ਜਾਣੋ G20 ਸੰਮੇਲਨ ਦੌਰਾਨ ਦਿੱਲੀ ''ਚ ਕੀ ਖੁੱਲ੍ਹੇਗਾ ਅਤੇ ਕੀ ਰਹੇਗਾ ਬੰਦ

09/06/2023 3:03:27 PM

ਨਵੀਂ ਦਿੱਲੀ- ਜੀ20 ਸੰਮੇਲਨ ਇਸ ਹਫ਼ਤੇ ਦਿੱਲੀ ਵਿਚ ਆਯੋਜਿਤ ਹੋ ਰਿਹਾ ਹੈ। ਪ੍ਰਗਤੀ ਮੈਦਾਨ 'ਚ 8 ਤੋਂ 10 ਸਤੰਬਰ ਤੱਕ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਸਮੇਤ 25 ਤੋਂ ਵੱਧ ਦੁਨੀਆ ਦੇ ਪ੍ਰਮੁੱਖ ਨੇਤਾ ਆਪਣੇ ਪ੍ਰਤੀਨਿਧੀਆਂ ਨਾਲ ਸ਼ਾਮਲ ਹੋਣਗੇ। ਦੱਸ ਦੇਈਏ ਕਿ ਭਾਰਤ ਇਸ ਵਾਰ ਜੀ20 ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। ਮੁੱਖ ਪ੍ਰੋਗਰਾਮ 9-10 ਸਤੰਬਰ ਨੂੰ ਨਵੀਂ ਦਿੱਲੀ 'ਚ ਹੋਣਾ ਹੈ। ਸਰਕਾਰ ਅਤੇ ਦਿੱਲੀ ਪੁਲਸ ਨੇ ਜੀ20 ਸੰਮੇਲਨ ਦੌਰਾਨ ਕਈ ਜ਼ਰੂਰੀ ਪਾਬੰਦੀਆਂ ਦਾ ਐਲਾਨ ਕੀਤਾ ਹੈ। 

ਇਹ ਵੀ ਪੜ੍ਹੋ- G-20 ਸੰਮੇਲਨ : ਪੁਲਸ ਨੇ ਜਾਰੀ ਕੀਤੀ ਨੋਟੀਫਿਕੇਸ਼ਨ-'ਅਫਵਾਹਾਂ 'ਤੇ ਧਿਆਨ ਨਾ ਦਿਓ, ਪੂਰੀ ਦਿੱਲੀ ਖੁੱਲ੍ਹੀ ਹੈ'

ਦਿੱਲੀ 'ਚ ਸਾਰੇ ਨਿੱਜੀ ਅਤੇ ਸਰਕਾਰੀ ਦਫ਼ਤਰ 8 ਤੋਂ 10 ਸਤੰਬਰ ਤੱਕ ਬੰਦ ਰਹਿਣਗੇ। ਜਦਕਿ ਨਵੀਂ ਦਿੱਲੀ ਜ਼ਿਲ੍ਹੇ ਵਿਚ ਬੈਂਕ ਅਤੇ ਬਾਜ਼ਾਰ ਸਮੇਤ ਕਾਰੋਬਾਰੀ ਸੰਸਥਾਵਾਂ ਇਨ੍ਹਾਂ ਤਿੰਨ ਦਿਨਾਂ ਦੌਰਾਨ ਬੰਦ ਰਹਿਣਗੀਆਂ। ਇਸ ਤੋਂ ਇਲਾਵਾ 8 ਤੋਂ 10 ਸਤੰਬਰ ਤੱਕ ਸਾਰੇ ਸਕੂਲ, ਦਫ਼ਤਰ, ਰੈਸਟੋਰੈਂਟ, ਮਾਲ ਅਤੇ ਬਾਜ਼ਾਰ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਸਾਲ 1 ਦਸੰਬਰ ਨੂੰ ਜੀ-20 ਦੀ ਪ੍ਰਧਾਨਗੀ ਸੰਭਾਲੀ ਸੀ ਅਤੇ ਦੇਸ਼ ਭਰ ਦੇ 60 ਸ਼ਹਿਰਾਂ 'ਚ ਜੀ-20 ਨਾਲ ਸਬੰਧਤ ਲਗਭਗ 200 ਬੈਠਕਾਂ ਦਾ ਆਯੋਜਨ ਕੀਤਾ ਗਿਆ ਸੀ।

ਜੀ-20 'ਚ ਦਿੱਲੀ 'ਚ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ-

VVIP ਕਾਫ਼ਲੇ ਦੇ ਰਵਾਨਾ ਹੋਣ ਸਮੇਂ ਸੁਰੱਖਿਆ ਦੇ ਮੱਦੇਨਜ਼ਰ ਮੈਟਰੋ ਗੇਟ ਤੋਂ ਆਵਾਜਾਈ ਨੂੰ 5 ਤੋਂ 10 ਮਿੰਟ ਤੱਕ ਰੋਕਿਆ ਜਾ ਸਕਦਾ ਹੈ।
ਨਵੀਂ ਦਿੱਲੀ ਪੁਲਸ ਜ਼ਿਲ੍ਹਾ ਅਤੇ MDMC ਖੇਤਰ ਸੁਰੱਖਿਆ ਅਤੇ ਆਵਾਜਾਈ ਲਈ ਪੁਲਸ ਵਲੋਂ ਕੰਟਰੋਲ ਕੀਤਾ ਜਾਵੇਗਾ।
ਨਵੀਂ ਦਿੱਲੀ 'ਚ ਰਹਿਣ ਵਾਲੇ ਅਤੇ ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲਿਆਂ ਨੂੰ ਨਹੀਂ ਰੋਕਿਆ ਜਾਵੇਗਾ।

ਇਹ ਵੀ ਪੜ੍ਹੋ-  G20 ਸੰਮੇਲਨ: ਰਾਤ ਦੇ ਭੋਜਨ ਦੇ ਸੱਦੇ 'ਚ ਰਾਸ਼ਟਰਪਤੀ ਨੂੰ ਕਿਹਾ ਗਿਆ 'ਪ੍ਰੈਜ਼ੀਡੈਂਟ ਆਫ਼ ਭਾਰਤ', ਛਿੜਿਆ ਵਿਵਾਦ

ਕਾਨਫਰੰਸ ਦੌਰਾਨ ਨਵੀਂ ਦਿੱਲੀ ਖੇਤਰ 'ਚ ਰਹਿਣ ਵਾਲੇ ਲੋਕ ਆਵਾਜਾਈ ਲਈ ਆਪਣੇ ਵਾਹਨਾਂ ਤੋਂ ਇਲਾਵਾ ਆਟੋ-ਟੈਕਸੀ ਦੀ ਵਰਤੋਂ ਵੀ ਕਰ ਸਕਣਗੇ ਪਰ ਯਾਤਰਾ ਦੌਰਾਨ ਉਨ੍ਹਾਂ ਨੂੰ ਆਪਣੇ ਪਤੇ ਨਾਲ ਸਬੰਧਤ ਦਸਤਾਵੇਜ਼ ਨਾਲ ਰੱਖਣੇ ਪੈਣਗੇ।
ਏਅਰਪੋਰਟ ਅਤੇ ਰੇਲਵੇ ਸਟੇਸ਼ਨ ਤੋਂ ਨਵੀਂ ਦਿੱਲੀ ਜਾਣ ਵਾਲੇ ਲੋਕਾਂ ਨੂੰ ਵੀ ਦਾਖਲਾ ਮਿਲੇਗਾ। ਸਿਹਤ ਸੇਵਾਵਾਂ ਅਤੇ ਨਾਗਰਿਕ ਸੇਵਾਵਾਂ ਵਿਚ ਲੱਗੇ ਕਰਮਚਾਰੀ ਵੀ ਆਪਣੇ ਪਛਾਣ ਪੱਤਰ ਦਿਖਾ ਕੇ ਦਾਖਲਾ ਲੈਣਗੇ।
ਮਾਲ ਗੱਡੀਆਂ ਨੂੰ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਤੋਂ ਐਂਟਰੀ ਨਹੀਂ ਮਿਲੇਗੀ ਪਰ ਜ਼ਰੂਰੀ ਵਸਤਾਂ ਜਿਵੇਂ ਸਬਜ਼ੀਆਂ, ਦੁੱਧ, ਫਲ, ਦਵਾਈਆਂ ਆਦਿ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਐਂਟਰੀ ਦਿੱਤੀ ਜਾਵੇਗੀ। ਇਸ ਦੇ ਲਈ ਟ੍ਰੈਫਿਕ ਪੁਲਸ ਵੱਲੋਂ ਐਂਟਰੀ ਪਾਸ ਜਾਰੀ ਕੀਤੇ ਗਏ ਹਨ।
ਪੋਸਟਲ ਸਰਵਿਸ, ਹੈਲਥ ਸਰਵਿਸ, ਪਾਥ ਲੈਬ ਸਰਵਿਸ ਅਤੇ ਫੂਡ ਡਿਲੀਵਰੀ ਵਰਗੇ ਕਿੱਤਿਆਂ ਨਾਲ ਜੁੜੇ ਲੋਕਾਂ ਨੂੰ ਦਾਖਲਾ ਮਿਲੇਗਾ ਪਰ ਆਨਲਾਈਨ ਸਾਮਾਨ ਦੀ ਡਿਲੀਵਰੀ ਕਰਨ ਵਾਲਿਆਂ ਨੂੰ ਦਾਖਲਾ ਨਹੀਂ ਮਿਲੇਗਾ।

ਇਹ ਵੀ ਪੜ੍ਹੋ ਦਿੱਲੀ 'ਚ ਅਦਾਲਤ ਨੇ 3 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ, ਅਪਰਾਧ ਜਾਣ ਕੰਬ ਜਾਵੇਗੀ ਰੂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu