ਦਿੱਲੀ 'ਚ ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ, ਅਪਰਾਧ ਜਾਣ ਕੰਬ ਜਾਵੇਗੀ ਰੂਹ

09/05/2023 12:28:26 PM

ਨਵੀਂ ਦਿੱਲੀ- ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਇਕ ਮਹਿਲਾ ਨਾਲ ਸਮੂਹਿਕ ਜਬਰ-ਜ਼ਿਨਾਹ ਅਤੇ ਉਸ ਦੇ ਦੋ ਬੱਚਿਆਂ ਦੇ ਕਤਲ ਦੇ 3 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਔਰਤ ਦੇ ਪੁੱਤਰ ਦੀ ਉਮਰ 7 ਸਾਲ ਅਤੇ ਧੀ ਦੀ ਉਮਰ 6 ਸਾਲ ਸੀ। ਦੋਸ਼ੀਆਂ ਨੇ ਪੇਚਕਸ ਨਾਲ ਔਰਤ ਦਾ ਕਤਲ ਕੀਤਾ ਅਤੇ ਫਿਰ ਉਸ ਦਾ ਗਲ਼ਾ ਘੁੱਟ ਦਿੱਤਾ। ਇਸ ਤੋਂ ਬਾਅਦ ਉਸ ਦੇ ਦੋ ਬੱਚਿਆਂ ਦਾ ਕਤਲ ਕਰ ਕੇ ਘਰ ਵਿਚ ਲੁੱਟ-ਖੋਹ ਕੀਤੀ। ਘਟਨਾ ਖਿਆਲਾ ਇਲਾਕੇ 'ਚ ਸਾਲ 2015 'ਚ ਵਾਪਰੀ ਸੀ। ਔਰਤ ਦੇ ਪਤੀ ਨੇ ਇਕ ਨਾਬਾਲਗ ਸਮੇਤ 4 ਲੋਕਾਂ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਦੇ ਨਾਂ ਸ਼ਾਹਿਦ, ਅਕਰਮ ਅਤੇ ਰਫਤ ਅਲੀ ਉਰਫ ਮੰਜੂਰ ਅਲੀ ਹੈ।

ਇਹ ਵੀ ਪੜ੍ਹੋ- ਦਰਦਨਾਕ ਹਾਦਸਾ: ਡੰਪਰ ਨਾਲ ਟੱਕਰ ਮਗਰੋਂ ਦੋ ਸਕੀਆਂ ਭੈਣਾਂ ਦੀ ਮੌਤ, ਘਰ 'ਚ ਪਸਰਿਆ ਮਾਤਮ

ਤੀਸ ਹਜ਼ਾਰੀ ਕੋਰਟ ਦੀ ਵਿਸ਼ੇਸ਼ ਫਾਸਟ ਟਰੈਕ ਕੋਰਟ ਦੀ ਜਸਟਿਸ ਆਂਚਲ ਨੇ 302 (ਕਤਲ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਦੇ ਤਹਿਤ ਅਪਰਾਧ ਲਈ ਮੌਤ ਦੀ ਸਜ਼ਾ ਸੁਣਾਈ ਗਈ। ਦੋਸ਼ੀਆਂ ਨੂੰ ਸਮੂਹਿਕ ਜਬਰ-ਜ਼ਿਨਾਹ ਅਤੇ ਡਕੈਤੀ ਦੇ ਜੁਰਮ ਵਿਚ ਉਮਰ ਕੈਦ ਦੀ ਵੀ ਸਜ਼ਾ ਵੀ ਸੁਣਾਈ ਗਈ ਹੈ। ਅਦਾਲਤ ਨੇ ਹਰੇਕ ਮੁਲਜ਼ਮ 'ਤੇ 35,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ 22 ਅਗਸਤ ਨੂੰ ਤਿੰਨਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜਸਟਿਸ ਆਂਚਲ ਨੇ ਕਿਹਾ ਕਿ ਮਾਮਲੇ 'ਚ ਕਾਫੀ ਸਬੂਤ ਹਨ। ਤਿੰਨਾਂ ਮੁਲਜ਼ਮਾਂ ਨੂੰ ਮੌਕੇ 'ਤੇ ਜਾਂਦੇ ਹੋਏ ਦੇਖਿਆ ਗਿਆ ਅਤੇ ਉਸ ਤੋਂ ਬਾਅਦ ਤਿੰਨ ਕਤਲ, ਜਬਰ-ਜ਼ਿਨਾਹ ਅਤੇ ਡਕੈਤੀ ਦੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਤੋਂ ਬਾਅਦ ਤਿੰਨੋਂ ਦੋਸ਼ੀਆਂ ਅਤੇ ਨਾਬਾਲਗ ਸਮੇਤ ਚਾਰੋਂ ਨੇ ਇਕ ਤੋਂ ਬਾਅਦ ਇਕ ਦਿੱਲੀ ਛੱਡ ਦਿੱਤੀ। 

ਇਹ ਵੀ ਪੜ੍ਹੋ-  ਪਤਨੀ ਦਾ ਗੋਲੀ ਮਾਰ ਕੇ ਕਤਲ ਕਰਨ ਮਗਰੋਂ ਪਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਦੋਸ਼ੀ 23 ਸਤੰਬਰ 2015 ਨੂੰ ਅਲੀਗੜ੍ਹ 'ਚ ਮਿਲੇ ਸਨ, ਜਿੱਥੇ ਲੁੱਟੀ ਗਈ ਰਕਮ ਵੰਡੀ ਗਈ ਸੀ। ਪੇਚਕਸ, ਟੀ-ਸ਼ਰਟ ਅਤੇ ਹਥਿਆਰ 'ਤੇ ਖੂਨ ਦੇ ਧੱਬੇ ਮਿਲੇ ਹਨ। ਅਦਾਲਤ ਨੇ ਕਿਹਾ ਕਿ ਸ਼ਾਹਿਦ, ਰਫਤ ਅਲੀ ਅਤੇ ਅਕਰਮ ਨੇ ਇਸ ਅਪਰਾਧ ਦੀ ਸਾਜ਼ਿਸ਼ ਰਚੀ ਸੀ। ਕਾਲ ਰਿਕਾਰਡ ਵੀ ਇਕ ਜਾਇਜ਼ ਆਧਾਰ ਹੈ। ਘਟਨਾ ਵਾਲੇ ਦਿਨ 19 ਸਤੰਬਰ 2015 ਤੋਂ ਲੈ ਕੇ 23 ਸਤੰਬਰ 2015 ਤੱਕ ਗੱਲਬਾਤ ਜਾਰੀ ਰਹੀ, ਜਦੋਂ ਤੱਕ ਲੁੱਟੀ ਹੋਈ ਰਕਮ ਉਨ੍ਹਾਂ ਵਿਚਾਲੇ ਵੰਡ ਨਹੀਂ ਗਈ। ਸ਼ਾਹਿਦ ਅਤੇ ਅਕਰਮ ਵਲੋਂ ਇਸਤੇਮਾਲ ਕੀਤੇ ਗਏ ਸਿਮ ਵਿਚਾਲੇ ਲਗਾਤਾਰ ਕਾਲ ਹੁੰਦੀ ਰਹੀ, ਜੋ ਤਿੰਨ ਕਤਲਾਂ ਸਮੇਂ ਤੋਂ ਮੇਲ ਖਾਂਦੀ ਹੈ। ਅਪਰਾਧ ਕਰਨ ਦੀ ਤਾਰੀਖ਼ ਅਤੇ ਚਾਰੋਂ ਜਦੋਂ ਅਲੀਗੜ੍ਹ ਵਿਚ ਸਨ, ਉਨ੍ਹਾਂ ਵਿਚਾਲੇ ਕਈ ਕਾਲ ਹੋਈਆਂ। ਉਨ੍ਹਾਂ ਦੇ ਕਾਲ ਰਿਕਾਰਡ ਬਹੁਤ ਹੀ ਅਸਾਧਾਰਣ ਹਨ, ਜੋ ਤਿੰਨ ਕਤਲਾਂ, ਜ਼ਬਰ-ਜਿਨਾਹ ਅਤੇ ਡਕੈਤੀ ਦੇ ਅਪਰਾਧ ਵਿਚ ਸ਼ਮੂਲੀਅਤ ਦਾ ਸੰਕੇਤ ਦਿੰਦੇ ਹਨ। ਅਪਰਾਧ ਦੀ ਗੁੱਥੀ ਸੁਲਝਾਉਣ 'ਚ ਇਹ ਮਹੱਤਵਪੂਰਨ ਕੜੀ ਹੈ।

ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਭਰਾ ਦੀ ਹੋਈ ਮੌਤ, ਰੋਂਦੀ-ਕੁਰਲਾਉਂਦੀ ਭੈਣ ਨੇ ਆਖ਼ਰੀ ਵਾਰ ਗੁੱਟ 'ਤੇ ਬੰਨ੍ਹਿਆ ਪਿਆਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu