ਸ਼ਰਧਾਲੂਆਂ ਦੀ ਗੈਰ-ਮੌਜੂਦਗੀ ਦੇ ਖੱਲ੍ਹਣਗੇ ਯਮੁਨੋਤਰੀ, ਗੰਗੋਤਰੀ ਦੇ ਕਿਵਾੜ

05/13/2021 6:18:52 PM

ਉੱਤਰਕਾਸ਼ੀ (ਭਾਸ਼ਾ)— ਕੋਵਿਡ-19 ਦੇ ਵੱਧਦੇ ਕਹਿਰ ਦਰਮਿਆਨ ਵਿਸ਼ਵ ਪ੍ਰਸਿੱਧ ਹਿਮਾਲਿਆ ਧਾਮ ਯਮੁਨੋਤਰੀ ਅਤੇ ਗੰਗੋਤਰੀ ਦੇ ਕਿਵਾੜ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬਿਨਾਂ ਸ਼ਰਧਾਲੂਆਂ ਦੀ ਮੌਜੂਦਗੀ ਵਿਚ ਖੁੱਲ੍ਹਣਗੇ। ਕੋਰੋਨਾ ਵਾਇਰਸ ਦੇ ਚੱਲਦੇ ਅਜਿਹਾ ਲਗਾਤਾਰ ਦੂਜੀ ਵਾਰ ਹੋ ਰਿਹਾ ਹੈ। ਪਿਛਲੇ ਸਾਲ ਵੀ ਕਿਵਾੜ ਖੋਲ੍ਹਣ ਮੌਕੇ ਸਿਰਫ ਪੁਜਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਹੀ ਮੌਜੂਦ ਰਹੇ ਸਨ। ਓਧਰ ਉੱਤਰਾਖੰਡ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਉੱਤਰਕਾਸ਼ੀ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਹਾਂ ਧਾਮਾਂ ਦੇ ਕਿਵਾੜ ਖੋਲ੍ਹਣ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਹਨ। 

ਗੰਗੋਤਰੀ ਮੰਦਰ ਕਮੇਟੀ ਦੇ ਸਹਿ ਸਕੱਤਰ ਰਾਜੇਸ਼ ਸੇਮਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਯਮੁਨੋਤਰੀ ਧਾਮ ਦੇ ਕਿਵਾੜ ਅਤੇ ਉਸ ਦੇ ਅਗਲੇ ਦਿਨ ਸ਼ਨੀਵਾਰ ਸਵੇਰੇ ਗੰਗੋਤਰੀ ਧਾਮ ਦੇ ਕਿਵਾੜ ਪੁਜਾਰੀਆਂ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਖੋਲ੍ਹੇ ਜਾਣਗੇ। ਸ਼ੁੱਕਰਵਾਰ ਦੁਪਹਿਰ ਸ਼ੁੱਭ ਮਹੂਰਤ ਵਿਚ ਯਮੁਨੋਤਰੀ ਧਾਮ ਦੇ ਕਿਵਾੜ ਸਵਾ 12 ਵਜੇ ਖੁੱਲ੍ਹਣਗੇ, ਉੱਥੇ ਹੀ 15 ਮਈ ਸ਼ਨੀਵਾਰ ਦੀ ਸਵੇੇਰੇ 7:31 ਮਿੰਟ ’ਤੇ ਗੰਗੋਤਰੀ ਦੇ ਕਿਵਾੜ ਖੁੱਲ੍ਹਣਗੇ। 

ਜ਼ਿਲ੍ਹਾ ਅਧਿਕਾਰੀ ਮਯੂਰ ਦੀਕਸ਼ਿਤ ਨੇ ਦੱਸਿਆ ਕਿ ਸਰਕਾਰ ਵਲੋਂ ਦੋਹਾਂ ਧਾਮਾਂ ਲਈ ਜਾਰੀ ਕੀਤੀ ਗਈ ਐੱਸ. ਓ. ਪੀ. ਤਹਿਤ ਹੀ ਗੰਗੋਤਰੀ ਅਤੇ ਯਮੁਨੋਤਰੀ ਦੇ ਕਿਵਾੜ ਖੋਲ੍ਹੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਧਾਮਾਂ ਵਿਚ ਆਲੇ-ਦੁਆਲੇ ਦੇ ਪਿੰਡਾਂ ਤੋਂ ਵੀ ਕੋਈ ਧਾਮ ਵਿਚ ਐਂਟਰੀ ਨਹੀਂ ਕਰ ਸਕੇਗਾ। ਕੋਰੋਨਾ ਲਾਗ ਦੀ ਗੰਭੀਰਤਾ ਨੂੰ ਵੇਖਦੇ ਹੋਏ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ 29 ਅਪੈ੍ਰਲ ਨੂੰ ਚਾਰ ਧਾਮ ਯਾਤਰਾ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਧਾਮਾਂ ਦੇ ਕਿਵਾੜ ਨੀਅਤ ਸਮੇਂ ’ਤੇ ਖੁੱਲ੍ਹਣਗੇ ਪਰ ਉਨ੍ਹਾਂ ’ਚ ਪੂਜਾ ਪਾਠ ਸਿਰਫ਼ ਪੁਜਾਰੀ ਹੀ ਕਰਨਗੇ।

Tanu

This news is Content Editor Tanu