ਗਾਜ਼ੀਆਬਾਦ ''ਚ ਜ਼ਿਲਾ ਅਧਿਕਾਰੀ ਨੇ ਜਾਂਚੇ ਨਾਮਜ਼ਦਗੀ ਪੱਤਰ, 13 ਦੇ ਦਸਤਾਵੇਜ਼ ਰੱਦ

03/27/2019 5:34:34 PM

ਗਾਜ਼ੀਆਬਾਦ-ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਕਰਨ 'ਤੇ 13 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ। ਜ਼ਿਲਾ ਅਧਿਕਾਰੀ ਅਤੇ ਜ਼ਿਲਾ ਚੋਣ ਕਮਿਸ਼ਨ ਰਿਤੂ ਮਾਹੇਸ਼ਵਰੀ ਨੇ ਖੁਦ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਅਤੇ ਬਹੁਤ ਸਾਰੀਆਂ ਕਮੀਆਂ ਮਿਲਣ ਕਾਰਨ 13 ਲੋਕਾਂ ਦੇ ਫਾਰਮ ਰੱਦ ਕਰ ਦਿੱਤੇ ਗਏ। ਇਸ ਤੋਂ ਬਾਅਦ ਚੋਣ ਮੈਦਾਨ 'ਚ ਸਿਰਫ 12 ਉਮੀਦਵਾਰ ਰਹਿ ਗਏ ਹਨ। ਅੱਜ ਭਾਵ ਬੁੱਧਵਾਰ 27 ਮਾਰਚ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਈ ਅਤੇ ਇਸ ਤੋਂ ਬਾਅਦ ਵੀ ਉਮੀਦਵਾਰਾਂ ਦੇ ਘੱਟ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਗਾਜੀਆਬਾਦ ਸੰਸਦੀ ਸੀਟ ਤੋਂ ਹੁਣ ਮੈਦਾਨ 'ਚ ਮੁੱਖ ਉਮੀਦਵਾਰਾਂ 'ਚ ਭਾਜਪਾ ਦੇ ਜਨਰਲ ਵੀ. ਕੇ. ਸਿੰਘ, ਗਠਜੋੜ ਦੇ ਸੁਰੇਸ਼ ਬਾਂਸਲ , ਕਾਂਗਰਸ ਦੀ ਡਾਲੀ ਸ਼ਰਮਾ, ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦੇ ਸੇਵਾਰਾਮ ਕਸਾਨਾ ਹਨ। ਵੀਰਵਾਰ ਨੂੰ ਨਾਂ ਵਾਪਸੀ ਦਾ ਆਖਰੀ ਦਿਨ ਹੋਵੇਗਾ।

Iqbalkaur

This news is Content Editor Iqbalkaur