ਝਾਰਖੰਡ ''ਚ ਸਪੇਨ ਦੀ ਔਰਤ ਨਾਲ ਗੈਂਗਰੇਪ, ਤਿੰਨ ਲੋਕ ਗ੍ਰਿਫ਼ਤਾਰ

03/02/2024 1:48:28 PM

ਦੁਮਕਾ (ਭਾਸ਼ਾ)- ਝਾਰਖੰਡ ਦੇ ਦੁਮਕਾ ਜ਼ਿਲ੍ਹੇ 'ਚ ਸਪੇਨ ਦੀ ਇਕ ਔਰਤ ਨਾਲ ਸਮੂਹਿਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਘਟਨਾ ਦੇ ਸੰਬੰਧ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਰਾਜ ਦੀ ਰਾਜਧਾਨੀ ਰਾਂਚੀ ਤੋਂ ਕਰੀਬ 300 ਕਿਲੋਮੀਟਰ ਦੂਰ ਹੰਸਡੀਹਾ ਥਾਣਾ ਖੇਤਰ ਦੇ ਕੁਰੂਮਾਹਾਟ 'ਚ ਸ਼ੁੱਕਰਵਾਰ ਰਾਤ ਉਦੋਂ ਹੋਈ ਜਦੋਂ ਸਪੇਨ ਦਾ ਇਕ ਸੈਲਾਨੀ ਜੋੜਾ ਇਕ ਅਸਥਾਈ ਟੈਂਟ 'ਚ ਰਾਤ ਨੂੰ ਆਰਾਮ ਕਰ ਰਿਹਾ ਸੀ। ਇਹ ਜੋੜਾ ਦੋਪਹੀਆ ਵਾਹਨ ਰਾਹੀਂ ਬੰਗਲਾਦੇਸ਼ ਤੋਂ ਦੁਮਕਾ ਪਹੁੰਚਿਆ ਅਤੇ ਉਹ ਬਿਹਾਰ ਤੋਂ ਹੁੰਦੇ ਹੋਏ ਨੇਪਾਲ ਜਾਣਾ ਚਾਹੁੰਦਾ ਸੀ। ਇਸ ਸੰਬੰਧ 'ਚ ਇਕ ਸੀਨੀਅਰ ਅਧਿਕਾਰੀ ਦੇ ਕਿਹਾ,''ਪੁਲਸ ਸੁਪਰਡੈਂਟ ਪੀਤਾਂਬਰ ਸਿੰਘ ਖੇਰਵਾਰ ਖੁਦ ਬੀਤੀ ਰਾਤ ਹਾਦਸੇ ਵਾਲੀ ਜਗ੍ਹਾ ਗਏ ਅਤੇ ਉੱਥੇ ਡੇਰਾ ਲਾਏ ਹੋਏ ਹਨ। ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰੈਂਸਿਕ ਟੀਮ ਨੇ ਹਾਦਸੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਹੈ।''

ਇਹ ਵੀ ਪੜ੍ਹੋ : ਕੀਟਨਾਸ਼ਕ ਪੀ ਕੇ ਖੇਤ ’ਚ ਪਏ ਕਿਸਾਨ ਨੂੰ ਪੁਲਸ ਮੁਲਾਜ਼ਮ ਮੋਢਿਆਂ ’ਤੇ ਚੁੱਕ ਕੇ 2 ਕਿਲੋਮੀਟਰ ਪੈਦਲ ਤੁਰਿਆ, ਜਾਨ ਬਚਾਈ

ਉਨ੍ਹਾਂ ਕਿਹਾ,''ਘਟਨਾ ਦੇ ਸੰਬੰਧ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਕ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਦਾ ਗਠਨ ਕੀਤਾ ਜਾਵੇਗਾ। ਸਾਰੀ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।'' ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੂੰ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਡਿਪਟੀ ਇੰਸਪੈਕਟਰ ਜਨਰਲ, ਸੰਥਾਲਾ ਪਰਗਨਾ, ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਸ ਸੁਪਰਡੈਂਟ ਘਟਨਾ ਦੀ ਜਾਂਚ ਕਰ ਰਹੇ ਹਨ। ਕੁਮਾਰ ਨੇ ਕਿਹਾ,''ਮੈਂ ਪੁਲਸ ਸੁਪਰਡੈਂਟ ਨੂੰ ਇਸ ਸੰਬੰਧ 'ਚ ਮੀਡੀਆ ਨੂੰ ਬਿਆਨ ਦੇਣ ਲਈ ਕਿਹਾ ਹੈ।'' ਇਸ ਵਿਚ, ਇਕ ਹੋਰ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ 'ਚ 7 ਤੋਂ 8 ਸਥਾਨਕ ਨੌਜਵਾਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਹੈ। ਇਹ ਅਪਰਾਧ ਉਸ ਦਿਨ ਹੋਇਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੌਰੇ ਦੌਰਾਨ ਰਾਜ 'ਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਅਤੇ ਜ਼ਬਰਨ ਵਸੂਲੀ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha