ਗੜ੍ਹਚਿਰੌਲੀ ਐਨਕਾਊਂਟਰ: ਮਾਰੇ ਗਏ ਨਕਸਲੀਆਂ ’ਚ ਖੂੰਖਾਰ ਕਮਾਂਡਰ ਮਿਲਿੰਦ ਵੀ ਢੇਰ, 50 ਲੱਖ ਦਾ ਸੀ ਇਨਾਮ

11/14/2021 12:00:18 PM

ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਪੁਲਸ ਨਾਲ ਮੁਕਾਬਲੇ ਵਿਚ ਮਾਰੇ ਗਏ 26 ਨਕਸਲੀਆਂ ’ਚ ਮਾਓਵਾਦੀ ਸਰਗਨਾ ਦੇ ਖੂੰਖਾਰ ਕਮਾਂਡ ਮਿਲਿੰਦ ਤੇਲਤੁੰਬੜੇ ਵੀ ਸ਼ਾਮਲ ਹੈ, ਉਸ ’ਤੇ ਪੁਲਸ ਨੇ 50 ਲੱਖ ਦਾ ਇਨਾਮ ਰੱਖਿਆ ਸੀ। ਭੀਮਾ ਕੋਰੋਗਾਂਵ ਹਿੰਸਾ ਮਾਮਲੇ ਵਿਚ ਐੱਨ. ਆਈ. ਏ. ਨੇ ਮਿਲਿੰਦ ਨੂੰ ਦੋਸ਼ੀ ਬਣਾਇਆ ਹੈ ਅਤੇ ਉਸ ਨੂੰ ਫਰਾਰ ਐਲਾਨ ਕੀਤਾ ਸੀ। ਸਾਲ 2019 ਨੂੰ ਗੜ੍ਹਚਿਰੌਲੀ ’ਚ ਹੋਈ ਆਈ. ਈ. ਡੀ. ਬਲਾਸਟ ਦੇ ਪਿੱਛੇ ਵੀ ਮਿਲਿੰਦ ਦਾ ਹੀ ਹੱਥ ਮੰਨਿਆ ਜਾਂਦਾ ਸੀ।

ਇਹ ਵੀ ਪੜ੍ਹੋ : ਮਹਾਰਾਸ਼ਟਰ: ਗੜ੍ਹਚਿਰੌਲੀ ਮੁਕਾਬਲੇ 'ਚ ਸੁਰੱਖਿਆ ਬਲਾਂ 26 ਨਕਸਲੀ ਕੀਤੇ ਢੇਰ, ਤਿੰਨ ਜਵਾਨ ਜਖ਼ਮੀ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਮੁੰਬਈ ਤੋਂ 900 ਕਿਲੋਮੀਟਰ ਦੂਰ ਪੂਰਬੀ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਪੁਲਸ ਨਾਲ ਮੁਕਾਬਲੇ ਵਿਚ 26 ਨਕਸਲੀ ਮਾਰੇ ਗਏ। ਮੁਕਾਬਲੇ ਤੋਂ ਬਾਅਦ ਸੀ-60 ਕਮਾਂਡੋ ਦਲ ਨੇ ਘਟਨਾ ਵਾਲੀ ਥਾਂ ਤੋਂ 60 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। 

ਇਹ ਵੀ ਪੜ੍ਹੋ : ਮਣੀਪੁਰ ’ਚ ਅੱਤਵਾਦੀ ਹਮਲਾ: ਆਸਾਮ ਰਾਈਫ਼ਲਜ਼ ਦੇ ਕਮਾਂਡਿੰਗ ਅਫ਼ਸਰ ਸਮੇਤ 5 ਜਵਾਨ ਸ਼ਹੀਦ

ਸੂਬਾਈ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਤੇਲਤੁੰਬੜੇ ਮਾਰੇ ਗਏ ਨਕਸਲੀਆਂ ਵਿਚ ਸ਼ਾਮਲ ਹੈ। ਓਧਰ ਗੜ੍ਹਚਿਰੌਲੀ ਦੇ ਪੁਲਸ ਅਫ਼ਸਰ ਅੰਕਿਤ ਗੋਇਲ ਨੇ ਐਤਵਾਰ ਨੂੰ ਦੱਸਿਆ ਕਿ ਸ਼ੁਰੂਆਤੀ ਪਹਿਚਾਣ ਮੁਤਾਬਕ ਮਿਲਿੰਦ ਸ਼ਨੀਵਾਰ ਨੂੰ ਹੋਏ ਮੁਕਾਬਲੇ ਵਿਚ ਮਾਰੇ ਗਏ 26 ਨਕਸਲੀਆਂ ’ਚੋਂ ਇਕ ਸੀ। ਫ਼ਿਲਹਾਲ ਹੋਰ ਮਾਰੇ ਗਏ ਨਕਸਲੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਿਲੀ ਵਾਲਸੇ ਪਾਟਿਲ ਨੇ ਕਿਹਾ ਕਿ ਇਸ ਮੁਕਾਬਲੇ ਵਿਚ ਘੱਟੋ-ਘੱਟ 26 ਨਕਸਲੀ ਮਾਰੇ ਗਏ ਹਨ, ਜਿਨ੍ਹਾਂ ’ਚ 20 ਪੁਰਸ਼ ਅਤੇ 6 ਔਰਤਾਂ ਸ਼ਾਮਲ ਹਨ। ਮਿਲਿੰਦ ਦੀ ਪਤਨੀ ਮਾਓਵਾਦ ਸੰਗਠਨ ’ਚ ਸ਼ਾਮਲ ਸੀ, ਜਿਸ ਨੂੰ 2011 ’ਚ ਗਿ੍ਰਫ਼ਤਾਰ ਕਰ ਲਿਆ ਗਿਆ ਹੈ।

ਇੰਝ ਸ਼ੁਰੂ ਹੋਇਆ ਸੀ ਮੁਕਾਬਲਾ
ਗੜ੍ਹਚਿਰੌਲੀ ਜ਼ਿਲ੍ਹੇ ਦੇ ਪੁਲਸ ਅਫ਼ਸਰ ਅੰਕਿਤ ਨੇ ਕਿਹਾ ਕਿ ਮੁਕਾਬਲਾ ਸਵੇਰੇ ਮਾਰਦਿਨਟੋਲਾ ਜੰਗਲਾਤ ਖੇਤਰ ਦੇ ਕੋਰਚੀ ’ਚ ਸ਼ੁਰੂ ਹੋਇਆ, ਜਦੋਂ ਸੀ-60 ਪੁਲਸ ਕਮਾਂਡੋ ਦੀ ਇਕ ਟੀਮ ਤਲਾਸ਼ੀ ਮੁਹਿੰਮ ਚਲਾ ਰਹੀ ਸੀ। ਮੁਕਾਬਲੇ ਵਿਚ 4 ਪੁਲਸ ਕਰਮੀ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਹੈਲੀਕਾਪਟਰ ਤੋਂ ਨਾਗਪੁਰ ਲਿਜਾਇਆ ਗਿਆ ਹੈ। ਇਹ ਜ਼ਿਲ੍ਹਾ ਛੱਤੀਸਗੜ੍ਹ ਦੀ ਸਰਹੱਦ ’ਤੇ ਸਥਿਤ ਹੈ।

Tanu

This news is Content Editor Tanu