ਗਾਜ਼ੀਆਬਾਦ ‘ਚ ਲਾਕਡਾਊਨ ਦੀ ਗਾਇਡਲਾਈਨ 31 ਮਈ ਤਕ ਵਧੀ, ਧਾਰਾ 144 ਲਾਗੂ

05/06/2020 12:59:33 AM

ਗਾਜ਼ੀਆਬਾਦ - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਲਾਕਡਾਊਨ ਦੀ ਗਾਇਡਲਾਈਨ ਨੂੰ 31 ਮਈ ਤਕ ਲਈ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਅਤੇ ਈਦ ਦੇ ਚੱਲਦੇ ਧਾਰਾ 144 ਵੀ ਲਾਗੂ ਕਰ ਦਿੱਤੀ ਗਈ ਹੈ। ਗਾਜ਼ੀਆਬਾਦ ਦੇ ਜ਼ਿਲ੍ਹਾ ਅਧਿਕਾਰੀ ਅਜੈ ਸ਼ੰਕਰ ਪੰਡਿਤ ਨੇ ਮੰਗਲਵਾਰ ਨੂੰ ਇਸ ਸਬੰਧਿਤ ਆਦੇਸ਼ ਜਾਰੀ ਕੀਤੇ ਹਨ।

ਆਦੇਸ਼ ਮੁਤਾਬਕ, ਜਨਤਕ ਥਾਵਾਂ ‘ਤੇ ਥੁੱਕਣਾ ਸਜ਼ਾਯੋਗ ਅਪਰਾਧ ਹੋਵੇਗਾ ਅਤੇ ਜ਼ੁਰਮਾਨਾ ਵੀ ਵਸੂਲਿਆ ਜਾਵੇਗਾ। ਜਨਤਕ ਥਾਵਾਂ ‘ਤੇ ਬਿਨਾਂ ਫੇਸ ਕਵਰ ਅਤੇ ਮਾਸਕ ਦੇ ਜਾਣ 'ਤੇ ਵੀ ਸਜ਼ਾ ਹੋਵੇਗੀ। ਸਾਰੇ ਧਾਰਮਿਕ ਥਾਂ ਬੰਦ ਰਹਿਣਗੇ। ਇਸ ਤੋਂ ਇਲਾਵਾ ਜਨਤਕ ਥਾਵਾਂ ‘ਤੇ ਭੀੜ੍ਹ ਨਾ ਲਗਾਏ ਜਾਣ ਦੇ ਵੀ ਆਦੇਸ਼ ਹਨ।

ਦੱਸ ਦਈਏ ਕਿ ਗਾਜ਼ੀਆਬਾਦ ਆਰੈਂਜ ਜੋਨ ‘ਚ ਆਉਂਦਾ ਹੈ ਅਤੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਗਈ ਗਾਇਡਲਾਈਨ ਹੀ ਇੱਥੇ ਲਾਗੂ ਹੋ ਰਹੀ ਹੈ। ਲਾਕਡਾਊਨ-3 ‘ਚ ਆਰੈਂਜ ਜੋਨ ਲਈ ਨਿਰਧਾਰਤ ਗਾਇਡਲਾਈਨ ਇੱਕ ਦਿਨ ਦੀ ਦੇਰੀ ਦੇ ਬਾਅਦ ਅੱਜ ਤੋਂ ਹੀ ਲਾਗੂ ਹੋਇਆ ਹੈ। ਹਾਟਸਪਾਟ ਏਰੀਆ ਨੂੰ ਛੱਡ ਕੇ ਹੋਰ ਇਲਾਕਿਆਂ ‘ਚ ਹਰ ਤਰ੍ਹਾਂ ਦੀਆਂ ਦੁਕਾਨਾਂ ਅੱਜ ਤੋਂ ਖੁੱਲ੍ਹ ਗਈਆਂ। ਮਲਟੀਪਲੈਕਸ, ਮਾਰਕੀਟ ਅਤੇ ਸ਼ਾਪਿੰਗ ਮਾਲ ਦੇ ਇਲਾਵਾ ਰੋਡਵੇਜ ਅਤੇ ਸਿਟੀ ਬੱਸ ਸਰਵਿਸ ਇਸ ਦੌਰਾਨ ਬੰਦ ਰਹਿਣਗੀਆਂ। ਇਸ ਦੇ ਇਲਾਵਾ ਹਾਟਸਪਾਟ ਦੇ ਇੱਕ ਕਿ.ਮੀ. ਖੇਤਰ ਨੂੰ ਛੱਡ ਕੇ ਬਾਕੀ 40 ਸਥਾਨਾਂ ‘ਤੇ ਸ਼ਰਾਬ ਦੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ।

ਆਰੈਂਜ ਜੋਨ ‘ਚ ਕਿਸ ਤਰ੍ਹਾਂ ਦੀ ਛੋਟ ਮਿਲੀ ?
ਦੇਸ਼ ਫਿਲਹਾਲ ਲਾਕਡਾਊਨ ਦੇ ਤੀਜੇ ਦੌਰ ਤੋਂ ਲੰਘ ਰਿਹਾ ਹੈ। ਇਹ 17 ਮਈ ਤਕ ਲਾਗੂ ਰਹੇਗਾ। ਲਾਕਡਾਊਨ 3.0 ‘ਚ ਦੇਸ਼ ਨੂੰ ਰੈਡ, ਆਰੈਂਜ ਅਤੇ ਗ੍ਰੀਨ ਜੋਨਾਂ ‘ਚ ਵੰਡਿਆ ਗਿਆ ਹੈ। ਆਰੈਂਜ ਜੋਨ ‘ਚ ਸ਼ਾਮਲ ਈ-ਕਾਮਰਸ ਤੋਂ ਕੋਈ ਵੀ ਸਾਮਾਨ ਮੰਗਾਇਆ ਜਾ ਸਕੇਗਾ, ਇੱਥੇ ਟੈਕਸੀ ਅਤੇ ਆਟੋ ਚੱਲ ਸਕਣਗੇ। ਇੱਥੇ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਘਰ ਤੋਂ ਬਾਹਰ ਨਿਕਲਣ, ਬਜ਼ੁਰਗਾਂ ਅਤੇ 10 ਸਾਲ ਤੋਂ ਛੋਟੇ ਬੱਚਿਆਂ ਦੇ ਬਾਹਰ ਨਿਕਲਣ ‘ਤੇ ਰੋਕ ਜਾਰੀ ਰਹੇਗੀ।
ਇਸ ਜੋਨ ‘ਚ ਨਿਜੀ ਕਾਰ ਚਾਰ ਪਹੀਆ ਵਾਹਨ ‘ਚ ਡਰਾਇਵਰ ਸਮੇਤ 3 ਵਿਅਕਤੀ ਦੀ ਇਜਾਜਤ ਦਿੱਤੀ ਗਈ ਹੈ। ਆਰੈਂਜ ਜੋਨ ‘ਚ ਓਲਾ-ਉਬਰ ਵਰਗੀ ਟੈਕਸੀ ਨੂੰ ਚਲਾਉਣ ਦੀ ਛੋਟ ਦਿੱਤੀ ਗਈ ਹੈ, ਪਰ ਸਿਰਫ ਇੱਕ ਹੀ ਸਵਾਰੀ ਬਿਠਾ ਸਕਣਗੇ। ਆਰੈਂਜ ਜੋਨ ‘ਚ ਕੁੱਝ ਸੇਵਾਵਾਂ ਲਈ ਲੋਕਾਂ ਨੂੰ ਇੱਕ ਤੋਂ ਦੂਜੇ ਜਿਲ੍ਹੇ ‘ਚ ਜਾਣ ਦੀ ਆਗਿਆ ਹੋਵੇਗੀ। ਬੱਸਾਂ ਨੂੰ ਇੱਥੇ ਵੀ ਚਲਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ।


Inder Prajapati

Content Editor

Related News