30 ਅਪ੍ਰੈਲ ਨੂੰ ਖੁੱਲ੍ਹਣਗੇ ਬਦਰੀਨਾਥ ਧਾਮ ਦੇ ਕਿਵਾੜ

01/29/2020 6:01:46 PM

ਦੇਹਰਾਦੂਨ—ਉਤਰਾਂਖੰਡ ਦੇ ਉੱਚੇ ਹਿਮਲਿਆਂ ਖੇਤਰਾਂ 'ਚ ਸਥਿਤ ਪ੍ਰਸਿੱਧ ਧਾਮ ਬਦਰੀਨਾਥ ਦੇ ਕਿਵਾੜ ਛੇ ਮਹੀਨਿਆਂ ਦੀਆਂ ਸਰਦ ਰੁੱਤ ਦੀਆਂ ਛੁੱਟੀਆਂ ਤੋਂ ਬਾਅਦ ਇਸ ਸਾਲ 30 ਅਪ੍ਰੈਲ ਨੂੰ ਸ਼ਰਧਾਲੂਆਂ ਲਈ ਫਿਰ ਤੋਂ ਖੋਲ ਦਿੱਤੇ ਜਾਣਗੇ। ਸ਼੍ਰੀ ਬਦਰੀਨਾਥ ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਮੋਹਨ ਪ੍ਰਸਾਦ ਥਪਲਿਆਲ ਨੇ ਦੱਸਿਆ ਹੈ ਕਿ ਮੰਦਰ ਦੇ ਕਿਵਾੜ ਪੂਜਾ ਕਰਨ ਤੋਂ ਬਾਅਦ 30 ਅਪ੍ਰੈਲ ਨੂੰ ਸਵੇਰਸਾਰ ਸਾਢੇ ਚਾਰ ਵਜੇ ਸ਼ਰਧਾਲੂਆਂ ਲਈ ਖੋਲ ਦਿੱਤੇ ਜਾਣਗੇ। ਉਨ੍ਹਾਂ ਨੇ ਦੱਸਿਆ ਹੈ ਕਿ ਚਮੋਲੀ ਜ਼ਿਲੇ 'ਚ ਸਥਿਤ ਭਗਵਾਨ ਵਿਸ਼ਣੂ ਦੇ ਇਸ ਧਾਮ ਦੇ ਕਪਾਟ ਖੋਲਣ ਦੀ ਤਾਰੀਕ ਅਤੇ ਸਮਾਂ ਬਸੰਤ ਪੰਚਮੀ 'ਤੇ ਬੁੱਧਵਾਰ ਨੂੰ ਟਿਹਰੀ ਸ਼ਾਹੀ ਪਰਿਵਾਰ ਦੇ ਪੁਜਾਰੀ ਆਚਾਰੀਆਂ ਕ੍ਰਿਸ਼ਣ ਪ੍ਰਸਾਦ ਉਨਿਆਲ ਅਤੇ ਸੰਪੂਰਨੰਦ ਜੋਸ਼ੀ ਨੇ ਕੱਢਿਆ।

ਗੜਵਾਲ ਹਿਮਾਲਿਆ ਦੇ ਚਾਰ ਧਾਮਾਂ ਦੇ ਨਾਂ ਨਾਲ ਮਸ਼ਹੂਰ ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਸਰਦੀਆਂ 'ਚ ਭਾਰੀ ਬਰਫਬਾਰੀ ਅਤੇ ਭਿਆਨਕ ਠੰਡ ਦੀ ਚਪੇਟ 'ਚ ਰਹਿਣ ਕਾਰਨ ਉਨ੍ਹਾਂ ਦੇ ਕਿਵਾੜ ਹਰ ਸਾਲ ਅਕਤੂਬਰ-ਨਵੰਬਰ ਮਹੀਨੇ 'ਚ ਬੰਦ ਕਰ ਦਿੱਤੇ ਜਾਂਦੇ ਹਨ, ਜੋ ਅਗਲੇ ਸਾਲ ਦੋਬਾਰਾ ਅਪ੍ਰੈਲ-ਮਈ ਮਹੀਨੇ 'ਚ ਸ਼ਰਧਾਲੂਆਂ ਲਈ ਖੋਲ ਦਿੱਤੇ ਜਾਂਦੇ ਹਨ। ਉਤਰਕਾਂਸ਼ੀ ਜ਼ਿਲੇ 'ਚ ਸਥਿਤ ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਿਵਾੜ ਜਿੱਥੇ ਹਰ ਸਾਲ ਅਕਸ਼ੇ ਤ੍ਰਿਤੀਏ 'ਤੇ ਖੋਲ੍ਹੇ ਜਾਂਦੇ ਹਨ ਉੱਥੇ ਰੁਦਰਪ੍ਰਯਾਗ ਜ਼ਿਲੇ 'ਚ ਸਥਿਤ ਕੇਦਾਰਨਾਥ ਮੰਦਰ ਦੇ ਕਿਵਾੜ ਖੋਲੇ ਜਾਣ ਦਾ ਸਮਾਂ ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਕੱਢਿਆ ਜਾਂਦਾ ਹੈ।

Iqbalkaur

This news is Content Editor Iqbalkaur