ਪ੍ਰਸ਼ਾਸਨ ਦੀ ਕਾਰਵਾਈ ਤੋਂ ਬਾਅਦ ਭੁੱਖ ਹੜਤਾਲ 'ਤੇ ਬੈਠੇ ਸਨ ਰਾਕੇਸ਼ ਟਿਕੈਤ,ਪਾਣੀ ਲੈ ਕੇ ਪੁੱਜੇ ਪਿੰਡ ਵਾਸੀ

01/29/2021 1:19:43 PM

ਨੈਸ਼ਨਲ ਡੈਸਕ– ਗਾਜ਼ੀਆਬਾਦ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਵੀਰਵਾਰ ਨੂੰ ਅੱਧੀ ਰਾਤ ਤਕ ਯੂ.ਪੀ. ਗੇਟ ਖਾਲ੍ਹੀ ਕਰਨ ਦਾ ਅਲਟੀਮੇਟਮ ਦਿੱਤਾ ਉਥੇ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਆਪਣੀ ਮੰਗ ’ਤੇ ਅੜੇ ਰਹੇ ਅਤੇ ਕਿਹਾ ਕਿ ਉਹ ਖ਼ੁਦਕੁਸ਼ੀ ਕਰ ਲੈਣਗੇ ਪਰ ਅੰਦੋਲਨ ਖ਼ਤਮ ਨਹੀਂ ਕਰਨਗੇ। ਉਥੇ ਹੀ ਬੀਤੇ ਦਿਨੀਂ ਹੋਏ ਹੰਗਾਮੇ ਤੋਂ ਬਾਅਦ ਰਾਕੇਸ਼ ਟਿਕੈਤ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਭੁੱਖ ਹੜਤਾਲ ਦੀ ਸ਼ੁਰੂਆਤ ਕਰ ਰਹੇ ਹਨ ਅਤੇ ਜਦੋਂ ਤਕ ਉਨ੍ਹਾਂ ਦੇ ਪਿੰਡ ’ਚੋਂ ਪਾਣੀ ਨਹੀਂ ਆਏਗਾ ਉਹ ਪਾਣੀ ਨਹੀਂ ਪੀਣਗੇ ਜਿਸ ਤੋਂ ਬਾਅਦ ਰਾਕੇਸ਼ ਟਿਕੈਤ ਲਈ ਉਨ੍ਹਾਂ ਦੇ ਪਿੰਡ ’ਚੋਂ ਪਾਣੀ ਆਇਆ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਪੂਰੇ ਗਾਜ਼ੀਆਬਾਦ ਨੂੰ ਹੀ ਪਾਣੀ ਨਾਲ ਭਰ ਦੇਵਾਂਗੇ।

ਗਾਜ਼ੀਪੁਰ ਸਰਹੱਦ ’ਤੇ ਸਥਿਤੀ ਹੋ ਗਈ ਸੀ ਤਣਾਅਪੂਰਨ
ਗਾਜ਼ੀਪੁਰ ਸਰਹੱਦ ’ਤੇ ਵੀਰਵਾਰ ਦੇਰ ਰਾਤ ਨੂੰ ਸਥਿਤੀ ਤਣਾਅਪੂਰਨ ਹੋ ਗਈ ਸੀ। ਗਾਜ਼ੀਆਬਾਦ ਪ੍ਰਸ਼ਾਸਨ ਦੁਆਰਾ ਇਲਾਕੇ ’ਚ ਅਤੇ ਉਸ ਦੇ ਆਲੇ-ਦੁਆਲੇ ਕਰਫੀਊ ਲਾਗੂ ਕੀਤੇ ਜਾਣ ਤੋਂ ਬਾਅਦ ਦੰਗਿਆਂ ਨੂੰ ਰੋਕਣ ਲਈ ਸੈਕੜੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਸੀ। ਕਿਸਾਨ ਨੇਤਾਵਾਂ ਨੇ ਪ੍ਰਸ਼ਾਸਨ ’ਤੇ ਜ਼ਰੂਰੀ ਨਾਗਰਿਕ ਸੁਵਿਧਾਵਾਂ ਰੋਕਣ ਅਤੇ ਬਿਜਲੀ ਤੇ ਪਾਣੀ ਦੀ ਸਪਲਾਈ ਬੰਦ ਕਰਨ ਦਾ ਦੋਸ਼ ਲਗਾਇਆ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਦਿੱਲੀਆਂ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਨੇ ਵੀਰਵਾਰ ਨੂੰ ਇਕਜੁਟਤਾ ਵਿਖਾਉਣ ਲਈ ਸਿੰਘੂ ਸਰਹੱਦ ਤੋਂ 16 ਕਿਲੋਮੀਟਰ ਲੰਬੀ ਤਿਰੰਗਾ ਰੈਲੀ ਕੱਢੀ ਸੀ। 


Rakesh

Content Editor

Related News