ਬਦਮਾਸ਼ਾਂ ਨੇ ਔਰਤ ਨੂੰ ਗੈਂਗਰੇਪ ਦੇ ਬਾਅਦ ਜ਼ਿੰਦਾ ਸਾੜਿਆ

07/15/2018 12:36:57 PM

ਉੱਤਰ ਪ੍ਰਦੇਸ਼— ਸ਼ਨੀਵਾਰ ਰਾਤ ਨੂੰ ਪੰਜ ਲੋਕਾਂ ਨੇ ਇਕ 35 ਸਾਲਾ ਔਰਤ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਨੇੜੇ ਦੇ ਇਕ ਮੰਦਰ ਦੇ ਹਵਨ ਕੁੰਡ 'ਚ ਉਸ ਨੂੰ ਜ਼ਿੰਦਾ ਸਾੜ ਦਿੱਤਾ। ਘਟਨਾ ਯੂ.ਪੀ ਦੇ ਸੰਭਲ ਜ਼ਿਲੇ ਦੀ ਹੈ। ਔਰਤ ਦੇਰ ਰਾਤ ਆਪਣੇ ਘਰ 'ਚ ਸੌ ਰਹੀ ਸੀ, ਉਦੋਂ ਦੋਸ਼ੀ ਘਰ 'ਚ ਦਾਖ਼ਲ ਹੋ ਕੇ ਉਸ ਨਾਲ ਜ਼ਬਰਦਸਤੀ ਕਰਨ ਲੱਗੇ।
ਔਰਤ ਦੇ ਪਤੀ ਨੇ ਆਪਣੀ ਸ਼ਿਕਾਇਤ 'ਚ ਪੁਲਸ ਨੂੰ ਦੱਸਿਆ ਕਿ ਰਾਤ ਦੇ 2.30 ਵਜੇ ਉਹ ਲੋਕ ਮੇਰੇ ਘਰ 'ਚ ਦਾਖ਼ਲ ਹੋਏ ਅਤੇ ਮੇਰੀ ਪਤਨੀ ਨੂੰ ਘਰ 'ਚ ਇਕੱਲੀ ਦੇਖ ਗੈਂਗਰੇਪ ਕੀਤਾ ਅਤੇ ਫਿਰ ਚਲੇ ਗਏ। ਉਨ੍ਹਾਂ ਦੇ ਜਾਣ ਦੇ ਬਾਅਦ ਮੇਰੀ ਪਤਨੀ ਨੇ ਆਪਣੇ ਚਚੇਰੇ ਭਰਾ ਨੂੰ ਫੋਨ ਕਰਕੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ। ਇਸ ਦੇ ਪਹਿਲਾਂ ਕਿ ਘਰ ਦੇ ਮੇਰੀ ਪਤਨੀ ਕੋਲ ਪੁੱਜਦੇ ਦੋਸ਼ੀ ਫਿਰ ਸਾਡੇ ਘਰ 'ਚ ਦਾਖ਼ਲ ਹੋਏ ਅਤੇ ਮੇਰੀ ਪਤਨੀ ਨੂੰ ਘਸੀਟਦੇ ਹੋਏ ਕੋਲ ਦੇ ਮੰਦਰ 'ਚ ਲੈ ਗਏ। ਉਥੇ ਜਾ ਕੇ ਉਨ੍ਹਾਂ ਨੇ ਹਵਨ ਕੁੰਡ 'ਚ ਉਸ ਨੂੰ ਜ਼ਿੰਦਾ ਸਾੜ ਦਿੱਤਾ। ਪੀੜਤਾ ਦੇ ਦੋ ਬੱਚੇ ਹਨ ਅਤੇ ਪਤੀ ਗਾਜੀਆਬਾਦ 'ਚ ਲੇਬਰ ਦਾ ਕੰਮ ਕਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਨੇ ਸੜਨ ਤੋਂ ਪਹਿਲਾਂ ਯੂ.ਪੀ ਪੁਲਸ ਨੂੰ ਫੋਨ ਕੀਤਾ ਸੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਪੁਲਸ ਨੇ ਹੁਣ ਦੋਸ਼ੀਆਂ ਖਿਲਾਫ ਐੱਫ.ਆਈ.ਆਰ ਦਰਜ ਕਰ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।