ਗਾਜ਼ਾ ’ਚ ਟਕਰਾਅ ਗੰਭੀਰ ਚਿੰਤਾ ਦਾ ਵਿਸ਼ਾ : ਜੈਸ਼ੰਕਰ

02/28/2024 10:50:41 AM

ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਗਾਜ਼ਾ ’ਚ ਸੰਘਰਸ਼ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਤੋਂ ਪੈਦਾ ਹੋਏ ਮਾਨਵਤਾਵਾਦੀ ਸੰਕਟ ਦੇ ਸਥਾਈ ਹੱਲ ਦੀ ਲੋੜ ਹੈ। ਨਾਲ ਹੀ ਉਨ੍ਹਾਂ ਨੇ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ’ਤੇ ਕੀਤੇ ਗਏ ਅੱਤਵਾਦੀ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ‘ਅੱਤਵਾਦ ਅਤੇ ਬੰਧਕ ਬਣਾਉਣਾ’ ਅਸਵੀਕਾਰਨਯੋਗ ਹੈ।
ਵਿਦੇਸ਼ ਮੰਤਰੀ ਨੇ ਜਨੇਵਾ ਵਿਚ ਆਯੋਜਿਤ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 55ਵੇਂ ਸੈਸ਼ਨ ਵਿਚ ਆਪਣੇ ਡਿਜੀਟਲ ਬਿਆਨ ਵਿਚ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਟਕਰਾਅ ਨਾਲ ਪੈਦਾ ਹੋਣ ਵਾਲੇ ਮਾਨਵਤਾਵਾਦੀ ਸੰਕਟਾਂ ਲਈ ਇਕ ਸਥਾਈ ਹੱਲ ਦੀ ਲੋੜ ਹੁੰਦੀ ਹੈ, ਜੋ ਸਭ ਤੋਂ ਵਧ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਦੇਵੇ। ਉਨ੍ਹਾਂ ਭਾਰਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਥਿਤੀ ਨੂੰ ਵੀ ਦੁਹਰਾਇਆ ਕਿ ਫਲਸਤੀਨ ਮੁੱਦੇ ਦਾ ਦੋ-ਰਾਜ ਹੱਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਸੰਘਰਸ਼ ਖੇਤਰ ਦੇ ਅੰਦਰ ਜਾਂ ਬਾਹਰ ਨਾ ਫੈਲੇ।

Aarti dhillon

This news is Content Editor Aarti dhillon