ਗੈਂਗਸਟਰ ਸੁੱਖ ਬਿਕਰੀਵਾਲ ਦਿੱਲੀ ਹਵਾਈ ਅੱਡੇ ਤੋਂ ਗਿ੍ਰਫ਼ਤਾਰ, ਦੁਬਈ ਤੋਂ ਕੀਤਾ ਗਿਆ ‘ਡਿਪੋਰਟ’

12/31/2020 10:43:33 AM

ਨਵੀਂ ਦਿੱਲੀ— ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਸੁੱਖ ਬਿਕਰੀਵਾਲ ਨੂੰ ਦੁਬਈ ਤੋਂ ਡਿਪੋਰਟ ਕੀਤਾ ਗਿਆ ਹੈ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਗੈਂਗਸਟਰ ਸੁੱਖ ਬਿਕਰੀਵਾਲ ਨੂੰ ਦੁਬਈ ਤੋਂ ਡਿਪੋਰਟ (ਦੇਸ਼ ਨਿਕਾਲੇ) ਤੋਂ ਬਾਅਦ ਦਿੱਲੀ ਹਵਾਈ ਅੱਡੇ ਤੋਂ ਗਿ੍ਰਫ਼ਤਾਰ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਿਕਰੀਵਾਲ ਪਾਕਿਸਤਾਨੀ ਖ਼ੁਫੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਪੰਜਾਬ ’ਚ ਟਾਰਗੇਟ ਕਿਲਿੰਗ ਕਰਵਾਉਂਦਾ ਸੀ। ਪੰਜਾਬ ਦੇ ਸ਼ੌਰਈਆ ਚੱਕਰ ਜੇਤੂ ਬਲਵਿੰਦਰ ਸੰਧੂ ਦਾ ਕਤਲ ਕਰਵਾਉਣ ’ਚ ਵੀ ਸੁੱਖ ਦਾ ਹੱਥ ਦੱਸਿਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਨਾਭਾ ’ਚ ਜੋ ਜੇਲ ਤੋੜਨ ਦੀ ਘਟਨਾ ਵਾਪਰੀ ਸੀ, ਉਸ ’ਚ ਵੀ ਇਹ ਗੈਂਗਸਟਰ ਸ਼ਾਮਲ ਸੀ। ਦੱਸ ਦੇਈਏ ਕਿ ਇਸੇ ਮਹੀਨੇ ਸੁੱਖ ਬਿਕਰੀਵਾਲ ਨੂੰ ਦੁਬਈ ਪੁਲਸ ਨੇ ਹਿਰਾਸਤ ’ਚ ਲਿਆ ਸੀ। ਮਿਲੀ ਜਾਣਕਾਰੀ ਮੁਤਾਬਕ ਬਿਕਰੀਵਾਲ ਆਪਣਾ ਹੁਲੀਆ ਬਦਲ ਕੇ ਦੁਬਈ ’ਚ ਰਹਿ ਰਿਹਾ ਸੀ। 

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਪੰਜਾਬ ’ਚ ਹੋਣ ਵਾਲੀਆਂ ਟਾਰਗੇਟ ਕਿਲਿੰਗ ਨੂੰ ਲੈ ਕੇ ਖ਼ੁਫੀਆ ਏਜੰਸੀਆਂ ਨੇ ਜਾਂਚ ਪੂਰੀ ਕੀਤੀ ਸੀ, ਜਿਸ ’ਚ ਆਈ. ਐੱਸ. ਆਈ. ਨਾਲ ਗਠਜੋੜ ਦੀ ਗੱਲ ਸਾਹਮਣੇ ਆਈ ਸੀ। ਇਸ ਮਹੀਨੇ ਦਿੱਲੀ ’ਚ 5 ਅੱਤਵਾਦੀ ਵੀ ਫੜ੍ਹੇ ਗਏ  ਸਨ। ਉਨ੍ਹਾਂ ਤੋਂ ਪੁੱਛ-ਗਿੱਛ ਵਿਚ ਸੁੱਖ ਬਿਕਰੀਵਾਲ ਦਾ ਨਾਂ ਸਾਹਮਣੇ ਆਇਆ ਸੀ। ਬਿਕਰੀਵਾਲ ਤੋਂ ਭਾਰਤੀ ਏਜੰਸੀਆਂ ਪੁੱਛ-ਗਿੱਛ ਕਰਨਗੀਆਂ। ਨਾਲ ਹੀ ਪੰਜਾਬ ’ਚ ਟਾਰਗੇਟ ਕਿਲਿੰਗ ਨਾਲ ਜੁੜੇ ਮਾਮਲੇ ਹਨ, ਉਸ ’ਚ ਵੀ ਕਈ ਵੱਡੇ ਖ਼ੁਲਾਸਿਆਂ ਤੋਂ ਪਰਦਾ ਉੱਠ  ਸਕਦਾ ਹੈ। 

Tanu

This news is Content Editor Tanu