ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ, ਕੋਲ ਬੈਠਾ ਰੋ ਰਿਹਾ ਸੀ 8 ਮਹੀਨੇ ਦਾ ਮਾਸੂਮ

06/26/2020 1:36:38 PM

ਗਾਜ਼ੀਆਬਾਦ- ਦਿੱਲੀ ਨਾਲ ਗਾਜ਼ੀਆਬਾਦ 'ਚ ਪਤੀ-ਪਤਨੀ ਨੇ ਸ਼ੁੱਕਰਵਾਰ ਨੂੰ ਖੁਦਕੁਸ਼ੀ ਕਰ ਲਈ। 8 ਮਹੀਨੇ ਦਾ ਬੱਚਾ ਫਲੈਟ 'ਚ ਇਕੱਲਾ ਮਿਲਿਆ। ਪੁਲਸ ਨੇ ਦੱਸਿਆ ਕਿ ਪਤਨੀ ਪਲੱਵੀ ਨੇ ਡਰਾਇੰਗ ਰੂਮ 'ਚ ਅਤੇ ਪਤੀ ਨਿਖਿਲ ਨੇ ਬੈੱਡਰੂਮ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਉੱਥੇ ਹੀ ਉਨ੍ਹਾਂ ਦਾ 8 ਮਹੀਨੇ ਦਾ ਬੱਚਾ ਘਰ 'ਚ ਇਕੱਲਾ ਰੋਂਦਾ ਹੋਇਆ ਮਿਲਿਆ। ਪੁਲਸ ਅਨੁਸਾਰ ਪਲੱਵੀ ਨੇ ਮੌਤ ਤੋਂ ਪਹਿਲਾਂ ਗ੍ਰੇਟਰ ਨੋਇਡਾ 'ਚ ਆਪਣੀ ਭੈਣ ਨੂੰ ਸਵੇਰੇ ਕਰੀਬ 4 ਵਜੇ ਵਟਸਐੱਪ 'ਤੇ ਮੈਸੇਜ ਕੀਤਾ ਸੀ ਕਿ ਘਰ 'ਚ ਬੇਟਾ ਇਕੱਲਾ ਹੈ, ਆ ਕੇ ਦੇਖ ਲਵੇ।'' ਮੌਕੇ 'ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਸ ਟੀਮ ਮੌਕੇ 'ਤੇ ਜਾਂਚ 'ਚ ਜੁਟੀ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਤੀ ਨਿਖਿਲ ਪ੍ਰਾਈਵੇਟ ਸੈਕਟਰ 'ਚ ਨੌਕਰੀ ਕਰਦਾ ਸੀ। ਪੁਲਸ ਨੇ ਦੱਸਿਆ ਕਿ ਨਿਖਿਲ ਨੋਇਡਾ ਦੀ ਇਕ ਕੰਪਨੀ 'ਚ ਸਾਫਟਵੇਅਰ ਇੰਜੀਨੀਅਰ ਸੀ, ਜਦੋਂ ਕਿ ਉਸ ਦੀ ਪਤਨੀ ਨੇ ਲਗਭਗ ਇਕ ਸਾਲ ਪਹਿਲਾਂ ਆਪਣੀ ਨੌਕਰੀ ਛੱਡ ਦਿੱਤੀ ਸੀ। ਪਤੀ-ਪਤਨੀ ਦਰਮਿਆਨ ਕੀ ਕਾਰਨ ਰਿਹਾ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਹਾਲੇ ਤੱਕ ਖੁਦਕੁਸ਼ੀ ਦਾ ਕਾਰਨ ਸਾਫ਼ ਨਹੀਂ ਹੋ ਸਕਿਆ ਹੈ।

DIsha

This news is Content Editor DIsha