ਜਰਮਨ ਸ਼ੈੱਫਰਡ ਨੇ ਔਰਤ ਦੇ ਗੁਪਤ ਅੰਗਾਂ ''ਤੇ ਵੱਢਿਆ, ਨੌਬਤ ਸਰਜਰੀ ਤੱਕ ਪਹੁੰਚੀ

11/18/2018 12:26:56 AM

ਨਵੀਂ ਦਿੱਲੀ - ਕਨਾਟ ਪਲੇਸ ਸਥਿਤ ਵਾਈ. ਐੱਮ. ਸੀ. ਏ. ਦੇ (ਸਟਾਫ ਫਲੈਟਸ) ਕੰਪਲੈਕਸ 'ਚ ਇਕ ਮਹਿਲਾ ਨੂੰ ਇਕ ਜਰਮਨ ਸ਼ੈੱਫਰਡ ਕੁੱਤੇ ਨੇ ਗੁਪਤ ਅੰਗਾਂ 'ਤੇ ਇੰਨੀ ਬੁਰੀ ਤਰ੍ਹਾਂ ਵੱਢਿਆ ਕਿ ਡੇਢ ਮਹੀਨੇ ਬਾਅਦ ਵੀ ਜ਼ਖਮ ਨਹੀਂ ਭਰੇ ਹਨ, ਸਗੋਂ ਨੌਬਤ ਸਰਜਰੀ ਦੀ ਆ ਪਹੁੰਚੀ ਹੈ। ਅਜਿਹੇ 'ਚ ਉਨ੍ਹਾਂ ਦੀ ਸ਼ਿਕਾਇਤ ਤੋਂ ਡੇਢ ਮਹੀਨੇ ਬਾਅਦ ਕਨਾਟ ਪਲੇਸ ਪੁਲਸ ਨੇ ਕੁੱਤਾ ਮਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।
ਔਰਤ ਦਾ ਦੋਸ਼ ਹੈ ਕਿ ਉਹ ਕੁੱਤੇ ਦੇ ਕੱਟਣ ਨਾਲ ਆਏ ਜ਼ਖਮਾਂ ਦਾ ਇਲਾਜ ਕਰਨ ਦੇ ਨਾਲ-ਨਾਲ ਇਨਸਾਫ ਲਈ ਵੀ ਜੂਝਦੀ ਰਹੀ ਪਰ ਕੁੱਤਾ ਮਾਲਕ ਖਿਲਾਫ ਪੁਲਸ ਨੇ ਤੁਰੰਤ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਇਕ ਪੁਲਸ ਅਧਿਕਾਰੀ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ। ਇਸ ਬਾਰੇ ਜਾਨਵਰ ਨੂੰ ਪਾਲਣ 'ਚ ਲਾਪਰਵਾਹੀ ਵਰਤਣ ਦੀਆਂ ਧਾਰਾਵਾਂ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਘਟਨਾ ਤੋਂ ਬਾਅਦ ਐੱਮ. ਐੱਲ. ਸੀ. ਨਹੀਂ ਬਣਵਾਈ। ਉਸ ਦੌਰਾਨ ਦੋਵੇਂ ਪੱਖ ਸਮਝੌਤਾ ਕਰਨ ਦੀ ਗੱਲ ਕਰ ਰਹੇ ਸਨ, ਇਸ ਲਈ ਮਾਮਲਾ ਪੁਲਸ ਨੇ ਵਿਚਾਰ ਅਧੀਨ ਰੱਖਿਆ ਸੀ। ਔਰਤ ਨੇ ਮੁੜ ਸ਼ਿਕਾਇਤ ਦਰਜ ਕਰਵਾਈ ਤਾਂ ਬੀਤੇ ਸ਼ੁੱਕਰਵਾਰ ਨੂੰ ਕੇਸ ਦਰਜ ਕਰ ਲਿਆ। ਦੋਸ਼ਾਂ ਦੀ ਜਾਂਚ ਜਾਰੀ ਹੈ।
ਪੀੜਤ ਔਰਤ ਸਰਕਾਰੀ ਅਹੁਦੇ 'ਤੇ ਤਾਇਨਾਤ ਹੈ ਅਤੇ ਸਾਊਥ ਦਿੱਲੀ 'ਚ ਰਹਿੰਦੀ ਹੈ। 27 ਸਤੰਬਰ ਨੂੰ ਵਾਈ. ਐੱਮ. ਸੀ. ਏ. ਸਟਾਫ ਫਲੈਟਸ 'ਚ ਉਸਦਾ ਬੇਟਾ ਟਿਊਸ਼ਨ ਪੜ੍ਹਨ ਗਿਆ ਸੀ। ਉਹ ਬੇਟੇ ਨੂੰ ਲੈਣ ਗਈ ਸੀ। ਦੋਸ਼ ਹੈ ਕਿ ਉਥੇ ਇਕ ਪਾਲਤੂ ਜਰਮਨ ਸ਼ੈੱਫਰਡ ਡਾਗ ਨੇ ਉਸ ਦੇ ਗੁਪਤ ਅੰਗਾਂ 'ਤੇ ਬੁਰੀ ਤਰ੍ਹਾਂ ਵੱਢਿਆ ਸੀ ਅਤੇ ਉਸ ਨੂੰ ਕਾਫੀ ਸੱਟਾਂ ਵੀ ਲੱਗੀਆਂ। ਉਹ ਰੋ ਰਹੀ ਸੀ। ਦੋਸ਼ ਹੈ ਕਿ ਉਸ ਸਮੇਂ ਕੁੱਤੇ ਨੂੰ ਪਾਲਣ ਵਾਲੇ ਪਰਿਵਾਰ ਨੇ ਉਸ ਨੂੰ ਡਾਂਟਣਾ ਸ਼ੁਰੂ ਕਰ ਦਿੱਤਾ। ਉਸ '