ਹੁਣ ਛੱਤੀਸਗੜ੍ਹ ਦੀ ਪੇਪਰ ਮਿੱਲ 'ਚ ਗੈਸ ਲੀਕ ਹੋਣ ਕਾਰਨ ਝੁਲਸੇ 7 ਮਜ਼ਦੂਰ

05/07/2020 6:10:04 PM

ਰਾਏਗੜ੍ਹ-ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ 'ਚ ਅੱਜ ਭਾਵ ਵੀਰਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਥੇ ਪੇਪਰ ਮਿੱਲ 'ਚ ਕਲੋਰੀਨ ਗੈਸ ਪਾਈਪ ਲਾਈਨ ਫੱਟਣ ਕਾਰਨ 7 ਮਜ਼ਦੂਰ ਝੁਲਸ ਗਏ। ਮਜ਼ਦੂਰਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਣਯੋਗ ਹੈ ਕਿ ਇਹ ਹਾਦਸਾ ਅੱਜ ਭਾਵ ਵੀਰਵਾਰ ਦੁਪਹਿਰ ਲਗਭਗ 2 ਵਜੇ ਵਾਪਰਿਆ।

ਰਾਏਗੜ੍ਹ ਪੁਲਸ ਮੁਤਾਬਕ ਪੁਸੌਰ ਦੇ ਤੇਤਲਾ ਪਿੰਡ 'ਚ ਸਥਿਤ ਸ਼ਕਤੀ ਪੇਪਰ ਮਿੱਲ 'ਚ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਸਾਰੇ ਮਜ਼ਦੂਰ ਮਿੱਲ 'ਚ ਸਥਿਤ ਇਕ ਗੈਸ ਟੈਂਕ ਦੀ ਸਫਾਈ ਕਰ ਰਹੇ ਸੀ। ਇਸ ਦੌਰਾਨ ਉੱਥੇ ਜ਼ਹਿਰੀਲੀ ਗੈਸ ਲੀਕ ਹੋਣ ਲੱਗੀ। ਟੈਂਕ ਦੇ ਬਾਹਰ ਮੌਜੂਦ ਲੋਕਾਂ ਨੇ ਉੱਥੋ ਭੱਜ ਕੇ ਆਪਣੀ ਜਾਨ ਬਚਾਈ ਪਰ ਜੋ ਲੋਕ ਟੈਂਕ ਦੇ ਅੰਦਰ ਸੀ, ਉਹ ਬੇਹੋਸ਼ ਹੋ ਗਏ। ਇਸ ਤੋਂ ਬਾਅਦ 'ਚ ਕੁਝ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਦੱਸਿਆ ਜਾਂਦਾ ਹੈ ਕਿ 3 ਮਜ਼ਦੂਰਾਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਰਾਏਪੁਰ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਦੂਜਿਆ 4 ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਖਮੀਆਂ ਦਾ ਹਾਲ ਜਾਣਨ ਲਈ ਰਾਏਗੜ੍ਹ ਦੇ ਕੁਲੈਕਟਰ ਅਤੇ ਐੱਸ.ਪੀ. ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸਥਿਤ ਇਕ ਰਸਾਇਣਿਕ ਪਲਾਂਟ 'ਚੋਂ ਅੱਜ ਭਾਵ ਵੀਰਵਾਰ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਭਿਆਨਕ ਹਾਦਸਾ ਵਾਪਸ ਗਿਆ। ਹਾਦਸੇ ਦੌਰਾਨ ਸਾਹ ਘੁੱਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ ਸੈਕੜੇ ਲੋਕ ਹਸਪਤਾਲ 'ਚ ਭਰਤੀ ਹਨ। 


Iqbalkaur

Content Editor

Related News