ਬਰੀਕੀ ਨਾਲ ਜਾਣੋ ਬਜਟ 2019 ਦੀ ਇਕ-ਇਕ ਗੱਲ

02/01/2019 3:47:26 PM

ਨਵੀਂ ਦਿੱਲੀ — ਬਜਟ ਸੈਸ਼ਨ ਦੀ ਸ਼ੁਰੂਆਤ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਨਾਲ ਹੋਈ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 13 ਫਰਵਰੀ ਤੱਕ ਚਲੇਗਾ ਅਤੇ ਇਹ ਵਰਤਮਾਨ ਸਰਕਾਰ ਦੇ ਤਹਿਤ ਸੰਸਦ ਦਾ ਇਹ ਅੰਤਿਮ ਸੈਸ਼ਨ ਹੋਵੇਗਾ। ਇਸ ਸੈਸ਼ਨ ਦੌਰਾਨ 10 ਬੈਠਕਾਂ ਹੋਣਗੀਆਂ।

1 ਫਰਵਰੀ 2019 ਨੂੰ 16ਵੀਂ ਲੋਕ ਸਭਾ 'ਚ ਮੋਦੀ ਸਰਕਾਰ ਦੀ ਅਗਵਾਈ 'ਚ ਪੀਯੂਸ਼ ਗੋਇਲ ਵਲੋਂ ਸਾਲ 2019-20 ਦਾ ਅੰਤਰਿਮ ਬਜਟ ਪੇਸ਼ ਕੀਤਾ ਗਿਆ। ਇਹ ਬਜਟ ਮੋਦੀ ਸਰਕਾਰ ਦਾ 6ਵਾਂ ਬਜਟ ਹੈ। ਇਸ 'ਚ ਭਾਸ਼ਣ ਦੌਰਾਨ ਗੋਇਲ ਨੇ ਆਪਣੀਆਂ ਉਪਲੱਬਧੀਆਂ ਬਾਰੇ ਵੀ ਜਾਣਕਾਰੀ ਦਿੱਤੀ ਕਿ ਪਿਛਲੇ ਪੰਜ ਸਾਲਾਂ 'ਚ ਮੋਬਾਇਲ ਡਾਟਾ 50 ਗੁਣਾ ਵਧਿਆ। ਸਾਡੀ ਸਰਕਾਰ ਕਾਲੇਧਨ ਨੂੰ ਦੇਸ਼ ਤੋਂ ਹਟਾ ਕੇ ਸਾਹ ਲਵੇਗੀ । ਕੁੱਲ 12 ਲੱਖ ਕਰੋੜ ਹੋਏ ਟੈਕਸ ਕਲੈਕਸ਼ਨ। ਟੈਕਸ ਦੇਣ ਵਾਲਿਆਂ ਦੀ ਗਿਣਤੀ ਵੀ 80 ਫੀਸਦੀ ਵਧੀ,ਰੇਲਵੇ ਦਾ ਘਾਟਾ ਘੱਟ ਕਰਨ ਦਾ ਕੰਮ ਕੀਤਾ। 

ਜਾਣੋ ਪੀਯੂਸ਼ ਗੋਇਲ ਦੇ ਬਜਟ ਭਾਸ਼ਣ ਦੇ ਹੁਣ ਤੱਕ ਦੇ ਖਾਸ ਐਲਾਨ।

  • ਮਿਡਲ ਕਲਾਸ ਨੂੰ ਵੱਡਾ ਤੋਹਫਾ, ਇਨਕਮ ਟੈਕਸ ਛੋਟ 5 ਲੱਖ ਰੁਪਏ ਹੋਈ
  • ਨਿਵੇਸ਼ ਦੇ ਨਾਲ 6.5 ਲੱਖ ਤੱਕ ਦੀ ਆਮਦਨ 'ਤੇ ਨਹੀਂ ਦੇਣਾ ਹੋਵੇਗਾ ਕੋਈ ਇਨਕਮ ਟੈਕਸ
  • ਨੌਕਰੀਪੇਸ਼ਾ ਲਈ ਸਟੈਂਡਰਡ ਡਿਡੈੱਕਸ਼ਨ 50 ਹਜ਼ਾਰ ਰੁਪਏ ਹੋਈ
  • ਪਿੰਡਾਂ 'ਚ ਵਧੇਗਾ ਰੋਜ਼ਗਾਰ, ਮਨਰੇਗਾ ਨੂੰ ਮਿਲੇ 60 ਹਜ਼ਾਰ ਕਰੋੜ
  • ਉਜਵੱਲਾ ਯੋਜਨਾ ਦੇ ਤਹਿਤ 8 ਕਰੋੜ ਗੈਸ ਕਨੈਕਸ਼ਨ ਦੇਵੇਗੀ ਸਰਕਾਰ
  • ਨੈਸ਼ਨਲ ਆਰਟੀਫੀਸ਼ਅਲ ਪੋਰਟਲ ਲਾਂਚ ਕੀਤਾ ਜਾਵੇਗਾ
  • 21,000 ਪ੍ਰਤੀ ਮਹੀਨਾ ਕਮਾਉਣ ਵਾਲਿਆਂ ਨੂੰ ਮਿਲੇਗਾ ਬੋਨਸ
  • 15 ਹਜ਼ਾਰ ਕਮਾਉਣ ਵਾਲਿਆਂ ਨੂੰ ਮਿਲੇਗੀ ਪੈਨਸ਼ਨ
  • ਕਿਸਾਨਾਂ ਲਈ ਇਨਕਮ ਸਪੋਰਟ ਦਾ ਐਲਾਨ, 2 ਹੈਕਟੇਅਰ ਖੇਤਾਂ ਵਾਲੇ ਕਿਸਾਨਾਂ ਦੇ ਖਾਤੇ ਵਿਚ ਜਾਣਗੇ ਹਰ ਸਾਲ 6 ਹਜ਼ਾਰ ਰੁਪਏ
  • ਪਸ਼ੂ-ਪਾਲਣ ਲਈ ਵੀ ਕਿਸਾਨ ਕ੍ਰੈਡਿਟ ਕਾਰਡ
  • ਪਸ਼ੂ-ਪਾਲਣ ਅਤੇ ਮੱਛੀ ਪਾਲਣ ਲਈ ਕਰਜ਼ੇ 'ਚ 2 ਫੀਸਦੀ ਦੀ ਛੋਟ
  • ਗਾਂਵਾਂ ਲਈ ਸਰਕਾਰ ਸ਼ੁਰੂ ਕਰੇਗੀ ਕਾਮਧੇਨੁ ਯੋਜਨਾ
  • ਮੁਦਰਾ ਯੋਜਨਾ ਦੇ ਤਹਿਤ ਦਿੱਤੇ ਜਾਣਗੇ 5 ਕਰੋੜ ਰੁਪਏ ਤੋਂ ਜ਼ਿਆਦਾ ਲੋਨ

  • ਫੌਜੀਆਂ ਲਈ ਸਰਕਾਰ ਨੇ ਖੋਲ੍ਹਿਆ ਖਜ਼ਾਨਾ, ਬੋਨਸ ਕੀਤਾ ਦੁੱਗਣਾ

  • ਨੌਕਰੀਪੇਸ਼ਾ ਲੋਕਾਂ ਲਈ ਖੁਸ਼ਖਬਰੀ, 21,000 ਪ੍ਰਤੀ ਮਹੀਨਾ ਕਮਾਉਣ ਵਾਲਿਆਂ ਨੂੰ ਮਿਲੇਗਾ ਬੋਨਸ
  • ਗਰੈਚੁਟੀ ਦੀ  ਹੱਦ ਨੂੰ 10 ਲੱਖ ਤੋਂ ਵਧਾ ਕੇ ਹੋਈ 20 ਲੱਖ ਰੁਪਏ
  • ਪਹਿਲੀ ਵਾਰ ਡਿਫੈਂਸ ਬਜਟ 3 ਲੱਖ ਕਰੋੜ ਦੇ ਪਾਰ, ਹਾਈ ਰਿਸਕ ਫੌਜੀਆਂ ਦੇ ਭੱਤੇ ਵਧਾਏ
  • ਹਰਿਆਣਾ 'ਚ ਦੇਸ਼ ਦਾ 22ਵਾਂ ਏਮਜ਼ ਖੁੱਲ੍ਹੇਗਾ
  • ਅਗਲੇ 5 ਸਾਲਾਂ ਵਿਚ ਤਿਆਰ ਹੋਣਗੇ 1 ਲੱਖ ਡਿਜੀਟਲ ਪਿੰਡ
  • 60 ਸਾਲ ਤੋਂ ਉੱਪਰ ਦੇ ਮਜ਼ਦੂਰਾਂ ਲਈ 3,000 ਰੁਪਏ ਪੈਨਸ਼ਨ
  • ਵਨ ਰੈਂਕ ਵਨ ਪੈਨਸ਼ਨ ਦੇ ਤਹਿਤ 35 ਹਜ਼ਾਰ ਕਰੋੜ ਦੀ ਵੰਡ      
  • 10 ਕਰੋੜ ਲੋਕਾਂ ਨੂੰ ਵੱਡਾ ਤੋਹਫਾ, ਸਾਲਾਨਾ ਮਿਲੇਗੀ 3,000 ਰੁਪਏ ਪੈਨਸ਼ਨ
  • ਮਜ਼ਦੂਰ ਦੀ ਮੌਤ 'ਤੇ 2.5 ਲੱਖ ਰੁਪਏ ਦੀ ਬਜਾਏ ਮਿਲੇਗਾ 6 ਲੱਖ ਰੁਪਏ ਮੁਆਵਜ਼ਾ
  • ਗਰਭਵਤੀ ਮਹਿਲਾ ਨੂੰ ਮਿਲੇਗੀ 26 ਹਫਤਿਆਂ ਦੀ ਮੈਟਰਨਿਟੀ ਲੀਵ
  • ਸਾਲ 2030 ਤੱਕ ਦੇਸ਼ ਦੀਆਂ ਸਾਰੀਆਂ ਨਦੀਆਂ ਨੂੰ ਸਾਫ ਕੀਤਾ ਜਾਵੇਗਾ