ਜੀ. ਈ. ਐਸ 2017 ''''ਭਾਰਤ-ਅਮਰੀਕਾ ਦੀ ਮਜਬੂਤ ਦੋਸਤੀ'''' ਦਾ ਸਬੂਤ: ਇਵਾਂਕਾ

11/22/2017 10:45:29 AM

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਲਾਹਕਾਰ ਅਤੇ ਧੀ ਇਵਾਂਕਾ ਟਰੰਪ ਦਾ ਕਹਿਣਾ ਹੈ ਕਿ ''ਭਾਰਤ-ਅਮਰੀਕਾ ਗਲੋਬਲ ਉਦਮੀ ਸਿਖਰ ਸੰਮੇਲਨ-2017'(ਜੀ. ਈ. ਐਸ) ਦੋਵਾਂ ਦੇਸ਼ਾਂ ਵਿਚਕਾਰ ''ਮਜਬੂਤ ਦੋਸਤੀ'' ਦਾ ਇਕ ਸਬੂਤ ਹੈ। ਜ਼ਿਕਰਯੋਗ ਹੈ ਕਿ ਹੈਦਰਾਬਾਦ ਵਿਚ 28 ਤੋਂ 30 ਨਵੰਬਰ ਦਰਮਿਆਨ ਹੋਣ ਵਾਲੇ ਜੀ.ਈ.ਐਸ ਵਿਚ ਇਵਾਂਕਾ ਅਧਿਕਾਰੀਆਂ ਦੇ ਇਕ ਉਚ ਪੱਧਰੀ ਅਮਰੀਕੀ ਵਫਦ, ਮਹਿਲਾ ਉਦਮੀਆਂ ਤੇ ਉਦਯੋਗਪਤੀਆਂ ਦੀ ਅਗਵਾਈ ਕਰੇਗੀ। ਇਸ 3 ਦਿਨੀਂ ਸਿਖਰ ਸੰਮੇਲਨ ਨੂੰ ਇਵਾਂਕਾ ਸੰਬੋਧਿਤ ਵੀ ਕਰੇਗੀ। ਇਸ ਸੰਮੇਲਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।
ਇਵਾਂਕਾ ਨੇ ਆਪਣੀ ਭਾਰਤ ਯਾਤਰਾ ਤੋਂ ਪਹਿਲਾਂ ਕਿਹਾ, ''ਸਿਖਰ ਸੰਮੇਲਨ ਦੀ ਥੀਮ ਪਹਿਲੀ ਵਾਰ 'ਵੁਮਨ ਫਸਰਟ ਐਂਡ ਪ੍ਰਾਸਪੇਰਿਟੀ ਫਾਰ ਆਲ' ਹੈ। ਜੋ ਪ੍ਰਸ਼ਾਸਨ ਦੇ ਉਸ ਸਿਧਾਂਤ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਦੋਂ ਔਰਤਾਂ ਆਰਥਿਕ ਰੂਪ ਤੋਂ ਸ਼ਕਤੀਸ਼ਾਲੀ ਹੋਣਗੀਆਂ ਤਾਂ ਹੀ ਉਨ੍ਹਾਂ ਦਾ ਭਾਈਚਾਰਾ ਅਤੇ ਦੇਸ਼ ਕਾਮਯਾਬ ਹੋਵੇਗਾ।'' ਸਿਖਰ ਸੰਮੇਲਨ ਵਿਚ 170 ਦੇਸ਼ਾਂ ਦੇ 1500 ਉਦਯੋਗਪਤੀ ਹਿੱਸਾ ਲੈਣਗੇ। ਇਨ੍ਹਾਂ ਵਿਚੋਂ ਕਰੀਬ 350 ਪ੍ਰਤੀਭਾਗੀ ਅਮਰੀਕਾ ਦੇ ਹੋਣਗੇ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀ ਹਨ। ਇਵਾਂਕਾ ਨੇ ਕਿਹਾ ਕਿ ਮੈਂ ਯਾਤਰਾ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਾਂ। ਉਨ੍ਹਾਂ ਕਿਹਾ ਕਿ ਭਾਰਤ, ਅਮਰੀਕਾ ਦਾ ਇਕ ''ਮਹਾਨ ਦੋਸਤ ਅਤੇ ਸਾਂਝੀਦਾਰ'' ਹੈ। ਸਹਿਯੋਗ ਦਾ ਟੀਚਾ ਸਾਂਝਾ ਆਰਥਿਕ ਵਿਕਾਸ ਅਤੇ ਸੁਰੱਖਿਆ ਸਾਂਝੇਦਾਰੀ ਹੈ।