ਗਹਿਲੋਤ ਦੀ PM ਨੂੰ ਚਿੱਠੀ, ਰਾਜਸਥਾਨੀ ਭਾਸ਼ਾ ਨੂੰ ਸੰਵਿਧਾਨ ''ਚ ਸ਼ਾਮਲ ਕਰਨ ਦੀ ਅਪੀਲ

09/12/2019 10:48:35 PM

ਜੈਪੁਰ— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖ ਕੇ ਰਾਜਸਥਾਨੀ ਭਾਸ਼ਾ ਨੂੰ ਸੰਵਿਧਾਨ ਦੀ 8ਵੀਂ ਅਨੁਸੂਚੀ 'ਚ ਸ਼ਾਮਲ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸੀ.ਐੱਮ. ਗਹਿਲੋਤ ਨੇ ਇਸ ਨੂੰ ਸੰਵਿਧਾਨਕ ਮਾਨਤਾ ਦੇਣ ਦੀ ਵੀ ਮੰਗ ਕੀਤੀ ਹੈ।
ਮੁੱਖ ਮੰਤਰੀ ਗਹਿਲੋਤ ਨੇ ਆਪਣੇ ਪੱਤਰ 'ਚ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਰਾਜਸਥਾਨ ਵਿਧਾਨ ਸਭਾ ਨੇ ਸਰਬ ਸਹਿਮਤੀ ਨਾਲ ਸੰਕਲਪ ਪਾਸ ਕਰ ਕੇਂਦਰ ਨੂੰ ਭੇਜਿਆ ਸੀ। ਗਹਿਲੋਤ ਨੇ ਪੱਤਰ ਲਿਖ ਕੇ ਰਾਜਧਾਨੀ ਭਾਸ਼ਾ ਦੇ ਇਤਿਹਾਸ ਬਾਰੇ ਕਰੀਬ 1000 ਈ. ਤੋਂ 1580 ਤਕ 1500 ਈ. ਦੇ ਕਾਲਖੰਡ ਨੂੰ ਧਿਆਨ 'ਚ ਰੱਖ ਕੇ ਗੁਜਰਾਤੀ ਭਾਸ਼ਾ ਤੇ ਸਾਹਿਤ ਦੇ ਗਿਆਨੀ ਸਵਰਗੀ ਸ਼੍ਰੀ ਝਵੇਰਚੰਦ ਮੇਘਾਨੀ ਨੇ ਵੀ ਲਿਖਿਆ ਹੈ ਕਿ ਰਾਜਸਥਾਨੀ ਵਿਆਪਕ ਬੋਲਚਾਲ ਦੀ ਭਾਸ਼ਾ ਹੈ।

Inder Prajapati

This news is Content Editor Inder Prajapati