ਗਾਜ਼ੀਆਬਾਦ : ਖੋੜਾ 'ਚ 5 ਮੰਜਿਲਾ ਇਮਾਰਤ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

07/27/2018 8:43:29 PM

ਗਾਜ਼ੀਆਬਾਦ— ਦਿੱਲੀ ਨਾਲ ਲੱੱਗਦੇ ਗਾਜ਼ੀਆਬਾਦ ਜ਼ਿਲੇ 'ਚ 5 ਮੰਜਿਲਾ ਉਸਾਰੀ ਅਧਿਨ ਇਮਾਰਤ ਢਹਿ ਗਈ।  ਇਮਾਰਤ ਦੇ ਮਲਬੇ 'ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਮਲਾ ਰਾਹਤ ਤੇ ਬਚਾਅ ਦਲ ਮੌਕੇ 'ਤੇ ਪਹੁੰਚੇ। ਲਗਾਤਾਰ 2 ਦਿਨਾਂ ਤੋਂ ਹੋ ਰਹੀ ਬਾਰਿਸ਼ ਤੋਂ ਬਾਅਦ ਇਹ ਹਾਦਸਾ ਵਾਪਰਿਆ ਹੈ।

ਜਾਣਕਾਰੀ ਮੁਤਾਬਕ ਇਹ ਹਾਦਸਾ ਕਰੀਬ 8:10 ਮਿੰਟ 'ਤੇ ਵਾਪਰਿਆ ਤੇ ਇਸ ਹਾਦਸੇ 'ਚ ਫਿਲਹਾਲ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ। ਇਸ ਹਾਦਸੇ 'ਤੇ ਗਾਜ਼ੀਆਬਾਦ ਦੇ ਐੱਸ.ਪੀ. ਆਕਾਸ਼ ਤੋਮਰ ਦਾ ਕਹਿਣਾ ਹੈ ਕਿ ਇਮਾਰਤ 5 ਮੰਜਿਲਾ ਹੈ। ਕੁਝ ਸਮੇਂ ਪਹਿਲਾਂ ਇਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦਿੱਤਾ ਗਿਆ ਸੀ ਪਰ ਅਸੀਂ ਫਿਰ ਵੀ ਪੂਰੀ ਜਾਂਚ ਕਰ ਰਹੇ ਹਾਂ ਕਿ ਕੋਈ ਇਸ ਹਾਦਸੇ ਦਾ ਸ਼ਿਕਾਰ ਨਾ ਹੋਇਆ ਹੋਵੇ।


Related News