ਗਾਜ਼ੀਆਬਾਦ : 2 ਬੱਚਿਆਂ ਦਾ ਕਤਲ ਕਰ ਜੋੜੇ ਨੇ 8ਵੀਂ ਮੰਜ਼ਲ ਤੋਂ ਮਾਰੀ ਛਾਲ

12/03/2019 10:40:08 AM

ਗਾਜ਼ੀਆਬਾਦ— ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਇੰਦਰਾਪਰੁਮ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ। ਇੰਦਰਾਪੁਰਮ ਦੇ ਵੈਭਵ ਖੰਡ ਦੀ ਕ੍ਰਿਸ਼ਨਾ ਅਪਰਾ ਸਫਾਇਰ ਸੋਸਾਇਟੀ 'ਚ ਇਕ ਜੋੜੇ ਅਤੇ ਇਕ ਹੋਰ ਔਰਤ ਨੇ ਸੌਂ ਰਹੇ 2 ਬੱਚਿਆਂ ਦਾ ਕਤਲ ਕਰ ਕੇ ਸੋਸਾਇਟੀ ਦੀ 8ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੂਜੀ ਔਰਤ ਮ੍ਰਿਤਕ ਦੀ ਦੂਜੀ ਪਤਨੀ ਦੱਸੀ ਜਾ ਰਹੀ ਹੈ। ਮਰਨ ਵਾਲੇ ਦੋਹਾਂ ਬੱਚਿਆਂ ਦੀ ਉਮਰ 14 ਸਾਲ ਦੇ ਕਰੀਬ ਹੈ।

ਖੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ
ਪੁਲਸ ਸੁਸਾਈਡ ਨੋਟ ਦੇ ਆਧਾਰ 'ਤੇ ਖੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਮੰਨ ਰਹੀ ਹੈ। ਮੰਗਲਵਾਰ ਤੜਕੇ ਇਹ ਘਟਨਾ ਇੰਦਰਾਪੁਰਮ ਦੀ ਕ੍ਰਿਸ਼ਨਾ ਅਪਰਾ ਸੋਸਾਇਟੀ 'ਚ ਵਾਪਰੀ। ਮ੍ਰਿਤਕ ਦਾ ਨਾਂ ਗੁਲਸ਼ਨ ਹੈ ਅਤੇ ਉਹ ਜੀਨਜ਼ ਕਾਰੋਬਾਰੀ ਦੱਸਿਆ ਜਾ ਰਿਹਾ ਹੈ। ਖੁਦਕੁਸ਼ੀ ਕਰਨ ਵਾਲੀਆਂ 2 ਔਰਤਾਂ ਦੇ ਨਾਂ ਪਰਵੀਨ ਅਤੇ ਸੰਜਨਾ ਹੈ। ਇਸ 'ਚ ਪਰਵੀਨ ਗੁਲਸ਼ਨ ਦੀ ਪਤਨੀ, ਉੱਥੇ ਹੀ ਸੰਜਨਾ ਨੂੰ ਉਸ ਦੀ ਦੂਜੀ ਪਤਨੀ ਅਤੇ ਕਾਰੋਬਾਰ 'ਚ ਸਹਿਯੋਗੀ ਦੱਸਿਆ ਜਾ ਰਿਹਾ ਹੈ। ਮਰਨ ਵਾਲੇ ਦੋਹਾਂ ਬੱਚਿਆਂ ਦੇ ਨਾਂ ਰਿਤਿਕ ਅਤੇ ਰਿਤਿਕਾ ਹਨ। ਬੱਚਿਆਂ ਨਾਲ ਫਲੈਟ 'ਚ ਪਰਿਵਾਰ ਦਾ ਇਕ ਖਰਗੋਸ਼ ਵੀ ਮ੍ਰਿਤਕ ਪਾਇਆ ਗਿਆ।

2 ਕਰੋੜ ਰੁਪਏ ਦੇ ਲੈਣ-ਦੇਣ ਦਾ ਵਿਵਾਦ
ਪੁਲਸ ਜਦੋਂ ਫਲੈਟ 'ਚ ਗਈ ਤਾਂ ਹੈਰਾਨ ਰਹਿ ਗਈ। ਫਲੈਟ ਦੀਆਂ ਕੰਧਾਂ 'ਤੇ ਸੁਸਾਈਡ ਨੋਟ ਦੇ ਨਾਲ ਹੀ 500 ਰੁਪਏ ਦੇ ਨੋਟ ਵੀ ਚਿਪਕਾਏ ਗਏ ਸਨ। ਇਸ ਦੇ ਨਾਲ ਹੀ ਕੰਧਾਂ 'ਤੇ ਕੁਝ ਬਾਊਂਸ ਚੈੱਕ ਵੀ ਚਿਪਕੇ ਹੋਏ ਸਨ। ਪੁਲਸ ਅਨੁਸਾਰ ਸੁਸਾਈਡ ਨੋਟ 'ਚ ਜੋੜੇ ਨੇ  ਖੁਦਕੁਸ਼ੀ ਲਈ ਆਪਣੇ ਸਾਂਢੂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮ੍ਰਿਤਕ ਦੇ ਭਰਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਰਾ ਅਤੇ ਸਾਂਢੂ ਦਰਮਿਆਨ 2 ਕਰੋੜ ਰੁਪਏ ਦੇ ਲੈਣ-ਦੇਣ ਦਾ ਵਿਵਾਦ ਸੀ, ਜਿਸ ਕਾਰਨ ਉਨ੍ਹਾਂ ਨੇ ਖੁਦਕੁਸ਼ੀ ਨੂੰ ਅੰਜਾਮ ਦਿੱਤਾ।

ਆਖਰੀ ਇੱਛਾ ਸਾਰਿਆਂ ਦਾ ਅੰਤਿਮ ਸੰਸਕਾਰ ਇਕੱਠੇ ਹੋਵੇ
ਫਲੈਟ ਤੋਂ ਮਿਲਿਆ ਸੁਸਾਈਡ ਨੋਟ ਸਾਰਿਆਂ ਨੂੰ ਹੈਰਾਨ ਕਰ ਰਿਹਾ ਸੀ। ਇਸ 'ਚ ਲਿਖਿਆ ਸੀ ਕਿ ਜੋ 500 ਰੁਪਏ ਨੋਟ ਨਾਲ ਹਨ, ਉਹ ਉਨ੍ਹਾਂ ਸਾਰਿਆਂ ਦੇ ਅੰਤਿਮ ਕ੍ਰਿਆ-ਕਰਮ ਦੇ ਹਨ। ਅੱਗੇ ਲਿਖਿਆ ਹੈ ਕਿ ਉਨ੍ਹਾਂ ਸਾਰਿਆਂ ਦਾ ਅੰਤਿਮ ਸੰਸਕਾਰ ਇਕੱਠੇ ਕੀਤਾ ਜਾਵੇ, ਇਹ ਉਨ੍ਹਾਂ ਦੀ ਅੰਤਿਮ ਇੱਛਾ ਹੈ। ਸੁਸਾਈਡ ਨੋਟ 'ਚ ਰਾਕੇਸ਼ ਵਰਮਾ ਨਾਂ ਦੇ ਸ਼ਖਸ 'ਤੇ ਦੋਸ਼ ਲਗਾਏ ਗਏ ਹਨ। ਇਹ ਉਨ੍ਹਾਂ ਦਾ ਰਿਸ਼ਤੇਦਾਰ ਹੈ। ਜਾਣਕਾਰੀ ਅਨੁਸਾਰ ਖੁਦਕੁਸ਼ੀ ਤੋਂ ਪਹਿਲਾਂ ਜੋੜੇ ਨੇ ਆਪਣੇ ਸੌਂ ਰਹੇ 14 ਸਾਲ ਦੇ ਬੇਟੇ ਦਾ ਗਲਾ ਘੁੱਟਿਆ ਅਤੇ ਉਸ ਦਾ ਗਲਾ ਚਾਕੂ ਨਾਲ ਵੱਢ ਦਿੱਤਾ। ਇਸ ਤੋਂ ਬਾਅਦ ਬੇਟੀ ਰਿਤਿਕਾ ਦਾ ਵੀ ਕਤਲ ਕਰ ਦਿੱਤਾ ਗਿਆ।

DIsha

This news is Content Editor DIsha