ਇੰਡੀਅਨ ਓਵਰਸੀਜ਼ ਕਾਂਗਰਸ ਦੀ ਜਰਮਨੀ ਇਕਾਈ ਦਾ ਕਿਸਾਨਾਂ ਨੂੰ ਦੇਵੇਗੀ 1 ਕਰੋੜ ਦੀ ਮਦਦ

12/02/2020 1:53:42 AM

ਨਵੀਂ ਦਿੱਲੀ - ਇੰਡੀਅਨ ਓਵਰਸੀਜ਼ ਕਾਂਗਰਸ ਦੀ ਜਰਮਨੀ ਇਕਾਈ ਨੇ ਕਿਸਾਨਾਂ ਦੀ ਮਦਦ ਲਈ 1 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ। ਇੰਡੀਅਨ ਓਵਰਸੀਜ਼ ਕਾਂਗਰਸ-ਜਰਮਨੀ ਦੇ ਪ੍ਰੈਜ਼ੀਡੈਂਟ ਪ੍ਰਮੋਦ ਕੁਮਾਰ  ਵਲੋਂ ਮੰਗਲਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਬੈਠਕ ਕੀਤੀ ਗਈ। ਇਸ 'ਚ ਇਹ ਵਿਚਾਰ ਕੀਤਾ ਗਿਆ ਕਿ ਕਿਸਾਨਾਂ ਦੀ ਮਦਦ ਅਸੀਂ ਕਿਵੇਂ ਕਰ ਸਕਦੇ ਹਾਂ।  ਅਜਿਹੇ 'ਚ ਅਸੀਂ ਮੈਡਿਡਲ ਅਤੇ ਐਜੁਕੇਸ਼ਨ ਵਰਗੀਆਂ ਸਹੂਲਤਾਂ ਲਈ ਉਨ੍ਹਾਂ ਨੂੰ ਇੱਕ ਕਰੋੜ ਦੀ ਮਦਦ ਦੇਣ ਦਾ ਫੈਸਲਾ ਲਿਆ ਹੈ।

ਦੱਸ ਦਈਏ ਕਿ ਭਾਰਤ ਦੇ ਵੱਡੇ ਹਿੱਸੇ, ਖਾਸਤੌਰ 'ਤੇ ਹਰਿਆਣਾ ਪੰਜਾਬ 'ਚ ਕਿਸਾਨ ਇਨ੍ਹਾਂ ਦਿਨਾਂ ਅੰਦੋਲਨ ਕਰ ਰਹੇ ਹਨ। ਕੇਂਦਰ ਸਰਕਾਰ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਲੈ ਕੇ ਆਈ ਹੈ, ਜਿਨ੍ਹਾਂ 'ਚ ਸਰਕਾਰੀ ਮੰਡੀਆਂ ਦੇ ਬਾਹਰ ਖਰੀਦ, ਠੇਕੇ ਦੀ ਖੇਤੀ ਨੂੰ ਮਨਜ਼ੂਰੀ ਅਤੇ ਕਈ ਅਨਾਜ ਅਤੇ ਦਾਲਾਂ ਦੀ ਭੰਡਾਰ ਸੀਮਾ ਖ਼ਤਮ ਕਰਨ ਸਮੇਤ ਕਈ ਪ੍ਰਬੰਧ ਕੀਤੇ ਗਏ ਹਨ। ਇਸ ਨੂੰ ਲੈ ਕੇ ਕਿਸਾਨ ਜੂਨ ਤੋਂ ਹੀ ਅੰਦੋਲਨ ਕਰ ਰਹੇ ਹਨ। ਕਿਸਾਨਾਂ ਨੇ ਹਾਲ ਹੀ 'ਚ ਦਿੱਲੀ ਚਲੋ ਦਾ ਨਾਅਰਾ ਦਿੱਤਾ ਹੈ। ਜਿਸ ਤੋਂ ਬਾਅਦ 26 ਨਵੰਬਰ ਨੂੰ ਕਿਸਾਨ ਪੰਜਾਬ ਹਰਿਆਣਾ ਤੋਂ ਦਿੱਲੀ  ਵੱਲ ਕੂਚ ਕੀਤੇ। ਫਿਲਹਾਲ ਕਿਸਾਨ ਸਿੰਘੂ ਬਾਰਡਰ 'ਤੇ ਡਟੇ ਹੋਏ ਹਨ। ਕਿਸਾਨ ਸੰਗਠਨਾਂ ਅਤੇ ਸਰਕਾਰ ਵਿਚਾਲੇ ਗੱਲਬਾਤ ਵੀ ਹੋ ਰਹੀ ਹੈ ਪਰ ਅਜੇ ਕੋਈ ਨਤੀਜਾ ਨਹੀਂ ਨਿਕਲਦਾ ਵਿੱਖ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜ਼ਮੀਨਾਂ ਅਤੇ ਮੰਡੀ ਸਿਸਟਮ ਨੂੰ ਵੱਡੇ ਕਾਰੋਬਾਰੀਆਂ ਨੂੰ ਸੌਂਪ ਰਹੀ ਹੈ, ਜੋ ਸਾਨੂੰ ਬਰਬਾਦ ਕਰ ਦੇਵੇਗਾ। ਅਜਿਹੇ 'ਚ ਇਨ੍ਹਾਂ ਨੂੰ ਤੁਰੰਤ ਵਾਪਸ ਲਿਆ ਜਾਵੇ।


Inder Prajapati

Content Editor

Related News