ਸ਼ਰਮਨਾਕ! ਗੈਂਗਰੇਪ ਤੋਂ ਬਾਅਦ ਕੱਟੇ ਔਰਤ ਦੇ ਵਾਲ, ਜੁੱਤੀਆਂ ਦਾ ਹਾਰ ਪਾ ਕੇ ਗਲੀ-ਗਲੀ ਘੁਮਾਇਆ

01/27/2022 4:00:03 PM

ਨਵੀਂ ਦਿੱਲੀ- ਰਾਜਧਾਨੀ ਦਿੱਲੀ ’ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਵਿਵੇਕ ਵਿਹਾਰ ’ਚ ਰਹਿਣ ਵਾਲੀ ਇਕ ਮਹਿਲਾ ਦੇ ਵਾਲ ਕੱਟ ਕੇ ਚਿਹਰੇ ’ਤੇ ਕਾਲਿਖ਼ ਲਗਾਈ ਗਈ ਅਤੇ ਜੁੱਤੀਆਂ ਦਾ ਹਾਰ ਪਹਿਨਾ ਕੇ ਗਲੀਆਂ ’ਚ ਘੁਮਾਇਆ ਗਿਆ। ਮਹਿਲਾ ਦੀ ਛੋਟੀ ਭੈਣ ਦੀ ਸ਼ਿਕਾਇਤ ਦੇ ਬਾਅਦ ਪੁੱਜੀ ਪੁਲਸ ਨੇ ਉਸ ਨੂੰ ਬਚਾਇਆ। ਪੁਲਸ ਨੇ ਇਸ ਮਾਮਲੇ ’ਚ ਗੈਂਗਰੇਪ ਦਾ ਮੁਕੱਦਮਾ ਦਰਜ ਕਰਕੇ ਚਾਰ ਜਨਾਨੀਆਂ ਨੂੰ ਗ੍ਰਿਫਤਾਰ ਕੀਤਾ ਹੈ।

 ਇਹ ਵੀ ਪੜ੍ਹੋ– ਬਿਹਾਰ ’ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨੇ ਧਾਰਿਆ ਭਿਆਨਕ ਰੂਪ, ਯਾਤਰੀ ਰੇਲ ਨੂੰ ਲਗਾਈ ਅੱਗ

ਜਾਣੋ ਕੀ ਹੈ ਪੂਰਾ ਮਾਮਲਾ
ਪੁਲਸ ਮੁਤਾਬਕ ਮਹਿਲਾ ਨਾਲ ਕੁਝ ਲੋਕਾਂ ਦੀ ਪੁਰਾਣੀ ਦੁਸ਼ਮਣੀ ਸੀ, ਇਸ ਕਾਰਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੀੜਿਤ ਮਹਿਲਾ ਵਿਆਹੁਤਾ ਹੈ ਅਤੇ ਉਸ ਦਾ ਇਕ ਬੱਚਾ ਵੀ ਹੈ। ਪੀੜਿਤ ਦੀ ਭੈਣ ਮੁਤਾਬਕ ਮਹਿਲਾ ਦੇ ਘਰ ਦੇ ਪਿੱਛੇ ਗੁਆਂਢ ’ਚ ਰਹਿਣ ਵਾਲਾ ਇਕ ਲੜਕਾ ਅਕਸਰ ਉਸ ਨਾਲ ਗੱਲ ਕਰਨਾ ਚਾਹੁੰਦਾ ਸੀ, ਉਸ ਲੜਕੇ ਨੇ 12 ਨਵੰਬਰ ਨੂੰ ਖੁਦਕੁਸ਼ੀ ਕਰ ਲਈ ਸੀ। ਲੜਕੇ ਦੇ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਖੁਦਕੁਸ਼ੀ ਦਾ ਕਾਰਨ ਉਹ ਮਹਿਲਾ ਹੈ।
ਦਿੱਲੀ ’ਚ ਹੋਈ ਇਸ ਸ਼ਰਮਨਾਕ ਘਟਨਾ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ, ਦੋਸ਼ੀਆਂ ਦੀ ਇੰਨੀ ਹਿੰਮਤ ਕਿਸ ਤਰ੍ਹਾਂ ਹੋਈ? ਕੇਂਦਰੀ ਗ੍ਰਹਿ ਮੰਤਰੀ ਅਤੇ ਉਪ-ਰਾਜਪਾਲ ਜੀ ਨੂੰ ਮੈਂ ਅਪੀਲ ਕਰਦਾ ਹਾਂ ਕਿ ਪੁਲਸ ਨੂੰ ਸਖ਼ਤ ਐਕਸ਼ਨ ਲੈਣ ਦੇ ਨਿਰਦੇਸ਼ ਦੇਣ, ਕਾਨੂੰਨ ਵਿਵਸਥਾ ’ਤੇ ਧਿਆਨ ਦੇਣ। ਦਿੱਲੀ ਵਾਸੀ ਇਸ ਤਰ੍ਹਾਂ ਦੇ ਅਪਰਾਧ ਅਤੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਮੁਆਫ ਨਾ ਕਰਨ।

ਇਹ ਵੀ ਪੜ੍ਹੋ– ਭਾਰਤ-ਮੱਧ ਏਸ਼ੀਆ ਸ਼ਿਖਰ ਸੰਮੇਲਨ ਦੀ ਪਹਿਲੀ ਬੈਠਕ ਅੱਜ, ਪ੍ਰਧਾਨ ਮੰਤਰੀ ਮੋਦੀ ਕਰਨਗੇ ਮੇਜ਼ਬਾਨੀ

 

ਇਹ ਵੀ ਪੜ੍ਹੋ– ਕੋਰੋਨਾ: ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ 2.86 ਲੱਖ ਤੋਂ ਵਧ ਨਵੇਂ ਮਾਮਲੇ, 573 ਲੋਕਾਂ ਦੀ ਮੌਤ

ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੀ ਹੈ। ਮਹਿਲਾ ਉਥੇ ਕਿਰਾਏ ਦੇ ਘਰ ’ਚ ਰਹਿੰਦੀ ਸੀ। ਚਾਚੇ ਦਾ ਆਰੋਪ ਹੈ ਕਿ ਉਨ੍ਹਾਂ ਨੇ ਚਾਕੂ ਲਗਾਇਆ ਅਤੇ ਉਸ ਦੀ ਭਤੀਜੀ ਕੋਲ ਲੈ ਗਏ। ਬੁੱਧਵਾਰ ਕਰੀਬ 12 ਵਜੇ ਲੜਕੀ ਨੂੰ ਕੜਕੜਡੂਮਾ ਤੋਂ ਅਗਵਾ ਕਰ ਲਿਆ ਗਿਆ। ਦੋਸ਼ ਹੈ ਕਿ ਗੈਂਗਰੇਪ ਦੇ ਬਾਅਦ ਉਸ ਦੇ ਸਾਰੇ ਵਾਲ ਕੱਟ ਦਿੱਤੇ ਗਏ, ਚਿਹਰੇ ’ਤੇ ਕਾਲਿਖ਼ ਲਗਾਈ ਗਈ ਅਤੇ ਜੁੱਤੀਆਂ ਦਾ ਹਾਰ ਪਹਿਨਾਂ ਕੇ ਗਲੀ-ਗਲੀ ਘੁਮਾਇਆ ਗਿਆ। ਦੂਜੇ ਪਾਸੇ ਸਵਾਤੀ ਮਾਲੀਵਾਲ ਨੇ ਟਵੀਟ ਕਰਕੇ ਦੱਸਿਆ ਕਿ ਮੈਂ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕਰ ਰਹੀ ਹਾਂ। ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਲੜਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਆ ਦਿੱਤੀ ਜਾਵੇ।

ਇਹ ਵੀ ਪੜ੍ਹੋ– ਗੂਗਲ ਦੇ CEO ਸਣੇ 5 ਹੋਰ ਅਧਿਕਾਰੀਆਂ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਮਾਮਲਾ

Rakesh

This news is Content Editor Rakesh