ

 

ਅਕਤੂਬਰ ਤੋਂ ਭੈਣਾਂ ਨੂੰ ਮਿਲਣਗੇ 1250 ਰੁਪਏ

ਇਸ ਤੋਂ ਬਾਅਦ ਸਥਾਈ ਵਿਵਸਥਾ ਬਣਾਈ ਜਾਵੇਗੀ, ਤਾਂ ਕਿ ਔਰਤਾਂ ਪਰੇਸ਼ਾਨ ਨਾ ਹੋਣ। ਅੱਜ ਹੀ ਸਿੰਗਲ ਕਲਿੱਕ ਰਾਹੀਂ ਰੱਖੜੀ ਦੇ ਤਿਉਹਾਰ ਲਈ 250 ਰੁਪਏ ਸਵਾ ਕਰੋੜ ਔਰਤਾਂ ਦੇ ਖਾਤਿਆਂ ਵਿਚ ਪਾਏ ਗਏ ਹਨ। ਸ਼ਿਵਰਾਜ ਸਿੰਘ ਨੇ ਐਲਾਨ ਕੀਤਾ ਕਿ ਅਕਤੂਬਰ ਮਹੀਨੇ ਤੋਂ ਪ੍ਰਦੇਸ਼ ਦੀਆਂ ਭੈਣਾਂ ਨੂੰ 1250 ਰੁਪਏ ਹਰ ਮਹੀਨੇ ਮਿਲਣਗੇ। 250 ਰੁਪਏ ਵਧਣ ਨਾਲ ਸਰਕਾਰੀ ਖਜ਼ਾਨੇ 'ਤੇ 400 ਕਰੋੜ ਦਾ ਵਾਧੂ ਬੋਝ ਵਧੇਗਾ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿਚ 10 ਜੂਨ ਨੂੰ ਲਾਡਲੀ ਭੈਣ ਯੋਜਨਾ ਦੀ ਸ਼ੁਰੂਆਤ ਹੋਈ ਹੈ। ਇਸ ਦੇ ਤਹਿਤ 21 ਤੋਂ 60 ਸਾਲ ਉਮਰ ਦੀਆਂ ਭੈਣਾਂ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ-  ਆਸਾਮ ਦਾ ਇਕ ਅਜਿਹਾ ਪਿੰਡ, ਜਿੱਥੇ ਰਹਿੰਦਾ ਹੈ ਸਿਰਫ਼ ਇਕ ਹੀ ਪਰਿਵਾਰ, ਜਾਣੋ ਕੀ ਹੈ ਵਜ੍ਹਾ

ਔਰਤਾਂ ਲਈ ਭਰਤੀ ਵਧਾਈ

ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਪੁਲਸ ਮਹਿਕਮੇ 'ਚ ਧੀਆਂ ਦੀ ਭਰਤੀ ਸਿਰਫ 30 ਫੀਸਦੀ ਸੀ, ਹੁਣ ਇਸ ਨੂੰ ਵਧਾ ਕੇ 35 ਫੀਸਦੀ ਕੀਤਾ ਜਾ ਰਿਹਾ ਹੈ। ਬਾਕੀ ਜਿੰਨੀਆਂ ਵੀ ਨੌਕਰੀਆਂ ਹਨ, ਉਨ੍ਹਾਂ ਵਿਚ 35 ਫੀਸਦੀ ਭਰਤੀ ਧੀਆਂ ਲਈ ਕੀਤੀ ਜਾ ਰਹੀ ਹੈ। ਚੌਹਾਨ ਨੇ ਅੱਗੇ ਕਿਹਾ ਕਿ 50 ਫੀਸਦੀ ਭਰਤੀ ਭੈਣਾਂ ਦੀ ਹੋਵੇਗੀ। ਸਰਕਾਰੀ ਅਹੁਦਿਆਂ 'ਤੇ ਜੋ ਵੱਡੀਆਂ ਪੋਸਟਾਂ ਹਨ, ਉਨ੍ਹਾਂ ਵਿਚ 35 ਫੀਸਦੀ ਨਿਯੁਕਤੀਆਂ ਔਰਤਾਂ ਦੀਆਂ ਹੋਣਗੀਆਂ। 

ਇਹ ਵੀ ਪੜ੍ਹੋ- ਤੈਸ਼ 'ਚ ਆਏ ਪਤੀ ਨੇ ਪਤਨੀ ਸਣੇ ਕੀਤਾ ਵੱਡਾ ਕਾਂਡ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਹਰ ਗਰੀਬ ਦੇ ਘਰ ਪਹੁੰਚੇਗੀ ਬਿਜਲੀ

ਇਸ ਦੇ ਨਾਲ ਹੀ ਸ਼ਰਾਬ ਨੀਤੀ 'ਚ ਸ਼ਾਮਲ ਹੋਵੇਗਾ ਕਿ ਇਲਾਕੇ ਵਿਚ ਅੱਧੇ ਤੋਂ ਵੱਧ ਔਰਤਾਂ ਜੇਕਰ ਨਹੀਂ ਚਾਹੁਣਗੀਆਂ ਤਾਂ ਉੱਥੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ। ਲਾਡਲੀ ਧੀਆਂ ਨੂੰ ਸਰਕਾਰ ਪੜ੍ਹਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਸਾਰੀਆਂ ‘ਲਾਡਲੀ ਭੈਣਾਂ’ ਨੂੰ ਆਜੀਵਿਕਾ ਮਿਸ਼ਨ ਤਹਿਤ ਕਰਜ਼ਾ ਵੀ ਮਿਲੇਗਾ ਤਾਂ ਜੋ ਉਹ ਆਪਣਾ ਕੰਮ ਸ਼ੁਰੂ ਕਰ ਸਕਣ। ਵਧੇ ਹੋਏ ਬਿਜਲੀ ਬਿੱਲਾਂ ਦੀ ਵਸੂਲੀ ਭੈਣਾਂ ਤੋਂ ਨਹੀਂ ਕੀਤੀ ਜਾਵੇਗੀ, ਭੈਣਾਂ ਨੂੰ ਬਿਜਲੀ ਦੇ ਵੱਡੇ ਬਿੱਲਾਂ ਤੋਂ ਮੁਕਤੀ ਮਿਲੇਗੀ। ਜਿੱਥੇ ਵੀ 20 ਘਰਾਂ ਦੀ ਕਾਲੋਨੀ ਹੋਵੇਗੀ, ਉੱਥੇ ਬਿਜਲੀ ਉਪਲੱਬਧ ਕਰਵਾਈ ਜਾਵੇਗੀ, ਜਿਸ ਲਈ 900 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tanu

This news is Content Editor Tanu