ਕੂੜਾ ਮੁਕਤ ਸ਼ਹਿਰਾਂ ਦੀ ਰੇਟਿੰਗ ਜਾਰੀ, ਜਾਣੋ ਸਥਿਤੀ

05/19/2020 7:33:27 PM

ਨਵੀਂ ਦਿੱਲੀ-ਸਰਕਾਰ ਨੇ ਅੱਜ ਭਾਵ ਮੰਗਲਵਾਰ ਨੂੰ ਕੂੜਾ ਕਰਕਟ ਪ੍ਰਬੰਧਨ ਦੇ ਲਈ ਸ਼ਹਿਰਾਂ ਦੀ ਰੇਟਿੰਗ ਜਾਰੀ ਕੀਤੀ ਹੈ। ਦੱਸਣਯੋਗ ਹੈ ਕਿ ਕੂੜਾ ਮੁਕਤ 6 ਸ਼ਹਿਰਾਂ ਨੂੰ 'ਫਾਈਵ ਸਟਾਰ' ਰੇਟਿੰਗ ਮਿਲੀ ਹੈ। ਇਨ੍ਹਾਂ 'ਚ ਛੱਤੀਸਗੜ੍ਹ (ਅੰਬਿਕਾਪੁਰ) ਅਤੇ ਮੱਧ ਪ੍ਰਦੇਸ਼ ਦੇ ਇੰਦੌਰ ਸਮੇਤ 6 ਸ਼ਹਿਰਾਂ ਨੂੰ 'ਕੂੜਾ ਮੁਕਤ ਫਾਈਵ ਸਟਾਰ ਸ਼ਹਿਰ' ਐਲਾਨ ਕੀਤਾ ਗਿਆ ਹੈ। ਕੇਂਦਰ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ 'ਚ ਸਵੱਛ ਭਾਰਤ ਮਿਸ਼ਨ 'ਸਭ ਤੋਂ ਵੱਡੀ ਤਾਕਤ' ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੂੜਾ ਮੁਕਤ ਸ਼ਹਿਰਾਂ ਦੀ ਸਟਾਰ ਰੇਟਿੰਗ ਦੇ ਨਤੀਜਿਆਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਕੁੱਲ 141 ਸ਼ਹਿਰਾਂ ਦੀ ਰੇਟਿੰਗ ਹੋਈ ਹੈ, ਜਿਨ੍ਹਾਂ 'ਚੋਂ 6 ਨੂੰ 'ਫਾਈਵ ਸਟਾਰ', 65 ਨੂੰ 'ਤਿੰਨ ਸਟਾਰ' ਅਤੇ 70 ਨੂੰ 'ਇਕ ਸਟਾਰ' ਮਿਲਿਆ ਹੈ। 

ਅੰਬਿਕਾਪੁਰ ਅਤੇ ਇੰਦੌਰ ਤੋਂ ਇਲਾਵਾ ਗੁਜਰਾਤ ਦੇ ਰਾਜਕੋਟ ਅਤੇ ਸੂਰਤ, ਕਰਨਾਟਕ ਦੇ ਮੈਸੂਰ ਅਤੇ ਮਹਾਰਾਸ਼ਟਰ ਦੇ ਨਵੀਂ ਮੁੰਬਈ ਨੂੰ ਵੀ 5 ਸਟਾਰ ਰੇਟਿੰਗ ਮਿਲੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਵੀਂ ਦਿੱਲੀ, ਕਰਨਾਲ, ਚੰਡੀਗੜ੍ਹ, ਆਂਧਰਾ ਪ੍ਰਦੇਸ਼ ਦਾ ਤਿਰੂਪਤੀ, ਵਿਜੈਵਾੜਾ, ਛੱਤੀਸਗੜ੍ਹ ਦਾ ਭਿਲਾਈ ਨਗਰ ਅਤੇ ਗੁਜਰਾਤ ਦਾ ਅਹਿਮਦਾਬਾਦ, ਮੱਧ ਪ੍ਰਦੇਸ਼ ਦਾ ਭੋਪਾਲ ਅਤੇ ਝਾਰਖੰਡ ਦਾ ਜਮਸ਼ੇਦਪੁਰ 'ਤਿੰਨ ਸਟਾਰ' ਕੂੜਾ ਮੁਕਤ ਰੇਟਿੰਗ ਵਾਲੇ ਸ਼ਹਿਰਾਂ 'ਚ ਹਨ।  ਇਸ ਦੇ ਨਾਲ ਹੀ ਦਿੱਲੀ ਛਾਉਣੀ, ਰੋਹਤਕ (ਹਰਿਆਣਾ) ਗਵਾਲੀਅਰ, ਵਡੋਦਰਾ, ਭਾਵਨਗਰ ਉਨ੍ਹਾਂ ਸ਼ਹਿਰਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਕੂੜਾ ਮੁਕਤ ਹੋਣ ਦੇ ਸਬੰਧ 'ਚ 'ਇਕ ਸਟਾਰ' ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਕੋਵਿਡ-19 ਸੰਕਟ ਦੇ ਕਾਰਨ ਸਫਾਈ ਅਤੇ ਪ੍ਰਭਾਵਸ਼ਾਲੀ ਠੋਸ ਕੂੜਾ ਪ੍ਰਬੰਧਨ ਮਹੱਤਵਪੂਰਨ ਹੈ।  

PunjabKesari

ਕੇਂਦਰੀ ਮੰਤਰੀ ਪੁਰੀ ਨੇ ਟਵੀਟ ਕਰਦੇ ਹੋਏ ਕੂੜਾ ਮੁਕਤ ਸ਼ਹਿਰਾਂ ਦੇ ਨਤੀਜੇ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਸਟਾਰ ਰੇਟਿੰਗ ਪ੍ਰੋਟੋਕਾਲ 2018 'ਚ ਲਾਂਚ ਕੀਤਾ ਗਿਆ ਸੀ, ਤਾਂ ਕਿ ਅਜਿਹੇ ਮੈਕੇਨਿਜ਼ਮ ਦੀ ਸਥਾਪਨਾ ਕੀਤੀ ਜਾ ਸਕੇ, ਜਿਸ ਤੋਂ ਸ਼ਹਿਰ ਸਭ ਤੋਂ ਵੱਧ ਸਫਾਈ ਦੇ ਨਾਲ ਕੂੜਾ ਮੁਕਤ ਸ਼ਹਿਰ ਦਾ ਸਟੇਟਸ ਹਾਸਲ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਸ ਤੋਂ ਸਾਰੇ ਸ਼ਹਿਰ ਭਵਿੱਖ 'ਚ ਆਪਣੀ ਰੇਟਿੰਗ ਸੁਧਾਰਨ ਦੀ ਕੋਸ਼ਿਸ ਦੇ ਲਈ ਪ੍ਰੇਰਿਤ ਹੋਣਗੇ।


Iqbalkaur

Content Editor

Related News