ਨੌਕਰੀਪੇਸ਼ਾ ਵਾਲਿਆਂ ਲਈ ਤੋਹਫ਼ਾ,ਗ੍ਰੈਚੁਇਟੀ ਲਈ ਨਹੀਂ ਕਰਨੀ ਪਵੇਗੀ ਲੰਬੀ ਉਡੀਕ

09/24/2020 3:11:09 PM

ਨਵੀਂ ਦਿੱਲੀ—ਦੇਸ਼ ਦੇ ਸੰਗਠਿਤ ਅਤੇ ਅਸੰਗਠਿਤ ਦੋਵੇਂ ਤਰ੍ਹਾਂ ਦੇ ਕਾਮਿਆਂ ਨੂੰ ਸੁਵਿਧਾਵਾਂ ਦੇਣ ਲਈ ਨਵੇਂ ਕਿਰਤ ਬਿੱਲ ਨੂੰ ਰਾਜਸਭਾ 'ਚ ਮਨਜ਼ੂਰੀ ਮਿਲ ਗਈ ਹੈ। ਇਸ ਕਾਨੂੰਨ ਨਾਲ ਨੌਕਰੀਪੇਸ਼ਾ ਲੋਕਾਂ ਨੂੰ ਵਾਧਾ ਹੋਵੇਗਾ। ਹੁਣ ਗ੍ਰੈਚੁਇਟੀ ਲੈਣ ਲਈ ਨੌਕਰੀਪੇਸ਼ਾ ਲੋਕਾਂ ਨੂੰ ਪੰਜ ਸਾਲ ਦੀ ਉਡੀਕ ਨਹੀਂ ਕਰਨੀ ਪਵੇਗੀ। ਗ੍ਰੈਚੁਇਟੀ ਪੰਜ ਸਾਲ ਦੀ ਥਾਂ ਇਕ ਸਾਲ 'ਚ ਮਿਲ ਸਕਦੀ ਹੈ। 
ਹੁਣ ਗ੍ਰੈਚੁਇਟੀ ਦਾ ਲਾਭ ਲੈਣ ਲਈ ਇਕ ਹੀ ਕੰਪਨੀ 'ਚ ਘੱਟ ਤੋਂ ਘੱਟ ਪੰਜ ਸਾਲ ਕੰਮ ਕਰਨਾ ਜ਼ਰੂਰੀ ਹੈ। ਨਵੇਂ ਪ੍ਰਬੰਧਾਂ ਮੁਤਾਬਕ, ਹੁਣ ਕਾਨਟ੍ਰੈਕਟ ਬੇਸਿਸ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਨਖਾਹ ਦੇ ਨਾਲ-ਨਾਲ ਗ੍ਰੈਚੁਇਟੀ ਦਾ ਫਾਇਦਾ ਵੀ ਮਿਲ ਸਕੇਗਾ, ਚਾਹੇ ਕਾਨਟ੍ਰੈਕਟ ਕਿੰਨੇ ਵੀ ਦਿਨ ਦਾ ਹੋਵੇ। 


ਕੀ ਹੈ ਗ੍ਰੈਚੁਇਟੀ ਦਾ ਗਣਿਤ
ਗ੍ਰੈਚੁਇਟੀ ਕੰਪਨੀ ਵੱਲੋਂ ਕਰਮਚਾਰੀਆਂ ਨੂੰ ਦਿੱਤੀ ਜਾਂਦੀ ਹੈ। ਇਸ ਦੀ ਵੱਧ ਤੋਂ ਵੱਧ ਸੀਮਾ 20 ਲੱਖ ਰੁਪਏ ਹੁੰਦੀ ਹੈ। ਕਰਮਚਾਰੀ ਨੇ ਇਕ ਹੀ ਕੰਪਨੀ 'ਚ 20 ਸਾਲ ਕੰਮ ਕੀਤਾ ਅਤੇ ਉਸ ਦੀ ਆਖਰੀ ਤਨਖਾਹ 60 ਹਜ਼ਾਰ ਰੁਪਏ ਹੈ। ਇਸ ਤਨਖਾਹ ਨੂੰ 26 ਦੇ ਨਾਲ ਵੰਡਿਆਂ ਜਾਂਦਾ ਹੈ, ਕਿਉਂਕਿ ਗ੍ਰੈਚੁਇਟੀ ਦੇ ਲਈ 26 ਕਾਰਜਕਾਰੀ ਦਿਨ ਮੰਨੇ ਜਾਂਦਾ ਹੈ। ਇਸ ਨਾਲ 2,307 ਰੁਪਏ ਦੀ ਰਕਮ ਨਿਕਲੇਗੀ। 
ਹੁਣ ਨੌਕਰੀ ਦੇ ਕੁੱਲ ਸਾਲ ਨੂੰ 15 ਨਾਲ ਗੁਣਾ ਕਰਦੇ ਹਾਂ, ਕਿਉਂਕਿ ਇਕ ਸਾਲ 'ਚ 15 ਦਿਨ ਦੇ ਆਧਾਰ 'ਤੇ ਗ੍ਰੈਚੁਇਟੀ ਦੀ ਗਿਣਤੀ ਹੁੰਦੀ ਹੈ। ਇਹ ਮਿਆਦ ਆਵੇਗੀ 300 ਜਿਸ ਨੂੰ 2,307 ਨਾਲ ਫਿਰ ਗੁਣਾ ਕਰਨ 'ਤੇ ਗ੍ਰੈਚੁਇਟੀ ਦੀ ਕੁੱਲ ਰਕਮ 6,92,100 ਰੁਪਏ ਆ ਜਾਵੇਗੀ। 


ਕਾਮਿਆਂ ਨੂੰ ਮਜ਼ਬੂਤ ਬਣਾਉਣਗੇ ਕਿਰਤ ਸੁਧਾਰ
ਇਸ ਬਿੱਲ ਦੇ ਪਾਸ ਹੋਣ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਲੰਬੇ ਸਮੇਂ ਤੋਂ ਜਿਸ ਦੀ ਲੋੜ ਸੀ ਉਹ ਕਿਰਤ ਸੁਧਾਰ ਸੰਸਦ ਵੱਲੋਂ ਪਾਸ ਕਰ ਦਿੱਤੇ ਗਏ ਹਨ। ਇਹ ਸੁਧਾਰ ਸਾਡੇ ਮਿਹਨਤੀ ਕਾਮਿਆਂ ਦੀ ਭਲਾਈ ਸੁਨਿਸ਼ਚਿਤ ਕਰਨਗੇ ਅਤੇ ਆਰਥਿਕ ਵਿਕਾਸ ਨੂੰ ਵਾਧਾ ਦੇਣਗੇ। 

Aarti dhillon

This news is Content Editor Aarti dhillon