ਤਿਹਾੜ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ, ਵਿਦੇਸ਼ਾਂ ਤੱਕ ਫੈਲਿਆ ਨੈੱਟਵਰਕ

05/31/2022 10:19:53 AM

ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਪੰਜਾਬ ’ਚ ਕਾਂਗਰਸ ਆਗੂ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਦਿੱਲੀ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਆਇਆ ਹੈ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਦਿੱਲੀ ਦੀ ਤਿਹਾੜ ਜੇਲ੍ਹ ’ਚੋਂ ਹੀ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ। ਦਿੱਲੀ ਦੀ ਸਪੈਸ਼ਲ ਸੈੱਲ ਸਮੇਤ ਪੰਜਾਬ ਪੁਲਸ ਹੁਣ ਇਸ ਮਾਮਲੇ ’ਚ ਜਾਂਚ ਕਰੇਗੀ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਐਨਕਾਊਂਟਰ ਦੇ ਡਰੋਂ ਲਾਰੈਂਸ ਬਿਸ਼ਨੋਈ ਨੇ NIA ਕੋਰਟ ਦਾ ਕੀਤਾ ਰੁਖ਼

ਜੇਲ੍ਹ ’ਚ ਬੈਠ ਕੇ ਬਿਸ਼ਨੋਈ ਕਰ ਰਿਹੈ ਸਾਰੇ ਕੰਮ-
ਖ਼ਾਸ ਗੱਲ ਇਹ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ ਅਤੇ ਉਹ ਜੇਲ੍ਹ ’ਚ ਹੀ ਬੈਠ ਕੇ 5 ਸੂਬਿਆਂ ’ਚ ਆਪਣੇ ਨੈੱਟਵਰਕ ਨੂੰ ਚਲਾਉਂਦਾ ਹੈ ਅਤੇ ਇੱਥੋਂ ਬੈਠ ਕੇ ਡਰੱਗਜ਼, ਫਿਰੌਤੀ, ਵਸੂਲੀ, ਕਾਂਟਰੈਕਟ ਕਿਲਿੰਗ ਸਮੇਤ ਕਿਡਨੈਪਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਲਾਰੈਂਸ ਬਿਸ਼ਨੋਈ ’ਤੇ ਸਿਰਫ ਗਾਇਕ ਸਿੱਧੂ ਮੂਸੇਵਾਲਾ ਦੀ ਕਾਂਟਰੈਕਟ ਕਿਲਿੰਗ ਦਾ ਹੀ ਦੋਸ਼ ਨਹੀਂ ਹੈ, ਸਗੋਂ 2018 ’ਚ ਐਕਟਰ ਸਲਮਾਨ ਖਾਨ ਦੇ ਕਤਲ ਦੀ ਸੁਪਾਰੀ ਲੈਣ ਸਮੇਤ 2022 ’ਚ ਹੀ ਦਿੱਲੀ ਦੇ ਅਲੀਪੁਰ ’ਚ ਇਕ ਬਦਮਾਸ਼ ਪ੍ਰਮੋਦ ਬਜਾੜ ਦੇ ਕਤਲ ’ਚ ਇਸ ਦਾ ਨਾਂ ਮੁੱਖ ਤੌਰ ’ਤੇ ਸੀ।

ਇਹ ਵੀ ਪੜ੍ਹੋ- ਜਾਣੋ ਕੌਣ ਹਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ? ਜਿਨ੍ਹਾਂ ਨੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਲਈ ਜ਼ਿੰਮੇਵਾਰੀ

ਪੰਜਾਬ ਦੇ ਹੀ ਰਹਿਣ ਵਾਲੇ ਹਨ ਬਿਸ਼ਨੋਈ ਅਤੇ ਗੋਲਡੀ ਬਰਾੜ-
ਗੈਂਗਸਟਰ ਬਿਸ਼ਨੋਈ ਪੰਜਾਬ ਦਾ ਰਹਿਣ ਵਾਲਾ ਹੈ ਅਤੇ ਅਪਰਾਧ ਦੀ ਦੁਨੀਆ ’ਚ ਉਸ ਨੇ ਪੰਜਾਬ ਤੋਂ ਹੀ ਕਦਮ ਰੱਖਿਆ ਹੈ। ਬਿਸ਼ਨੋਈ ਨੇ 2013 ’ਚ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਦੌਰਾਨ ਉਸ ਨੇ ਸਟੂਡੈਂਟ ਯੂਨੀਅਨ ਜੁਆਇਨ ਕੀਤੀ ਸੀ ਅਤੇ ਉੱਥੇ ਉਸ ਦੀ ਮੁਲਾਕਾਤ ਕਾਂਸਟੇਬਲ ਦੇ ਲੜਕੇ ਗੋਲਡੀ ਬਰਾੜ ਨਾਲ ਹੋਈ ਸੀ ਅਤੇ ਉਦੋਂ ਤੋਂ ਇਹ ਦੋਵੇਂ ਚੰਗੇ ਦੋਸਤ ਹਨ। ਕਾਲਜ ਤੋਂ ਹੀ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਗੈਂਗਸਟਰ ਬਣਨ ਦਾ ਜਨੂੰਨ ਸੀ ਅਤੇ ਦੋਹਾਂ ਨੂੰ ਹੀ ਆਪਣਾ ਨਾਂ ਕਮਾਉਣ ਦਾ ਅਜਿਹਾ ਫਿਤੂਰ ਸੀ ਕਿ ਉਹ ਹਰ ਬੁਰੇ ਕੰਮ ’ਚ ਜੁੜ ਹੋ ਗਏ।

ਤਿਹਾੜ ਦੇ ਜੇਲ੍ਹ ਨੰਬਰ-8 ’ਚ ਹੈ ਬੰਦ ਬਿਸ਼ਨੋਈ-
ਬਿਸ਼ਨੋਈ ਦਿੱਲੀ ਦੀ ਤਿਹਾੜ ’ਚ ਜੇਲ੍ਹ ਨੰਬਰ-8 ’ਚ ਬੰਦ ਹੈ। ਉਹ ਹਾਈ ਸਕਿਓਰਿਟੀ ਵਾਰਡ ’ਚ ਬੰਦ ਹੈ। ਇਸ ਕੋਠੜੀ ਤੋਂ ਹੀ ਉਸ ਦਾ ਕਾਲਾ ਸਾਮਰਾਜ ਚੱਲਦਾ ਹੈ। ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਹਿਮਾਚਲ ’ਚ ਉਹ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਆਪਣੇ ਗੁਰਗਿਆਂ ਰਾਹੀਂ ਦਿੰਦਾ ਹੈ। ਆਲਮ ਇਹ ਹੈ ਕਿ ਅੱਜ ਬਿਸ਼ਨੋਈ ਦਾ ਬਹੁਤ ਖ਼ੌਫ ਹੈ। ਜੇਲ੍ਹ ’ਚ ਬੰਦ ਹੋਣ ਦੇ ਬਾਵਜੂਦ ਉਹ ਆਪਣੇ ਗੁਰਗਿਆਂ ਰਾਹੀਂ ਕਿਵੇਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ, ਇਹ ਇਕ ਵੱਡਾ ਸਵਾਲ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਤਿਹਾੜ ਜੇਲ੍ਹ ’ਚ ਹੀ ਰਚੀ ਗਈ ਸੀ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪਟਿਆਲਾ ’ਚ ਵੱਡੀ ਵਾਰਦਾਤ, ਤੇਜਿੰਦਰ ਬੱਗਾ ਬੋਲੇ- ਪੰਜਾਬ ’ਚ ਜੰਗਲ ਰਾਜ

700 ਤੋਂ ਜ਼ਿਆਦਾ ਗੁਰਗੇ ਹਨ ਬਿਸ਼ਨੋਈ ਦੀ ਗੈਂਗ ’ਚ-
ਹਾਲ ’ਚ ਹੀ ਬਿਸ਼ਨੋਈ ਗੈਂਗ ਅਤੇ ਕਾਲਾ ਜੇਠੜੀ ਗੈਂਗ ਨੇ ਆਪਸ ’ਚ ਹੱਥ ਮਿਲਾਇਆ ਹੈ, ਜਿਸ ਤੋਂ ਬਾਅਦ ਇਨ੍ਹਾਂ ਦੀ ਗਿਣਤੀ 700 ਤੋਂ ਵੀ ਵੱਧ ਹੋ ਗਈ ਅਤੇ ਦੋਵੇਂ ਗੈਂਗ ਦਿੱਲੀ ਸਮੇਤ ਕਈ ਸੂਬਿਆਂ ’ਚ ਕਾਂਟਰੈਕਟ ਕਿਲਿੰਗ ਦਾ ਕੰਮ ਕਰਦੇ ਹਨ।

ਇਨ੍ਹਾਂ ਵੱਡੇ ਕੇਸਾਂ ਨਾਲ ਜੁੜਿਆ ਹੈ ਬਿਸ਼ਨੋਈ ਦਾ ਪਹਿਲਾਂ ਵੀ ਨਾਂ-
2018 ’ਚ ਬੇਂਗਲੁਰੂ ਤੋਂ ਫੜੇ ਗਏ ਬਿਸ਼ਨੋਈ ਦੇ ਗੁਰਗੇ ਸੰਪਤ ਨਹਿਰਾ ਨੇ ਇਸ ਦਾ ਖੁਲਾਸਾ ਕੀਤਾ ਸੀ। ਸੰਪਤ ਨੇ ਦੱਸਿਆ ਸੀ ਕਿ ਬਿਸ਼ਨੋਈ ਨੇ ਸਲਮਾਨ ਨੂੰ ਮਾਰਨ ਦਾ ਕੰਮ ਉਸ ਨੂੰ ਸੌਂਪਿਆ ਸੀ। ਹਾਲਾਂਕਿ ਹਥਿਆਰ ਨਾ ਮਿਲ ਸਕਣ ਕਾਰਨ ਉਸ ਦੀ ਯੋਜਨਾ ਸਫਲ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਲਾਰੈਂਸ ਖੁਦ ਬਿਸ਼ਨੋਈ ਸਮਾਜ ਤੋਂ ਹੈ ਅਤੇ ਇਸ ਸਮਾਜ ’ਚ ਕਾਲੇ ਹਿਰਨ ਨੂੰ ਪੂਜਿਆ ਜਾਂਦਾ ਹੈ। ਸਲਮਾਨ ’ਤੇ ਕਾਲਾ ਹਿਰਨ ਦੇ ਸ਼ਿਕਾਰ ਦਾ ਦੋਸ਼ ਹੈ। ਬਿਸ਼ਨੋਈ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ : ਸੱਚ ਸਾਬਿਤ ਹੋਇਆ ਮੌਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਵੱਲੋਂ ਗਾਇਆ ਇਹ ਗੀਤ, ਜ਼ਿੰਦਗੀ ’ਤੇ ਇਕ ਝਾਤ

ਵਿਦੇਸ਼ ਤੱਕ ਫੈਲਿਆ ਹੈ ਬਿਸ਼ਨੋਈ ਦਾ ਨੈੱਟਵਰਕ-
ਬਿਸ਼ਨੋਈ ਦਾ ਗੈਂਗ ਦੁਨੀਆ ਦੇ ਕਈ ਦੇਸ਼ਾਂ ਤੱਕ ਫੈਲਿਆ ਹੋਇਆ ਹੈ। ਇਹ ਜੇਲ੍ਹ ਤੋਂ ਹੀ ਬੈਠਕ ਕੇ ਆਪਣੇ ਸਾਥੀਆਂ ਰਾਹੀਂ ਫਿਰੌਤੀ, ਡਰੱਗਸ ਸਮੱਗਲਿੰਗ, ਜ਼ਮੀਨਾਂ ਦੇ ਕਬਜ਼ੇ ਅਤੇ ਕਤਲਾਂ ਨੂੰ ਅੰਜਾਮ ਦਿੰਦਾ ਹੈ। ਇਨ੍ਹਾਂ ਦੇ ਨਿਸ਼ਾਨੇ ’ਤੇ ਬਾਲੀਵੁੱਡ ਸ਼ਖਸੀਅਤਾਂ, ਪੰਜਾਬੀ ਗਾਇਕ ਅਤੇ ਐਕਟਰਸ ਹੁੰਦੇ ਹਨ। ਬਿਸ਼ਨੋਈ ਦੇ ਕਥਿਤ ਰੂਪ ’ਚ ਕੌਮਾਂਤਰੀ ਡਰੱਗ ਸਮੱਗਲਰ ਅਮਨਦੀਪ ਮੁਲਤਾਨੀ ਦੇ ਨਾਲ ਸਬੰਧ ਹਨ। ਮੁਲਤਾਨੀ ਮੈਕਸਿਕਨ ਡਰੱਗ ਕਾਰਟੇਲਸ ਨਾਲ ਜੁੜਿਆ ਹੋਇਆ ਹੈ। ਉਸ ਨੂੰ ਇਸ ਸਾਲ ਅਪ੍ਰੈਲ ’ਚ ਅਮਰੀਕੀ ਏਜੰਸੀ ਨੇ ਗ੍ਰਿਫਤਾਰ ਕੀਤਾ ਸੀ। ਬਿਸ਼ਨੋਈ ਦਾ ਦੂਜਾ ਇੰਟਰਨੈਸ਼ਨਲ ਕਾਂਟੈਕਟ ਯੂ. ਕੇ. ’ਚ ਰਹਿਣ ਵਾਲਾ ਮਾਂਟੀ ਸੀ, ਜਿਸ ਦੇ ਇਟਾਲੀਅਨ ਮਾਫੀਆ ਨਾਲ ਰਿਸ਼ਤੇ ਸਨ।

 

Tanu

This news is Content Editor Tanu