ਗਣੇਸ਼ ਚਤੁਰਥੀ : 2.5 ਕਰੋੜ ਦੇ ਸਿੱਕਿਆਂ ਅਤੇ ਨੋਟਾਂ ਨਾਲ ਸਜਿਆ ਬੈਂਗਲੁਰੂ ਮੰਦਰ, ਦੇਖੋ ਸ਼ਾਨਦਾਰ ਵੀਡੀਓ

09/19/2023 5:35:24 PM

ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ਦੇ ਜੇਪੀ ਨਗਰ ਵਿੱਚ ਸਥਿਤ ਸੱਤਿਆ ਗਣਪਤੀ ਮੰਦਰ ਕੰਪਲੈਕਸ ਨੂੰ ਲਗਭਗ 2.5 ਕਰੋੜ ਰੁਪਏ ਦੇ ਸਿੱਕਿਆਂ ਅਤੇ ਨੋਟਾਂ ਨਾਲ ਸਜਾਇਆ ਗਿਆ ਹੈ। ਗਣੇਸ਼ ਚਤੁਰਥੀ ਦਾ ਤਿਉਹਾਰ ਸੋਮਵਾਰ ਤੋਂ ਬੈਂਗਲੁਰੂ ਅਤੇ ਪੂਰੇ ਕਰਨਾਟਕ ਵਿੱਚ ਧਾਰਮਿਕ ਉਤਸ਼ਾਹ ਨਾਲ ਸ਼ੁਰੂ ਹੋਇਆ।

 

ਇਹ ਵੀ ਪੜ੍ਹੋ : Demat ਖ਼ਾਤਾਧਾਰਕ 30 ਸਤੰਬਰ ਤੋਂ ਪਹਿਲਾਂ ਜ਼ਰੂਰ ਕਰਨ ਇਹ ਕੰਮ, ਨਹੀਂ ਤਾਂ ਫ੍ਰੀਜ਼ ਹੋ ਜਾਵੇਗਾ ਅਕਾਊਂਟ

ਭਗਵਾਨ ਗਣੇਸ਼ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂ ਮੰਦਰਾਂ ਅਤੇ ਪੰਡਾਲਾਂ ਵਿੱਚ ਜਾ ਰਹੇ ਹਨ। ਆਪਣੀ ਵਿਲੱਖਣ ਸਜਾਵਟ ਕਾਰਨ ਸਤਿਆਗਣਪਤੀ ਮੰਦਿਰ ਸ਼ਰਧਾਲੂਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਟਰੱਸਟੀਆਂ ਅਨੁਸਾਰ ਇਸ ਮੰਦਰ ਦਾ ਪ੍ਰਬੰਧ ਕਰਨ ਵਾਲੇ ਗਣਪਤੀ ਸ਼ਿਰਡੀ ਸਾਈਂ ਟਰੱਸਟ ਨੇ 5, 10 ਅਤੇ 20 ਰੁਪਏ ਦੇ ਸਿੱਕਿਆਂ ਦੇ ਮਾਲਾ ਤਿਆਰ ਕੀਤੀ ਹੈ। ਇਸ ਦੇ ਨਾਲ ਹੀ 10,20,50,100,200 ਅਤੇ 500 ਰੁਪਏ ਦੇ ਨੋਟਾਂ ਦੀ ਮਾਲਾ ਵੀ ਤਿਆਰ ਕੀਤੀ ਗਈ ਹੈ। ਇਨ੍ਹਾਂ ਸਾਰੇ ਹਾਰਾਂ ਦੀ ਕੀਮਤ ਕਰੀਬ 2.5 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ

ਇਹ ਵੀ ਪੜ੍ਹੋ :   ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ

ਇਕ ਟਰੱਸਟੀ ਨੇ ਦੱਸਿਆ ਕਿ ਲਗਭਗ 150 ਲੋਕਾਂ ਦੀ ਟੀਮ ਨੇ ਇਕ ਮਹੀਨੇ ਦੇ ਅੰਦਰ ਸਿੱਕਿਆਂ ਅਤੇ ਨੋਟਾਂ ਦੇ ਹਾਰਾਂ ਨਾਲ ਮੰਦਰ ਨੂੰ ਸਜਾਇਆ। ਉਨ੍ਹਾਂ ਅਨੁਸਾਰ ਇਸ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਸੀਸੀਟੀਵੀ ਰਾਹੀਂ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਸਿੱਕਿਆਂ ਦੀ ਵਰਤੋਂ ਕਰਕੇ ਕਲਾਤਮਕ ਚਿਤਰਣ ਕੀਤਾ ਗਿਆ ਹੈ। ਇਨ੍ਹਾਂ ਵਿੱਚ ਭਗਵਾਨ ਗਣੇਸ਼ ਦੀਆਂ ਤਸਵੀਰਾਂ, 'ਜੈ ਕਰਨਾਟਕ', 'ਰਾਸ਼ਟਰ ਪ੍ਰਥਮ', 'ਵਿਕਰਮ ਲੈਂਡਰ', 'ਚੰਦਰਯਾਨ' ਅਤੇ 'ਜੈ ਜਵਾਨ ਜੈ ਕਿਸਾਨ' ਸ਼ਾਮਲ ਹਨ। ਇੱਕ ਟਰੱਸਟੀ ਨੇ ਦੱਸਿਆ ਕਿ ਨੋਟਾਂ ਅਤੇ ਸਿੱਕਿਆਂ ਨਾਲ ਬਣੀ ਇਹ ਸਜਾਵਟ ਇੱਕ ਹਫ਼ਤੇ ਤੱਕ ਰਹੇਗੀ।

ਇਹ ਵੀ ਪੜ੍ਹੋ :  ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur